ਜ਼ਬੂਰ 61:1-8
-
ਦੁਸ਼ਮਣਾਂ ਤੋਂ ਬਚਣ ਲਈ ਪਰਮੇਸ਼ੁਰ ਮਜ਼ਬੂਤ ਬੁਰਜ
-
‘ਮੈਂ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਾਂਗਾ’ (4)
-
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਜ਼ਬੂਰ।
61 ਹੇ ਪਰਮੇਸ਼ੁਰ, ਮਦਦ ਲਈ ਮੇਰੀ ਪੁਕਾਰ ਸੁਣ।
ਮੇਰੀ ਪ੍ਰਾਰਥਨਾ ਵੱਲ ਧਿਆਨ ਦੇ।+
2 ਜਦੋਂ ਮੇਰਾ ਦਿਲ ਨਿਰਾਸ਼* ਹੋਵੇਗਾ,ਤਾਂ ਮੈਂ ਧਰਤੀ ਦੇ ਬੰਨਿਆਂ ਤੋਂ ਤੈਨੂੰ ਪੁਕਾਰਾਂਗਾ।+
ਮੈਨੂੰ ਇਕ ਉੱਚੀ ਚਟਾਨ ’ਤੇ ਲੈ ਜਾ।+
3 ਤੂੰ ਮੇਰੀ ਪਨਾਹ ਹੈਂ,ਇਕ ਮਜ਼ਬੂਤ ਬੁਰਜ ਜੋ ਦੁਸ਼ਮਣਾਂ ਤੋਂ ਮੇਰੀ ਰੱਖਿਆ ਕਰਦਾ ਹੈ।+
4 ਮੈਂ ਸਦਾ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਾਂਗਾ,+ਮੈਂ ਤੇਰੇ ਖੰਭਾਂ ਦੇ ਸਾਏ ਹੇਠ ਪਨਾਹ ਲਵਾਂਗਾ।+ (ਸਲਹ)
5 ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਸੁਣੀਆਂ ਹਨ।
ਤੂੰ ਮੈਨੂੰ ਉਹ ਵਿਰਾਸਤ ਦਿੱਤੀ ਹੈ ਜੋ ਤੇਰੇ ਨਾਂ ਤੋਂ ਡਰਨ ਵਾਲਿਆਂ ਨੂੰ ਮਿਲਦੀ ਹੈ।+
6 ਤੂੰ ਰਾਜੇ ਦੀ ਉਮਰ ਵਧਾਏਂਗਾ+ਅਤੇ ਉਹ ਪੀੜ੍ਹੀਓ-ਪੀੜ੍ਹੀ ਜੀਏਗਾ।
7 ਉਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਲਈ ਸਿੰਘਾਸਣ ’ਤੇ ਬੈਠੇਗਾ;+ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ ਉਸ ਦੀ ਰੱਖਿਆ ਕਰਨ।+
8 ਫਿਰ ਮੈਂ ਹਰ ਰੋਜ਼ ਆਪਣੀਆਂ ਸੁੱਖਣਾਂ ਪੂਰੀਆਂ ਕਰਦਾ ਹੋਇਆ+ਹਮੇਸ਼ਾ ਤੇਰੇ ਨਾਂ ਦਾ ਗੁਣਗਾਨ ਕਰਾਂਗਾ।*+