ਜ਼ਬੂਰ 121:1-8

  • ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ

    • “ਮੈਨੂੰ ਯਹੋਵਾਹ ਤੋਂ ਮਦਦ ਮਿਲਦੀ ਹੈ” (2)

    • ਯਹੋਵਾਹ ਕਦੀ ਨਹੀਂ ਸੌਂਦਾ (3, 4)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। 121  ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ।+ ਮੈਨੂੰ ਕਿੱਥੋਂ ਮਦਦ ਮਿਲੇਗੀ?   ਮੈਨੂੰ ਯਹੋਵਾਹ ਤੋਂ ਮਦਦ ਮਿਲਦੀ ਹੈ,+ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ।   ਉਹ ਤੇਰਾ ਪੈਰ ਕਦੀ ਤਿਲਕਣ* ਨਹੀਂ ਦੇਵੇਗਾ।+ ਤੇਰਾ ਰਖਵਾਲਾ ਕਦੀ ਨਹੀਂ ਉਂਘਲਾਏਗਾ।   ਦੇਖ! ਇਜ਼ਰਾਈਲ ਦਾ ਰਖਵਾਲਾਨਾ ਤਾਂ ਉਂਘਲਾਏਗਾ ਤੇ ਨਾ ਹੀ ਸੌਂਵੇਗਾ।+   ਯਹੋਵਾਹ ਤੇਰੀ ਰਖਵਾਲੀ ਕਰ ਰਿਹਾ ਹੈ। ਯਹੋਵਾਹ ਸਾਏ ਵਾਂਗ ਤੇਰੇ ਸੱਜੇ ਹੱਥ ਹੈ।+   ਦਿਨ ਵੇਲੇ ਸੂਰਜ ਤੇਰਾ ਕੁਝ ਨਹੀਂ ਵਿਗਾੜ ਸਕੇਗਾ+ਅਤੇ ਨਾ ਹੀ ਰਾਤ ਵੇਲੇ ਚੰਦ।+   ਯਹੋਵਾਹ ਤੈਨੂੰ ਹਰ ਖ਼ਤਰੇ ਤੋਂ ਬਚਾਵੇਗਾ।+ ਉਹ ਤੇਰੀ ਜਾਨ ਦੀ ਰਾਖੀ ਕਰੇਗਾ।+   ਯਹੋਵਾਹ ਹੁਣ ਅਤੇ ਸਦਾ ਲਈਹਰ ਕੰਮ ਵਿਚ* ਤੇਰੀ ਰਖਵਾਲੀ ਕਰੇਗਾ।

ਫੁਟਨੋਟ

ਜਾਂ, “ਲੜਖੜਾਉਣ।”
ਇਬ, “ਤੇਰੇ ਬਾਹਰ ਜਾਣ ਅਤੇ ਅੰਦਰ ਆਉਣ ਵੇਲੇ।”