ਜ਼ਬੂਰ 113:1-9
113 ਯਾਹ ਦੀ ਮਹਿਮਾ ਕਰੋ!*
ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।
2 ਹੁਣ ਅਤੇ ਸਦਾ ਲਈਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ।+
3 ਪੂਰਬ ਤੋਂ ਲੈ ਕੇ ਪੱਛਮ ਤਕ*ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ।+
4 ਯਹੋਵਾਹ ਸਾਰੀਆਂ ਕੌਮਾਂ ਤੋਂ ਉੱਚਾ ਹੈ;+ਉਸ ਦੀ ਮਹਿਮਾ ਆਕਾਸ਼ਾਂ ਤੋਂ ਵੀ ਉੱਪਰ ਹੈ।+
5 ਕੌਣ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੈ?+
ਉਹ ਉਚਾਈ ਉੱਤੇ ਵੱਸਦਾ* ਹੈ।
6 ਉਹ ਆਕਾਸ਼ ਅਤੇ ਧਰਤੀ ʼਤੇ ਨਿਗਾਹ ਮਾਰਨ ਲਈ ਝੁਕਦਾ ਹੈ,+
7 ਉਹ ਮਾਮੂਲੀ ਇਨਸਾਨ ਨੂੰ ਖ਼ਾਕ ਵਿੱਚੋਂ ਚੁੱਕਦਾ ਹੈ।
ਉਹ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+
8 ਤਾਂਕਿ ਉਸ ਨੂੰ ਹਾਕਮਾਂ ਨਾਲ ਬਿਠਾਵੇਹਾਂ, ਆਪਣੀ ਪਰਜਾ ਦੇ ਹਾਕਮਾਂ ਨਾਲ।
9 ਉਹ ਬਾਂਝ ਔਰਤ ਨੂੰ ਔਲਾਦ* ਦਾ ਸੁੱਖ ਦੇ ਕੇਉਸ ਦਾ ਘਰ ਖ਼ੁਸ਼ੀਆਂ ਨਾਲ ਭਰਦਾ ਹੈ।+
ਯਾਹ ਦੀ ਮਹਿਮਾ ਕਰੋ!*

