ਜ਼ਬੂਰ 125:1-5

  • ਯਹੋਵਾਹ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ

    • “ਜਿਵੇਂ ਯਰੂਸ਼ਲਮ ਦੇ ਆਲੇ-ਦੁਆਲੇ ਪਹਾੜ ਹਨ” (2)

    • “ਇਜ਼ਰਾਈਲ ਵਿਚ ਸ਼ਾਂਤੀ ਹੋਵੇ” (5)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। 125  ਜਿਹੜੇ ਯਹੋਵਾਹ ’ਤੇ ਭਰੋਸਾ ਰੱਖਦੇ ਹਨ,+ਉਹ ਸੀਓਨ ਪਹਾੜ ਵਰਗੇ ਹਨ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ,ਉਹ ਹਮੇਸ਼ਾ ਕਾਇਮ ਰਹਿੰਦਾ ਹੈ।+   ਜਿਵੇਂ ਯਰੂਸ਼ਲਮ ਦੇ ਆਲੇ-ਦੁਆਲੇ ਪਹਾੜ ਹਨ,+ਉਸੇ ਤਰ੍ਹਾਂ ਹੁਣ ਅਤੇ ਸਦਾ ਲਈ ਯਹੋਵਾਹ ਦੀ ਛਤਰ-ਛਾਇਆਆਪਣੇ ਲੋਕਾਂ ਦੇ ਆਲੇ-ਦੁਆਲੇ ਹੈ।+   ਧਰਮੀਆਂ ਨੂੰ ਮਿਲੀ ਜ਼ਮੀਨ ’ਤੇ ਦੁਸ਼ਟਤਾ ਦਾ ਰਾਜ-ਡੰਡਾ ਨਹੀਂ ਚੱਲਦਾ ਰਹੇਗਾ+ਤਾਂਕਿ ਧਰਮੀ ਲੋਕ ਬੁਰਾਈ ਨਾ ਕਰਨ ਲੱਗ ਪੈਣ।*+   ਹੇ ਯਹੋਵਾਹ, ਚੰਗੇ ਲੋਕਾਂ ਨਾਲ ਚੰਗਾ ਕਰ+ਅਤੇ ਉਨ੍ਹਾਂ ਨਾਲ ਵੀ ਜੋ ਦਿਲ ਦੇ ਨੇਕ ਹਨ।+   ਜਿਹੜੇ ਗੁਮਰਾਹ ਹੋ ਕੇ ਪੁੱਠੇ ਰਾਹਾਂ ’ਤੇ ਤੁਰਦੇ ਹਨ,ਯਹੋਵਾਹ ਦੁਸ਼ਟਾਂ ਦੇ ਨਾਲ ਉਨ੍ਹਾਂ ਦਾ ਵੀ ਨਾਸ਼ ਕਰ ਦੇਵੇਗਾ।+ ਇਜ਼ਰਾਈਲ ਵਿਚ ਸ਼ਾਂਤੀ ਹੋਵੇ।

ਫੁਟਨੋਟ

ਜਾਂ, “ਵੱਲ ਆਪਣੇ ਹੱਥ ਨਾ ਕਰ ਲੈਣ।”