ਜ਼ਬੂਰ 124:1-8

  • “ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ”

    • ਫੰਦਾ ਤੋੜ ਕੇ ਸਾਨੂੰ ਬਚਾਇਆ ਗਿਆ (7)

    • “ਸਾਨੂੰ ਯਹੋਵਾਹ ਦੇ ਨਾਂ ਤੋਂ ਮਦਦ ਮਿਲਦੀ ਹੈ” (8)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ। 124  “ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ”+​—ਹੁਣ ਇਜ਼ਰਾਈਲ ਕਹੇ​—   “ਜਦੋਂ ਦੁਸ਼ਮਣਾਂ ਨੇ ਸਾਡੇ ’ਤੇ ਹਮਲਾ ਕੀਤਾ,+ਉਦੋਂ ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ,+   ਤਾਂ ਉਹ ਸਾਨੂੰ ਜੀਉਂਦਿਆਂ ਨੂੰ ਨਿਗਲ਼ ਗਏ ਹੁੰਦੇ+ਜਿਸ ਵੇਲੇ ਉਨ੍ਹਾਂ ਦੇ ਗੁੱਸੇ ਦੀ ਅੱਗ ਸਾਡੇ ’ਤੇ ਭੜਕੀ ਸੀ।+   ਪਾਣੀ ਸਾਨੂੰ ਰੋੜ੍ਹ ਕੇ ਲੈ ਗਏ ਹੁੰਦੇ,ਨਦੀ ਦਾ ਪਾਣੀ ਸਾਨੂੰ ਵਹਾ ਕੇ ਲੈ ਗਿਆ ਹੁੰਦਾ।+   ਠਾਠਾਂ ਮਾਰਦਾ ਪਾਣੀ ਸਾਡੇ ਸਿਰਾਂ ਉੱਤੋਂ ਦੀ ਲੰਘ ਗਿਆ ਹੁੰਦਾ।   ਯਹੋਵਾਹ ਦੀ ਮਹਿਮਾ ਹੋਵੇ,ਉਸ ਨੇ ਸਾਨੂੰ ਦੁਸ਼ਮਣਾਂ ਦਾ ਸ਼ਿਕਾਰ ਨਹੀਂ ਬਣਨ ਦਿੱਤਾਜਿਹੜੇ ਜੰਗਲੀ ਜਾਨਵਰਾਂ ਵਰਗੇ ਹਨ।   ਅਸੀਂ ਸ਼ਿਕਾਰੀ ਦੇ ਫੰਦੇ ਵਿੱਚੋਂ ਬਚ ਨਿਕਲੇ ਪੰਛੀ ਵਾਂਗ ਹਾਂ;+ਫੰਦਾ ਤੋੜ ਦਿੱਤਾ ਗਿਆ ਅਤੇ ਅਸੀਂ ਬਚ ਨਿਕਲੇ।+   ਸਾਨੂੰ ਯਹੋਵਾਹ ਦੇ ਨਾਂ ਤੋਂ ਮਦਦ ਮਿਲਦੀ ਹੈ+ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ।”

ਫੁਟਨੋਟ