ਜ਼ਬੂਰ 70:1-5
-
ਤੁਰੰਤ ਮਦਦ ਲਈ ਪ੍ਰਾਰਥਨਾ
-
“ਮੇਰੀ ਖ਼ਾਤਰ ਛੇਤੀ ਕਦਮ ਚੁੱਕ” (5)
-
ਨਿਰਦੇਸ਼ਕ ਲਈ ਹਿਦਾਇਤ। ਕੁਝ ਗੱਲਾਂ ਯਾਦ ਕਰਾਉਣ ਲਈ ਦਾਊਦ ਦਾ ਜ਼ਬੂਰ।
70 ਹੇ ਪਰਮੇਸ਼ੁਰ, ਮੈਨੂੰ ਬਚਾ;ਹੇ ਯਹੋਵਾਹ, ਛੇਤੀ-ਛੇਤੀ ਮੇਰੀ ਮਦਦ ਕਰ।+
2 ਜਿਹੜੇ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਹਨ,ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਜਿਹੜੇ ਮੈਨੂੰ ਬਿਪਤਾ ਵਿਚ ਦੇਖ ਕੇ ਖ਼ੁਸ਼ ਹੁੰਦੇ ਹਨ,ਉਹ ਸ਼ਰਮਸਾਰ ਹੋ ਕੇ ਪਿੱਛੇ ਹਟ ਜਾਣ।
3 ਜਿਹੜੇ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ: “ਤੇਰੇ ਨਾਲ ਇਸੇ ਤਰ੍ਹਾਂ ਹੋਣਾ ਚਾਹੀਦਾ ਸੀ!”
ਉਹ ਬੇਇੱਜ਼ਤ ਕਰ ਕੇ ਭਜਾ ਦਿੱਤੇ ਜਾਣ।
4 ਪਰ ਜਿਹੜੇ ਤੇਰੀ ਭਾਲ ਕਰਦੇ ਹਨਉਹ ਤੇਰੇ ਕਰਕੇ ਖ਼ੁਸ਼ ਅਤੇ ਨਿਹਾਲ ਹੋਣ।+
ਜਿਹੜੇ ਤੇਰੇ ਮੁਕਤੀ ਦੇ ਕੰਮ ਦੇਖਣ ਲਈ ਤਰਸਦੇ ਹਨ, ਉਹ ਹਮੇਸ਼ਾ ਕਹਿਣ:
“ਪਰਮੇਸ਼ੁਰ ਦੀ ਮਹਿਮਾ ਹੋਵੇ।”
5 ਪਰ ਮੈਂ ਬੇਬੱਸ ਅਤੇ ਗ਼ਰੀਬ ਹਾਂ;+ਹੇ ਪਰਮੇਸ਼ੁਰ, ਮੇਰੀ ਖ਼ਾਤਰ ਛੇਤੀ ਕਦਮ ਚੁੱਕ।+
ਤੂੰ ਮੇਰਾ ਮਦਦਗਾਰ ਅਤੇ ਛੁਡਾਉਣ ਵਾਲਾ ਹੈਂ;+ਹੇ ਯਹੋਵਾਹ, ਦੇਰ ਨਾ ਕਰ।+

