ਜ਼ਬੂਰ 67:1-7

  • ਧਰਤੀ ਦੇ ਕੋਨੇ-ਕੋਨੇ ਵਿਚ ਲੋਕ ਪਰਮੇਸ਼ੁਰ ਦਾ ਡਰ ਮੰਨਣਗੇ

    • ਪਰਮੇਸ਼ੁਰ ਦੇ ਰਾਹ ਬਾਰੇ ਪਤਾ ਲੱਗੇਗਾ (2)

    • ‘ਦੇਸ਼-ਦੇਸ਼ ਦੇ ਸਾਰੇ ਲੋਕ ਪਰਮੇਸ਼ੁਰ ਦੀ ਮਹਿਮਾ ਕਰਨ’ (3, 5)

    • “ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ” (6, 7)

ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਇਕ ਜ਼ਬੂਰ। 67  ਪਰਮੇਸ਼ੁਰ ਸਾਡੇ ’ਤੇ ਮਿਹਰ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ;ਉਹ ਆਪਣੇ ਚਿਹਰੇ ਦਾ ਨੂਰ ਸਾਡੇ ਉੱਤੇ ਚਮਕਾਏਗਾ+ (ਸਲਹ)   ਤਾਂਕਿ ਪੂਰੀ ਧਰਤੀ ਨੂੰ ਤੇਰੇ ਰਾਹ ਬਾਰੇ+ਅਤੇ ਸਾਰੀਆਂ ਕੌਮਾਂ ਨੂੰ ਤੇਰੇ ਮੁਕਤੀ ਦੇ ਕੰਮਾਂ ਬਾਰੇ ਪਤਾ ਲੱਗੇ।+   ਹੇ ਪਰਮੇਸ਼ੁਰ, ਦੇਸ਼-ਦੇਸ਼ ਦੇ ਲੋਕ ਤੇਰੀ ਮਹਿਮਾ ਕਰਨ;ਦੇਸ਼-ਦੇਸ਼ ਦੇ ਸਾਰੇ ਲੋਕ ਤੇਰੀ ਮਹਿਮਾ ਕਰਨ।   ਕੌਮਾਂ ਖ਼ੁਸ਼ ਹੋਣ ਅਤੇ ਜੈ-ਜੈ ਕਾਰ ਕਰਨ+ਕਿਉਂਕਿ ਤੂੰ ਦੇਸ਼-ਦੇਸ਼ ਦੇ ਲੋਕਾਂ ਦਾ ਇਨਸਾਫ਼ ਕਰੇਂਗਾ।+ ਤੂੰ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਰਾਹ ਦਿਖਾਏਂਗਾ। (ਸਲਹ)   ਹੇ ਪਰਮੇਸ਼ੁਰ, ਦੇਸ਼-ਦੇਸ਼ ਦੇ ਲੋਕ ਤੇਰੀ ਮਹਿਮਾ ਕਰਨ;ਦੇਸ਼-ਦੇਸ਼ ਦੇ ਸਾਰੇ ਲੋਕ ਤੇਰੀ ਮਹਿਮਾ ਕਰਨ।   ਧਰਤੀ ਆਪਣੀ ਪੈਦਾਵਾਰ ਦੇਵੇਗੀ;+ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।+   ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾਅਤੇ ਧਰਤੀ ਦੇ ਕੋਨੇ-ਕੋਨੇ ਵਿਚ ਲੋਕ ਉਸ ਦਾ ਡਰ ਮੰਨਣਗੇ।*+

ਫੁਟਨੋਟ

ਜਾਂ, “ਆਦਰ ਕਰਨਗੇ।”