ਜ਼ਬੂਰ 129:1-8

  • ਹਮਲਾ ਕੀਤਾ ਗਿਆ ਪਰ ਹਾਰਿਆ ਨਹੀਂ

    • ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇ (5)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। 129  “ਮੇਰੀ ਛੋਟੀ ਉਮਰ ਤੋਂ ਹੀ ਮੇਰੇ ਦੁਸ਼ਮਣ ਮੇਰੇ ’ਤੇ ਹਮਲਾ ਕਰਦੇ ਆਏ ਹਨ”+​—ਹੁਣ ਇਜ਼ਰਾਈਲ ਕਹੇ​—   “ਮੇਰੀ ਛੋਟੀ ਉਮਰ ਤੋਂ ਹੀ ਮੇਰੇ ਦੁਸ਼ਮਣ ਮੇਰੇ ’ਤੇ ਹਮਲਾ ਕਰਦੇ ਆਏ ਹਨ,+ਪਰ ਉਹ ਮੈਨੂੰ ਹਰਾ ਨਹੀਂ ਸਕੇ।+   ਹਾਲ਼ੀਆਂ ਨੇ ਮੇਰੀ ਪਿੱਠ ’ਤੇ ਹਲ਼ ਵਾਹੇ ਹਨ;+ਉਨ੍ਹਾਂ ਨੇ ਲੰਬੇ-ਲੰਬੇ ਸਿਆੜ ਕੱਢੇ ਹਨ।”   ਪਰ ਯਹੋਵਾਹ ਜੋ ਵੀ ਕਰਦਾ, ਸਹੀ ਕਰਦਾ ਹੈ;+ਉਸ ਨੇ ਦੁਸ਼ਟਾਂ ਦੀਆਂ ਰੱਸੀਆਂ ਵੱਢ ਦਿੱਤੀਆਂ ਹਨ।+   ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇਅਤੇ ਉਹ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਜਾਣਗੇ।+   ਉਹ ਛੱਤ ’ਤੇ ਉੱਗੇ ਘਾਹ ਵਾਂਗ ਬਣ ਜਾਣਗੇਜੋ ਪੁੱਟੇ ਜਾਣ ਤੋਂ ਪਹਿਲਾਂ ਹੀ ਮੁਰਝਾ ਜਾਂਦਾ ਹੈ।   ਥੋੜ੍ਹਾ ਜਿਹਾ ਹੋਣ ਕਰਕੇ ਇਸ ਨਾਲ ਵਾਢੇ ਦਾ ਰੁੱਗ ਵੀ ਨਹੀਂ ਭਰਦਾਅਤੇ ਨਾ ਹੀ ਘਾਹ ਇਕੱਠਾ ਕਰਨ ਵਾਲੇ ਦੀਆਂ ਬਾਹਾਂ ਭਰਦੀਆਂ ਹਨ।   ਉਨ੍ਹਾਂ ਦੇ ਕੋਲੋਂ ਦੀ ਲੰਘਣ ਵਾਲੇ ਇਹ ਨਹੀਂ ਕਹਿਣਗੇ: “ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ;ਅਸੀਂ ਤੁਹਾਨੂੰ ਯਹੋਵਾਹ ਦੇ ਨਾਂ ’ਤੇ ਬਰਕਤ ਦਿੰਦੇ ਹਾਂ।”

ਫੁਟਨੋਟ