ਜ਼ਬੂਰ 138:1-8
ਦਾਊਦ ਦਾ ਜ਼ਬੂਰ।
138 ਮੈਂ ਪੂਰੇ ਦਿਲ ਨਾਲ ਤੇਰੀ ਮਹਿਮਾ ਕਰਾਂਗਾ।+
ਮੈਂ ਹੋਰ ਦੇਵਤਿਆਂ ਸਾਮ੍ਹਣੇ ਤੇਰਾ ਗੁਣਗਾਨ ਕਰਾਂਗਾ।*
2 ਮੈਂ ਤੇਰੇ ਪਵਿੱਤਰ ਮੰਦਰ ਵੱਲ ਮੂੰਹ ਕਰ ਕੇ ਮੱਥਾ ਟੇਕਾਂਗਾ+ਅਤੇ ਤੇਰੇ ਨਾਂ ਦੀ ਮਹਿਮਾ ਕਰਾਂਗਾ+ਕਿਉਂਕਿ ਤੂੰ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਉਂਦਾ ਹੈਂ।
ਤੂੰ ਆਪਣਾ ਬਚਨ ਅਤੇ ਆਪਣਾ ਨਾਂ ਸਾਰੀਆਂ ਚੀਜ਼ਾਂ ਨਾਲੋਂ ਉੱਚਾ ਕੀਤਾ ਹੈ।*
3 ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਜਵਾਬ ਦਿੱਤਾ;+ਤੂੰ ਮੈਨੂੰ ਦਲੇਰ ਅਤੇ ਤਾਕਤਵਰ ਬਣਾਇਆ।+
4 ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰੀ ਮਹਿਮਾ ਕਰਨਗੇ+ਕਿਉਂਕਿ ਉਨ੍ਹਾਂ ਨੇ ਤੇਰੇ ਵਾਅਦਿਆਂ ਬਾਰੇ ਸੁਣ ਲਿਆ ਹੋਵੇਗਾ।
5 ਉਹ ਯਹੋਵਾਹ ਦੇ ਰਾਹਾਂ ਬਾਰੇ ਗੀਤ ਗਾਉਣਗੇਯਹੋਵਾਹ ਦੀ ਮਹਿਮਾ ਅਪਾਰ ਹੈ।+
6 ਭਾਵੇਂ ਯਹੋਵਾਹ ਅੱਤ ਉੱਚਾ ਹੈ, ਫਿਰ ਵੀ ਉਹ ਨਿਮਰ ਲੋਕਾਂ ਵੱਲ ਧਿਆਨ ਦਿੰਦਾ ਹੈ,+ਪਰ ਘਮੰਡੀਆਂ ਨੂੰ ਆਪਣੇ ਤੋਂ ਦੂਰ ਰੱਖਦਾ ਹੈ।+
7 ਭਾਵੇਂ ਮੈਂ ਖ਼ਤਰਿਆਂ ਨਾਲ ਘਿਰਿਆ ਹੋਵਾਂ, ਫਿਰ ਵੀ ਤੂੰ ਮੇਰੀ ਜਾਨ ਬਚਾਵੇਂਗਾ।+
ਗੁੱਸੇ ਵਿਚ ਪਾਗਲ ਹੋਏ ਮੇਰੇ ਦੁਸ਼ਮਣਾਂ ਦੇ ਖ਼ਿਲਾਫ਼ ਤੂੰ ਹੱਥ ਚੁੱਕੇਂਗਾ;ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ।
8 ਯਹੋਵਾਹ ਮੇਰੀ ਖ਼ਾਤਰ ਸਾਰਾ ਕੰਮ ਜ਼ਰੂਰ ਪੂਰਾ ਕਰੇਗਾ।
ਹੇ ਯਹੋਵਾਹ, ਤੇਰਾ ਅਟੱਲ ਪਿਆਰ ਸਦਾ ਰਹਿੰਦਾ ਹੈ;+ਤੂੰ ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।+
ਫੁਟਨੋਟ
^ ਜਾਂ ਸੰਭਵ ਹੈ, “ਹੋਰ ਦੇਵਤਿਆਂ ਦੇ ਵਿਰੁੱਧ ਮੈਂ ਸੰਗੀਤ ਵਜਾ ਕੇ ਤੇਰਾ ਗੁਣਗਾਨ ਕਰਾਂਗਾ।”
^ ਜਾਂ ਸੰਭਵ ਹੈ, “ਤੂੰ ਆਪਣੇ ਬਚਨ ਨੂੰ ਆਪਣੇ ਨਾਂ ਨਾਲੋਂ ਉੱਚਾ ਕੀਤਾ ਹੈ।”