ਜ਼ਕਰਯਾਹ 2:1-13
2 ਮੈਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਇਕ ਆਦਮੀ ਦੇਖਿਆ ਜਿਸ ਦੇ ਹੱਥ ਵਿਚ ਮਿਣਤੀ ਕਰਨ ਲਈ ਰੱਸੀ* ਸੀ।+
2 ਮੈਂ ਪੁੱਛਿਆ: “ਤੂੰ ਕਿੱਥੇ ਜਾ ਰਿਹਾ ਹੈਂ?”
ਉਸ ਨੇ ਜਵਾਬ ਦਿੱਤਾ: “ਯਰੂਸ਼ਲਮ ਦੀ ਮਿਣਤੀ ਕਰਨ ਲਈ ਕਿ ਉਸ ਦੀ ਚੁੜਾਈ ਤੇ ਲੰਬਾਈ ਕਿੰਨੀ ਹੈ।”+
3 ਅਤੇ ਦੇਖੋ! ਉਹ ਦੂਤ ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ ਚਲਾ ਗਿਆ ਅਤੇ ਇਕ ਹੋਰ ਦੂਤ ਉਸ ਨੂੰ ਮਿਲਣ ਆਇਆ।
4 ਫਿਰ ਉਸ ਨੇ ਉਸ ਨੂੰ ਕਿਹਾ: “ਭੱਜ ਕੇ ਉਸ ਨੌਜਵਾਨ ਕੋਲ ਜਾਹ ਅਤੇ ਉਸ ਨੂੰ ਕਹਿ, ‘“ਯਰੂਸ਼ਲਮ ਬਿਨਾਂ ਕੰਧਾਂ ਵਾਲੇ ਸ਼ਹਿਰ ਵਾਂਗ ਵੱਸੇਗਾ+ ਕਿਉਂਕਿ ਇਸ ਵਿਚ ਲੋਕਾਂ ਅਤੇ ਪਸ਼ੂਆਂ ਦੀ ਗਿਣਤੀ ਵਧਦੀ ਜਾਵੇਗੀ।+
5 ਮੈਂ ਉਸ ਦੇ ਆਲੇ-ਦੁਆਲੇ ਅੱਗ ਦੀ ਕੰਧ ਬਣਾਂਗਾ+ ਅਤੇ ਮੈਂ ਉਸ ਨੂੰ ਆਪਣੀ ਮਹਿਮਾ ਨਾਲ ਭਰ ਦੇਵਾਂਗਾ,” ਯਹੋਵਾਹ ਕਹਿੰਦਾ ਹੈ।’”+
6 “ਜਲਦੀ ਕਰੋ! ਜਲਦੀ ਕਰੋ! ਉੱਤਰ ਦੇਸ਼ ਤੋਂ ਭੱਜ ਜਾਓ,”+ ਯਹੋਵਾਹ ਕਹਿੰਦਾ ਹੈ।
“ਕਿਉਂਕਿ ਮੈਂ ਤੁਹਾਨੂੰ ਆਕਾਸ਼ ਦੀਆਂ ਚਾਰੇ ਦਿਸ਼ਾਵਾਂ ਵਿਚ* ਖਿੰਡਾ ਦਿੱਤਾ ਹੈ,”+ ਯਹੋਵਾਹ ਕਹਿੰਦਾ ਹੈ।
7 “ਹੇ ਸੀਓਨ ਨਿਕਲ ਆ! ਤੂੰ ਜੋ ਬਾਬਲ ਦੀ ਧੀ ਨਾਲ ਵੱਸਦੀ ਹੈਂ, ਆਪਣੇ ਬਚਾਅ ਲਈ ਭੱਜ।+
8 ਮਹਿਮਾ ਪਾਉਣ ਤੋਂ ਬਾਅਦ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਕੌਮਾਂ ਕੋਲ ਘੱਲਿਆ ਹੈ ਜੋ ਤੁਹਾਨੂੰ ਲੁੱਟ ਰਹੀਆਂ ਸਨ।+ ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਜੋ ਤੁਹਾਨੂੰ ਛੂੰਹਦਾ ਹੈ, ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਹਦਾ ਹੈ।+
9 ਹੁਣ ਮੈਂ ਆਪਣਾ ਹੱਥ ਉਨ੍ਹਾਂ ਖ਼ਿਲਾਫ਼ ਚੁੱਕਾਂਗਾ ਅਤੇ ਉਹ ਆਪਣੇ ਹੀ ਗ਼ੁਲਾਮਾਂ ਲਈ ਲੁੱਟ ਦਾ ਮਾਲ ਬਣ ਜਾਣਗੇ।’+ ਅਤੇ ਤੁਸੀਂ ਜ਼ਰੂਰ ਜਾਣ ਜਾਓਗੇ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਘੱਲਿਆ ਹੈ।
10 “ਹੇ ਸੀਓਨ ਦੀਏ ਧੀਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ+ ਕਿਉਂਕਿ ਮੈਂ ਆ ਰਿਹਾ ਹਾਂ+ ਅਤੇ ਮੈਂ ਤੇਰੇ ਵਿਚਕਾਰ ਵੱਸਾਂਗਾ,”+ ਯਹੋਵਾਹ ਕਹਿੰਦਾ ਹੈ।
11 “ਉਸ ਦਿਨ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ+ ਅਤੇ ਉਹ ਮੇਰੇ ਲੋਕ ਬਣਨਗੇ ਤੇ ਮੈਂ ਤੇਰੇ ਵਿਚਕਾਰ ਵੱਸਾਂਗਾ।” ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ।
12 ਯਹੋਵਾਹ ਪਵਿੱਤਰ ਜ਼ਮੀਨ ਉੱਤੇ ਯਹੂਦਾਹ ਨੂੰ ਆਪਣਾ ਹਿੱਸਾ ਮੰਨ ਕੇ ਇਸ ਨੂੰ ਆਪਣੇ ਅਧੀਨ ਕਰ ਲਵੇਗਾ ਅਤੇ ਉਹ ਦੁਬਾਰਾ ਯਰੂਸ਼ਲਮ ਨੂੰ ਚੁਣ ਲਵੇਗਾ।+
13 ਹੇ ਸਾਰੇ ਲੋਕੋ, ਯਹੋਵਾਹ ਅੱਗੇ ਚੁੱਪ ਰਹੋ ਕਿਉਂਕਿ ਉਹ ਆਪਣੇ ਪਵਿੱਤਰ ਨਿਵਾਸ-ਸਥਾਨ ਤੋਂ ਕਦਮ ਚੁੱਕ ਰਿਹਾ ਹੈ।