ਸਵਾਲ 15

ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹੋ?

“ਜਿਸ ਘਰ ਵਿਚ ਵੈਰ ਹੋਵੇ, ਉੱਥੇ ਵਧੀਆ ਤੋਂ ਵਧੀਆ ਮੀਟ ਖਾਣ ਨਾਲੋਂ ਉਸ ਘਰ ਵਿਚ ਸਾਗ-ਸਬਜ਼ੀ ਖਾਣੀ ਚੰਗੀ ਹੈ ਜਿੱਥੇ ਪਿਆਰ ਹੋਵੇ।”

ਕਹਾਉਤਾਂ 15:17

“ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ, ਜੋ ਤੈਨੂੰ ਤੇਰੇ ਫ਼ਾਇਦੇ ਲਈ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ।”

ਯਸਾਯਾਹ 48:17

“ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।”

ਮੱਤੀ 5:3

“ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”

ਮੱਤੀ 22:39

“ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”

ਲੂਕਾ 6:31

“ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”

ਲੂਕਾ 11:28

“ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”

ਲੂਕਾ 12:15

“ਜੇ ਸਾਡੇ ਕੋਲ ਰੋਟੀ ਅਤੇ ਕੱਪੜਾ ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।”

1 ਤਿਮੋਥਿਉਸ 6:8

“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”

ਰਸੂਲਾਂ ਦੇ ਕੰਮ 20:35