ਜ਼ਬੂਰ 140:1-13
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
140 ਹੇ ਯਹੋਵਾਹ, ਦੁਸ਼ਟ ਲੋਕਾਂ ਤੋਂ ਮੈਨੂੰ ਬਚਾ;ਹਿੰਸਕ ਲੋਕਾਂ ਤੋਂ ਮੇਰੀ ਹਿਫਾਜ਼ਤ ਕਰ,+
2 ਜਿਹੜੇ ਆਪਣੇ ਦਿਲਾਂ ਵਿਚ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ+ਅਤੇ ਸਾਰਾ ਦਿਨ ਲੜਾਈ-ਝਗੜੇ ਛੇੜਦੇ ਹਨ।
3 ਉਨ੍ਹਾਂ ਦੀ ਜੀਭ ਸੱਪ ਵਾਂਗ ਤਿੱਖੀ ਹੈ;+ਉਨ੍ਹਾਂ ਦੇ ਬੁੱਲ੍ਹਾਂ ʼਤੇ ਸੱਪਾਂ ਦਾ ਜ਼ਹਿਰ ਹੈ।+ (ਸਲਹ)
4 ਹੇ ਯਹੋਵਾਹ, ਮੈਨੂੰ ਦੁਸ਼ਟਾਂ ਦੇ ਹੱਥੋਂ ਬਚਾ+ਅਤੇ ਹਿੰਸਕ ਲੋਕਾਂ ਤੋਂ ਮੇਰੀ ਰਾਖੀ ਕਰ,ਜਿਹੜੇ ਮੈਨੂੰ ਡੇਗਣ ਦੀਆਂ ਸਾਜ਼ਸ਼ਾਂ ਘੜਦੇ ਹਨ।
5 ਘਮੰਡੀ ਲੋਕ ਮੈਨੂੰ ਫਸਾਉਣ ਲਈ ਫੰਦਾ ਲਾਉਂਦੇ ਹਨ;ਉਹ ਮੇਰੇ ਰਸਤੇ ਵਿਚ ਰੱਸੀਆਂ ਦਾ ਜਾਲ਼ ਵਿਛਾਉਂਦੇ ਹਨ।+
ਉਹ ਮੇਰੇ ਲਈ ਫਾਹੀਆਂ ਲਾਉਂਦੇ ਹਨ।+ (ਸਲਹ)
6 ਮੈਂ ਯਹੋਵਾਹ ਨੂੰ ਕਹਿੰਦਾ ਹਾਂ: “ਤੂੰ ਮੇਰਾ ਪਰਮੇਸ਼ੁਰ ਹੈਂ।
ਹੇ ਯਹੋਵਾਹ, ਮਦਦ ਲਈ ਮੇਰੇ ਤਰਲੇ ਸੁਣ।”+
7 ਹੇ ਯਹੋਵਾਹ, ਸਾਰੇ ਜਹਾਨ ਦੇ ਮਾਲਕ, ਮੇਰੇ ਸ਼ਕਤੀਸ਼ਾਲੀ ਮੁਕਤੀਦਾਤੇ,ਲੜਾਈ ਦੇ ਦਿਨ ਤੂੰ ਮੇਰੇ ਸਿਰ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ।+
8 ਹੇ ਯਹੋਵਾਹ, ਤੂੰ ਦੁਸ਼ਟ ਦੀਆਂ ਇੱਛਾਵਾਂ ਪੂਰੀਆਂ ਨਾ ਕਰ।
ਉਨ੍ਹਾਂ ਦੀਆਂ ਸਾਜ਼ਸ਼ਾਂ ਕਾਮਯਾਬ ਨਾ ਹੋਣ ਦੇਕਿਤੇ ਉਹ ਘਮੰਡ ਨਾਲ ਫੁੱਲ ਨਾ ਜਾਣ।+ (ਸਲਹ)
9 ਜਿਨ੍ਹਾਂ ਨੇ ਮੈਨੂੰ ਘੇਰਿਆ ਹੋਇਆ ਹੈ,ਉਨ੍ਹਾਂ ਦੇ ਮੂੰਹੋਂ ਨਿਕਲਦੀਆਂ ਬੁਰੀਆਂ ਗੱਲਾਂ ਉਨ੍ਹਾਂ ਦੇ ਹੀ ਸਿਰ ਪੈਣ।+
10 ਉਨ੍ਹਾਂ ʼਤੇ ਭਖਦੇ ਕੋਲੇ ਵਰ੍ਹਨ।+
ਉਹ ਅੱਗ ਵਿਚ ਸੁੱਟੇ ਜਾਣ,ਉਹ ਡੂੰਘੇ ਟੋਇਆਂ*+ ਵਿਚ ਧੱਕੇ ਜਾਣ ਜਿੱਥੋਂ ਉਹ ਕਦੇ ਨਿਕਲ ਨਾ ਸਕਣ।
11 ਤੁਹਮਤਾਂ ਲਾਉਣ ਵਾਲੇ ਨੂੰ ਧਰਤੀ ਉੱਤੇ* ਕਿਤੇ ਥਾਂ ਨਾ ਮਿਲੇ,+ਬੁਰਾਈ ਹਿੰਸਕ ਲੋਕਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾਨੋਂ ਮਾਰ ਮੁਕਾਏ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਦੱਬੇ-ਕੁਚਲੇ ਲੋਕਾਂ ਦੀ ਪੈਰਵੀ ਕਰੇਗਾਅਤੇ ਗ਼ਰੀਬਾਂ ਨੂੰ ਇਨਸਾਫ਼ ਦਿਵਾਏਗਾ।+
13 ਧਰਮੀ ਜ਼ਰੂਰ ਤੇਰੇ ਨਾਂ ਦਾ ਧੰਨਵਾਦ ਕਰਨਗੇ,ਨੇਕਦਿਲ ਲੋਕ ਤੇਰੇ ਸਾਮ੍ਹਣੇ* ਵੱਸਣਗੇ।+

