ਜ਼ਬੂਰ 80:1-19

  • ਇਜ਼ਰਾਈਲ ਦੇ ਚਰਵਾਹੇ ਨੂੰ ਮਿਹਰ ਲਈ ਪ੍ਰਾਰਥਨਾ

    • “ਹੇ ਪਰਮੇਸ਼ੁਰ, ਸਾਡੇ ’ਤੇ ਦੁਬਾਰਾ ਮਿਹਰ ਕਰ” (3)

    • ਇਜ਼ਰਾਈਲ ਪਰਮੇਸ਼ੁਰ ਦੀ ਅੰਗੂਰੀ ਵੇਲ (8-15)

ਨਿਰਦੇਸ਼ਕ ਲਈ ਹਿਦਾਇਤ: “ਸੋਸਨ ਦੇ ਫੁੱਲ”* ਸੁਰ ਮੁਤਾਬਕ। ਯਾਦ ਕਰਾਉਣ ਲਈ। ਆਸਾਫ਼+ ਦਾ ਜ਼ਬੂਰ। 80  ਹੇ ਇਜ਼ਰਾਈਲ ਦੇ ਚਰਵਾਹੇ, ਸੁਣ,ਤੂੰ ਜੋ ਭੇਡਾਂ ਦੇ ਝੁੰਡ ਵਾਂਗ ਯੂਸੁਫ਼ ਦੀ ਅਗਵਾਈ ਕਰਦਾ ਹੈਂ।+ ਤੂੰ ਜੋ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੈਂ,+ਆਪਣਾ ਨੂਰ ਚਮਕਾ।   ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਸਾਮ੍ਹਣੇਆਪਣੀ ਤਾਕਤ ਦਾ ਜਲਵਾ ਦਿਖਾ+ਅਤੇ ਆ ਕੇ ਸਾਨੂੰ ਬਚਾ।+   ਹੇ ਪਰਮੇਸ਼ੁਰ, ਸਾਡੇ ’ਤੇ ਦੁਬਾਰਾ ਮਿਹਰ ਕਰ;+ਸਾਡੇ ਉੱਤੇ ਆਪਣੇ ਚਿਹਰੇ ਦਾ ਨੂਰ ਚਮਕਾ ਤਾਂਕਿ ਅਸੀਂ ਬਚ ਜਾਈਏ।+   ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਕਦ ਤਕ ਤੇਰਾ ਕ੍ਰੋਧ ਆਪਣੇ ਲੋਕਾਂ ਉੱਤੇ ਰਹੇਗਾ ਅਤੇ ਤੂੰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਣਸੁਣੀਆਂ ਕਰੇਂਗਾ?+   ਤੂੰ ਰੋਟੀ ਦੀ ਬਜਾਇ ਹੰਝੂਆਂ ਨਾਲ ਉਨ੍ਹਾਂ ਦਾ ਢਿੱਡ ਭਰਦਾ ਹੈਂ,ਤੂੰ ਉਨ੍ਹਾਂ ਨੂੰ ਹੰਝੂਆਂ ਦੇ ਪਿਆਲੇ ਭਰ-ਭਰ ਕੇ ਪਿਲਾਉਂਦਾ ਹੈਂ।   ਤੂੰ ਸਾਡੇ ਗੁਆਂਢੀਆਂ ਨੂੰ ਸਾਡੇ ’ਤੇ ਕਬਜ਼ਾ ਕਰਨ ਲਈ ਆਪਸ ਵਿਚ ਲੜਨ ਦਿੰਦਾ ਹੈਂ;ਸਾਡੇ ਦੁਸ਼ਮਣ ਸਾਨੂੰ ਤਰ੍ਹਾਂ-ਤਰ੍ਹਾਂ ਦੇ ਮਜ਼ਾਕ ਕਰਦੇ ਹਨ।+   ਹੇ ਸੈਨਾਵਾਂ ਦੇ ਪਰਮੇਸ਼ੁਰ, ਸਾਡੇ ’ਤੇ ਦੁਬਾਰਾ ਮਿਹਰ ਕਰ;ਸਾਡੇ ਉੱਤੇ ਆਪਣੇ ਚਿਹਰੇ ਦਾ ਨੂਰ ਚਮਕਾ ਤਾਂਕਿ ਅਸੀਂ ਬਚ ਜਾਈਏ।+   ਤੂੰ ਮਿਸਰ ਤੋਂ ਇਕ ਅੰਗੂਰੀ ਵੇਲ+ ਲਿਆਇਆ। ਤੂੰ ਕੌਮਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਉਸ ਨੂੰ ਲਾ ਦਿੱਤਾ।+   ਤੂੰ ਉਸ ਲਈ ਜਗ੍ਹਾ ਤਿਆਰ ਕੀਤੀ,ਫਿਰ ਉਸ ਨੇ ਜੜ੍ਹ ਫੜੀ ਅਤੇ ਉਹ ਪੂਰੇ ਦੇਸ਼ ਵਿਚ ਫੈਲ ਗਈ।+ 10  ਉਸ ਨਾਲ ਪਹਾੜਾਂ ’ਤੇ ਛਾਂ ਹੋ ਗਈਅਤੇ ਉਸ ਦੀਆਂ ਟਾਹਣੀਆਂ ਨਾਲ ਪਰਮੇਸ਼ੁਰ ਦੇ ਦਿਆਰ ਢਕੇ ਗਏ। 11  ਉਸ ਦੀਆਂ ਟਾਹਣੀਆਂ ਸਮੁੰਦਰ ਤਕ ਫੈਲ ਗਈਆਂਅਤੇ ਉਸ ਦੀਆਂ ਲਗਰਾਂ ਦਰਿਆ* ਤਕ।+ 12  ਤੂੰ ਅੰਗੂਰਾਂ ਦੇ ਬਾਗ਼ ਦੁਆਲੇ ਬਣੀ ਪੱਥਰਾਂ ਦੀ ਕੰਧ ਕਿਉਂ ਤੋੜ ਦਿੱਤੀ ਹੈ?+ ਹਰੇਕ ਲੰਘਣ ਵਾਲਾ ਉਸ ਦਾ ਫਲ ਤੋੜ ਲੈਂਦਾ ਹੈ।+ 13  ਜੰਗਲੀ ਸੂਰ ਉਸ ਨੂੰ ਤਹਿਸ-ਨਹਿਸ ਕਰਦੇ ਹਨਅਤੇ ਜੰਗਲੀ ਜਾਨਵਰ ਉਸ ਦੇ ਪੱਤੇ ਖਾਂਦੇ ਹਨ।+ 14  ਹੇ ਸੈਨਾਵਾਂ ਦੇ ਪਰਮੇਸ਼ੁਰ, ਕਿਰਪਾ ਕਰ ਕੇ ਵਾਪਸ ਆ। ਸਵਰਗ ਤੋਂ ਹੇਠਾਂ ਦੇਖ! ਇਸ ਅੰਗੂਰੀ ਵੇਲ ਦੀ ਦੇਖ-ਭਾਲ ਕਰ।+ 15  ਹਾਂ, ਉਸ ਦਾਬ* ਦੀ ਜੋ ਤੇਰੇ ਸੱਜੇ ਹੱਥ ਨੇ ਲਾਈ ਸੀ+ਅਤੇ ਉਸ ਟਾਹਣੀ ਦੀ ਦੇਖ-ਭਾਲ ਕਰ ਜਿਸ ਨੂੰ ਤੂੰ ਆਪਣੇ ਲਈ ਮਜ਼ਬੂਤ ਬਣਾਇਆ ਸੀ।+ 16  ਇਸ ਨੂੰ ਵੱਢ ਕੇ ਸਾੜ ਦਿੱਤਾ ਗਿਆ ਹੈ।+ ਉਹ ਤੇਰੇ ਝਿੜਕਣ ਨਾਲ ਨਾਸ਼ ਹੋ ਜਾਂਦੇ ਹਨ। 17  ਤੇਰਾ ਹੱਥ ਉਸ ਆਦਮੀ ਨੂੰ ਸਹਾਰਾ ਦੇਵੇ ਜੋ ਤੇਰੇ ਸੱਜੇ ਹੱਥ ਹੈ,ਹਾਂ, ਮਨੁੱਖ ਦੇ ਪੁੱਤਰ ਨੂੰ ਜਿਸ ਨੂੰ ਤੂੰ ਆਪਣੇ ਲਈ ਤਕੜਾ ਕੀਤਾ ਹੈ।+ 18  ਫਿਰ ਅਸੀਂ ਤੇਰੇ ਤੋਂ ਮੂੰਹ ਨਹੀਂ ਮੋੜਾਂਗੇ। ਸਾਨੂੰ ਜੀਉਂਦਾ ਰੱਖ ਤਾਂਕਿ ਅਸੀਂ ਤੇਰਾ ਨਾਂ ਲਈਏ। 19  ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਸਾਡੇ ’ਤੇ ਦੁਬਾਰਾ ਮਿਹਰ ਕਰ;ਸਾਡੇ ਉੱਤੇ ਆਪਣੇ ਚਿਹਰੇ ਦਾ ਨੂਰ ਚਮਕਾ ਤਾਂਕਿ ਅਸੀਂ ਬਚ ਜਾਈਏ।+

ਫੁਟਨੋਟ

ਜ਼ਬੂ 45, ਉਤਲੀ ਲਿਖਤ ਦਾ ਫੁਟਨੋਟ ਦੇਖੋ।
ਜਾਂ ਸੰਭਵ ਹੈ, “ਦੇ ਵਿਚਕਾਰ।”
ਯਾਨੀ, ਫ਼ਰਾਤ ਦਰਿਆ।
ਜਾਂ, “ਵੇਲ ਦੇ ਤਣੇ।”