ਜ਼ਬੂਰ 114:1-8
114 ਜਦੋਂ ਇਜ਼ਰਾਈਲ ਮਿਸਰ ਵਿੱਚੋਂ ਬਾਹਰ ਨਿਕਲਿਆ,+ਹਾਂ, ਯਾਕੂਬ ਦਾ ਘਰਾਣਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਨਿਕਲਿਆ,
2 ਉਦੋਂ ਯਹੂਦਾਹ ਪਰਮੇਸ਼ੁਰ ਦਾ ਪਵਿੱਤਰ ਸਥਾਨਅਤੇ ਇਜ਼ਰਾਈਲ ਉਸ ਦੀ ਸਲਤਨਤ ਬਣਿਆ।+
3 ਇਹ ਦੇਖ ਕੇ ਸਮੁੰਦਰ ਭੱਜ ਗਿਆ;+ਯਰਦਨ ਦਰਿਆ ਪਿੱਛੇ ਮੁੜ ਗਿਆ।+
4 ਪਹਾੜ ਭੇਡੂਆਂ ਵਾਂਗ ਉੱਛਲ਼ੇ+ਅਤੇ ਪਹਾੜੀਆਂ ਲੇਲਿਆਂ ਵਾਂਗ ਉੱਛਲ਼ੀਆਂ।
5 ਹੇ ਸਮੁੰਦਰ, ਤੂੰ ਕਿਉਂ ਭੱਜਿਆ?+
ਹੇ ਯਰਦਨ, ਤੂੰ ਕਿਉਂ ਪਿੱਛੇ ਮੁੜ ਗਿਆ?+
6 ਹੇ ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਉੱਛਲ਼ੇ?
ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਉੱਛਲ਼ੀਆਂ?
7 ਹੇ ਧਰਤੀ, ਪ੍ਰਭੂ ਕਰਕੇ ਥਰ-ਥਰ ਕੰਬ,ਹਾਂ, ਯਾਕੂਬ ਦੇ ਪਰਮੇਸ਼ੁਰ ਕਰਕੇ ਕੰਬ,+
8 ਉਹ ਚਟਾਨਾਂ ਨੂੰ ਤਲਾਬਾਂ ਵਿਚ ਬਦਲਦਾ ਹੈਅਤੇ ਸਖ਼ਤ ਚਟਾਨਾਂ* ਵਿੱਚੋਂ ਪਾਣੀ ਦੇ ਚਸ਼ਮੇ ਵਗਾਉਂਦਾ ਹੈ।+
ਫੁਟਨੋਟ
^ ਇਬ, “ਚਕਮਾਕ ਪੱਥਰ।”

