ਜ਼ਬੂਰ 63:1-11
ਦਾਊਦ ਦਾ ਜ਼ਬੂਰ। ਜਦੋਂ ਉਹ ਯਹੂਦਾਹ ਦੀ ਉਜਾੜ ਵਿਚ ਸੀ।+
63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+
ਮੈਂ ਤੇਰੇ ਲਈ ਪਿਆਸਾ ਹਾਂ।+
ਇਸ ਸੁੱਕੀ ਅਤੇ ਬੰਜਰ ਜ਼ਮੀਨ ’ਤੇ ਜਿੱਥੇ ਪਾਣੀ ਨਹੀਂ ਹੈ,ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+
2 ਮੈਂ ਪਵਿੱਤਰ ਸਥਾਨ ਵਿਚ ਤੈਨੂੰ ਦੇਖਿਆ;ਮੈਂ ਤੇਰੀ ਤਾਕਤ ਅਤੇ ਮਹਿਮਾ ਦੇਖੀ+
3 ਕਿਉਂਕਿ ਤੇਰਾ ਅਟੱਲ ਪਿਆਰ ਜ਼ਿੰਦਗੀ ਨਾਲੋਂ ਅਨਮੋਲ ਹੈ,+ਇਸ ਲਈ ਮੇਰੇ ਬੁੱਲ੍ਹ ਤੇਰੀ ਮਹਿਮਾ ਕਰਨਗੇ।+
4 ਮੈਂ ਜ਼ਿੰਦਗੀ ਭਰ ਤੇਰੀ ਵਡਿਆਈ ਕਰਾਂਗਾ;ਮੈਂ ਹੱਥ ਚੁੱਕ ਕੇ ਤੇਰੇ ਨਾਂ ’ਤੇ ਫ਼ਰਿਆਦ ਕਰਾਂਗਾ।
5 ਮੈਂ ਉੱਤਮ ਅਤੇ ਸਭ ਤੋਂ ਵਧੀਆ ਹਿੱਸੇ* ਤੋਂ ਸੰਤੁਸ਼ਟ ਹਾਂ,ਇਸ ਲਈ ਮੇਰਾ ਮੂੰਹ ਖ਼ੁਸ਼ੀ-ਖ਼ੁਸ਼ੀ ਤੇਰੀ ਵਡਿਆਈ ਕਰੇਗਾ।+
6 ਮੈਂ ਬਿਸਤਰੇ ’ਤੇ ਲੰਮੇ ਪਿਆਂ ਤੈਨੂੰ ਯਾਦ ਕਰਦਾ ਹਾਂ;ਮੈਂ ਰਾਤ ਨੂੰ ਤੇਰੇ ਬਾਰੇ ਸੋਚ-ਵਿਚਾਰ ਕਰਦਾ ਹਾਂ+
7 ਕਿਉਂਕਿ ਤੂੰ ਮੇਰਾ ਮਦਦਗਾਰ ਹੈਂ,+ਮੈਂ ਤੇਰੇ ਖੰਭਾਂ ਦੇ ਸਾਏ ਹੇਠ ਖ਼ੁਸ਼ੀ ਨਾਲ ਜੈ-ਜੈ ਕਾਰ ਕਰਾਂਗਾ।+
8 ਮੈਂ ਤੇਰੇ ਨਾਲ ਚਿੰਬੜਿਆ ਰਹਾਂਗਾ;ਤੇਰਾ ਸੱਜਾ ਹੱਥ ਮੈਨੂੰ ਘੁੱਟ ਕੇ ਫੜੀ ਰੱਖਦਾ ਹੈ।+
9 ਪਰ ਜਿਹੜੇ ਮੇਰੀ ਜਾਨ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨਉਹ ਮੌਤ ਦੇ ਟੋਏ ਵਿਚ ਚਲੇ ਜਾਣਗੇ।
10 ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ;ਉਹ ਗਿੱਦੜਾਂ* ਦਾ ਭੋਜਨ ਬਣਨਗੇ।
11 ਪਰ ਰਾਜਾ ਪਰਮੇਸ਼ੁਰ ਕਰਕੇ ਖ਼ੁਸ਼ ਹੋਵੇਗਾ।
ਪਰਮੇਸ਼ੁਰ ਦੀ ਸਹੁੰ ਖਾਣ ਵਾਲਾ ਹਰੇਕ ਇਨਸਾਨ ਉਸ ਦੀ ਮਹਿਮਾ ਕਰੇਗਾ*ਕਿਉਂਕਿ ਝੂਠ ਬੋਲਣ ਵਾਲਿਆਂ ਦੇ ਮੂੰਹ ਬੰਦ ਕੀਤੇ ਜਾਣਗੇ।