ਜ਼ਬੂਰ 39:1-13

  • ਜ਼ਿੰਦਗੀ ਛੋਟੀ ਹੈ

    • ਇਨਸਾਨ ਸਾਹ ਹੀ ਹੈ (5, 11)

    • “ਮੇਰੇ ਹੰਝੂਆਂ ਨੂੰ ਅਣਗੌਲਿਆਂ ਨਾ ਕਰ” (12)

ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ*+ ਦੀ ਸ਼ੈਲੀ ਮੁਤਾਬਕ। ਦਾਊਦ ਦਾ ਜ਼ਬੂਰ। 39  ਮੈਂ ਕਿਹਾ: “ਮੈਂ ਸਾਵਧਾਨੀ ਵਰਤਾਂਗਾਤਾਂਕਿ ਮੈਂ ਆਪਣੀ ਜ਼ਬਾਨ ਨਾਲ ਕੋਈ ਪਾਪ ਨਾ ਕਰਾਂ।+ ਜਦ ਤਕ ਦੁਸ਼ਟ ਮੇਰੇ ਸਾਮ੍ਹਣੇ ਹੈਮੈਂ ਆਪਣੇ ਮੂੰਹ ’ਤੇ ਛਿੱਕਲੀ ਪਾਵਾਂਗਾ।”+   ਮੈਂ ਗੁੰਗਾ ਅਤੇ ਖ਼ਾਮੋਸ਼ ਹੋ ਗਿਆ;+ਮੈਂ ਚੰਗੀ ਗੱਲ ਕਹਿਣ ਲਈ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ,ਪਰ ਮੇਰਾ ਦਰਦ ਸਹਿਣ ਤੋਂ ਬਾਹਰ ਸੀ।   ਮੇਰਾ ਦਿਲ ਅੰਦਰੋਂ-ਅੰਦਰ ਧੁਖਦਾ ਰਿਹਾ।* ਜਦੋਂ ਮੈਂ ਸੋਚ-ਵਿਚਾਰ ਕਰ* ਰਿਹਾ ਸੀ, ਉਦੋਂ ਮੇਰੇ ਅੰਦਰ ਅੱਗ ਬਲ਼ਦੀ ਸੀ। ਫਿਰ ਮੈਂ ਕਿਹਾ:   “ਹੇ ਯਹੋਵਾਹ, ਇਹ ਜਾਣਨ ਵਿਚ ਮੇਰੀ ਮਦਦ ਕਰ ਕਿ ਮੇਰਾ ਅੰਤ ਕਦੋਂ ਹੋਵੇਗਾਅਤੇ ਮੈਂ ਹੋਰ ਕਿੰਨਾ ਚਿਰ ਜੀਉਂਦਾ ਰਹਾਂਗਾ+ਤਾਂਕਿ ਮੈਨੂੰ ਅਹਿਸਾਸ ਹੋ ਸਕੇ ਕਿ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ।   ਵਾਕਈ, ਤੂੰ ਮੈਨੂੰ ਛੋਟੀ ਜਿਹੀ* ਜ਼ਿੰਦਗੀ ਦਿੱਤੀ ਹੈ;+ਤੇਰੀਆਂ ਨਜ਼ਰਾਂ ਵਿਚ ਮੇਰੀ ਉਮਰ ਕੁਝ ਵੀ ਨਹੀਂ।+ ਭਾਵੇਂ ਹਰ ਇਨਸਾਨ ਮਹਿਫੂਜ਼ ਲੱਗੇ, ਪਰ ਅਸਲ ਵਿਚ ਉਹ ਸਾਹ ਹੀ ਹੈ।+ (ਸਲਹ)   ਸੱਚ-ਮੁੱਚ ਹਰ ਇਨਸਾਨ ਦੀ ਜ਼ਿੰਦਗੀ ਪਰਛਾਵੇਂ ਵਾਂਗ ਹੈ। ਉਹ ਬੇਕਾਰ ਵਿਚ ਦੌੜ-ਭੱਜ ਕਰਦਾ ਹੈ।* ਉਹ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਇਹ ਨਹੀਂ ਜਾਣਦਾ ਕਿ ਕੌਣ ਉਸ ਦਾ ਮਜ਼ਾ ਲਵੇਗਾ।+   ਹੇ ਯਹੋਵਾਹ, ਫਿਰ ਮੈਂ ਕਿਸ ’ਤੇ ਆਸ ਲਾਵਾਂ? ਸਿਰਫ਼ ਤੂੰ ਹੀ ਮੇਰੀ ਆਸ ਹੈਂ।   ਮੈਨੂੰ ਮੇਰੇ ਸਾਰੇ ਗੁਨਾਹਾਂ ਤੋਂ ਛੁਡਾ।+ ਮੂਰਖ ਨੂੰ ਮੇਰਾ ਮਜ਼ਾਕ ਨਾ ਉਡਾਉਣ ਦੇ।   ਮੈਂ ਚੁੱਪ ਰਿਹਾ;ਮੈਂ ਆਪਣਾ ਮੂੰਹ ਨਹੀਂ ਖੋਲ੍ਹ ਸਕਿਆ+ਕਿਉਂਕਿ ਤੂੰ ਹੀ ਇਹ ਸਭ ਕੁਝ ਕੀਤਾ ਸੀ।+ 10  ਤੂੰ ਮੇਰੇ ’ਤੇ ਜੋ ਆਫ਼ਤ ਲਿਆਂਦੀ ਹੈ, ਉਸ ਨੂੰ ਦੂਰ ਕਰ ਦੇ। ਮੈਂ ਹੋਰ ਨਹੀਂ ਸਹਿ ਸਕਦਾ ਕਿਉਂਕਿ ਤੇਰਾ ਹੱਥ ਮੇਰੇ ’ਤੇ ਉੱਠਿਆ ਹੈ। 11  ਤੂੰ ਇਨਸਾਨ ਨੂੰ ਉਸ ਦੀ ਗ਼ਲਤੀ ਦੀ ਸਜ਼ਾ ਦੇ ਕੇ ਸੁਧਾਰਦਾ ਹੈਂ;+ਤੂੰ ਉਸ ਦੀਆਂ ਚੀਜ਼ਾਂ ਨੂੰ ਕੀੜੇ ਵਾਂਗ ਚੱਟ ਕਰ ਜਾਂਦਾ ਹੈਂ ਜੋ ਉਸ ਨੂੰ ਬਹੁਤ ਪਿਆਰੀਆਂ ਹਨ। ਵਾਕਈ, ਹਰ ਇਨਸਾਨ ਸਿਰਫ਼ ਸਾਹ ਹੀ ਹੈ।+ (ਸਲਹ) 12  ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ,ਮਦਦ ਲਈ ਮੇਰੀ ਦੁਹਾਈ ਸੁਣ।+ ਮੇਰੇ ਹੰਝੂਆਂ ਨੂੰ ਅਣਗੌਲਿਆਂ ਨਾ ਕਰਕਿਉਂਕਿ ਮੈਂ ਤੇਰੇ ਲਈ ਸਿਰਫ਼ ਇਕ ਪਰਦੇਸੀ+ਅਤੇ ਆਪਣੇ ਪਿਉ-ਦਾਦਿਆਂ ਵਾਂਗ ਇਕ ਮੁਸਾਫ਼ਰ ਹਾਂ।+ 13  ਇਸ ਤੋਂ ਪਹਿਲਾਂ ਕਿ ਮੈਂ ਮਰ-ਮੁੱਕ ਜਾਵਾਂ,ਆਪਣੀਆਂ ਗੁੱਸੇ ਭਰੀਆਂ ਨਜ਼ਰਾਂ ਮੇਰੇ ਤੋਂ ਹਟਾ ਲੈ ਤਾਂਕਿ ਮੈਂ ਖ਼ੁਸ਼ ਹੋ ਸਕਾਂ।”

ਫੁਟਨੋਟ

ਇਬ, “ਮੇਰਾ ਦਿਲ ਗਰਮ ਹੋ ਗਿਆ।”
ਜਾਂ, “ਹਉਕੇ ਭਰ।”
ਇਬ, “ਚੱਪਾ ਕੁ।”
ਇਬ, “ਰੌਲ਼ਾ-ਰੱਪਾ ਪਾਉਂਦਾ ਹੈ।”