Skip to content

ਬਾਈਬਲ ਵੀਡੀਓ—ਜ਼ਰੂਰੀ ਸਿੱਖਿਆਵਾਂ

ਇਨ੍ਹਾਂ ਛੋਟੇ ਵੀਡੀਓ ਵਿਚ ਬਾਈਬਲ ਦੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਕਈ ਵੀਡੀਓ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਨਾਂ ਦੇ ਬਰੋਸ਼ਰ ਦੇ ਪਾਠਾਂ ਵਿਚ ਦਿੱਤੇ ਸਵਾਲਾਂ ਦੇ ਜਵਾਬ ਦਿੰਦੇ ਹਨ।

ਕੀ ਬ੍ਰਹਿਮੰਡ ਬਣਾਇਆ ਗਿਆ ਸੀ?

ਅਕਸਰ ਲੋਕ ਬਾਈਬਲ ਵਿਚ ਦਿੱਤੇ ਸ੍ਰਿਸ਼ਟੀ ਦੇ ਬਿਰਤਾਂਤ ਨਾਲ ਰਾਜ਼ੀ ਨਹੀਂ ਹੁੰਦੇ ਜਾਂ ਇਸ ਨੂੰ ਕਥਾ-ਕਹਾਣੀ ਸਮਝਦੇ ਹਨ। ਕੀ ਬਾਈਬਲ ʼਤੇ ਯਕੀਨ ਕੀਤਾ ਜਾ ਸਕਦਾ ਹੈ?

ਕੀ ਰੱਬ ਦਾ ਕੋਈ ਨਾਂ ਹੈ?

ਰੱਬ ਦੇ ਕਈ ਦਰਜੇ ਹਨ, ਜਿਵੇਂ ਕਿ ਸਰਬਸ਼ਕਤੀਮਾਨ, ਕਰਤਾਰ ਅਤੇ ਪ੍ਰਭੂ। ਪਰ ਬਾਈਬਲ ਵਿਚ ਰੱਬ ਦਾ ਨਾਂ 7,000 ਤੋਂ ਵੀ ਜ਼ਿਆਦਾ ਵਾਰ ਵਰਤਿਆ ਗਿਆ ਹੈ।

ਕੀ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ?

ਸਦੀਆਂ ਤੋਂ ਲੋਕ ਆਪਣੇ ਬਣਾਉਣ ਵਾਲੇ ਬਾਰੇ ਜਾਣਨਾ ਚਾਹੁੰਦੇ ਹਨ। ਬਾਈਬਲ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਦੋਸਤੀ ਦੀ ਸ਼ੁਰੂਆਤ ਉਸ ਦਾ ਨਾਂ ਜਾਣਨ ਨਾਲ ਹੁੰਦੀ ਹੈ।

ਬਾਈਬਲ ਦਾ ਲਿਖਾਰੀ ਕੌਣ ਹੈ?

ਜੇ ਬਾਈਬਲ ਨੂੰ ਇਨਸਾਨਾਂ ਨੇ ਲਿਖਿਆ ਹੈ, ਤਾਂ ਕੀ ਇਸ ਨੂੰ ਪਰਮੇਸ਼ੁਰ ਦਾ ਬਚਨ ਕਹਿਣਾ ਠੀਕ ਹੈ? ਬਾਈਬਲ ਵਿਚ ਕਿਸ ਦੇ ਵਿਚਾਰ ਹਨ?

ਕੀ ਬਾਈਬਲ ਸੱਚੀ ਹੈ?

ਜੇ ਬਾਈਬਲ ਪਰਮੇਸ਼ੁਰ ਵੱਲੋਂ ਹੈ, ਤਾਂ ਇਹ ਦੁਨੀਆਂ ਦੀਆਂ ਸਭ ਕਿਤਾਬਾਂ ਤੋਂ ਬਿਲਕੁਲ ਅਲੱਗ ਹੋਣੀ ਚਾਹੀਦੀ ਹੈ।

ਰੱਬ ਨੇ ਧਰਤੀ ਕਿਉਂ ਬਣਾਈ?

ਧਰਤੀ ’ਤੇ ਬਹੁਤ ਸਾਰੀਆਂ ਸੋਹਣੀਆਂ ਚੀਜ਼ਾਂ ਹਨ। ਧਰਤੀ ਨੂੰ ਸੂਰਜ ਤੋਂ ਬਿਲਕੁਲ ਸਹੀ ਦੂਰੀ ’ਤੇ ਰੱਖਿਆ ਹੈ, ਇਹ ਆਪਣੇ ਧੁਰੇ ’ਤੇ ਬਿਲਕੁਲ ਸਹੀ ਕੋਣ ’ਤੇ ਝੁਕੀ ਹੋਈ ਹੈ ਅਤੇ ਇਹ ਆਪਣੇ ਧੁਰੇ ਦੁਆਲੇ ਬਿਲਕੁਲ ਸਹੀ ਗਤੀ ਨਾਲ ਘੁੰਮਦੀ ਹੈ। ਰੱਬ ਨੇ ਇਹ ਸੋਹਣੀ ਧਰਤੀ ਬਣਾਉਣ ਵਿਚ ਇੰਨੀ ਮਿਹਨਤ ਕਿਉਂ ਕੀਤੀ?

ਮਰਨ ਤੋਂ ਬਾਅਦ ਕੀ ਹੁੰਦਾ ਹੈ?

ਬਾਈਬਲ ਇੱਦਾਂ ਦੇ ਇਕ ਸਮੇਂ ਬਾਰੇ ਵਾਅਦਾ ਕਰਦੀ ਹੈ ਜਦੋਂ ਲਾਜ਼ਰ ਵਾਂਗ ਬਹੁਤ ਸਾਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।

ਕੀ ਨਰਕ ਸੱਚ-ਮੁੱਚ ਹੈ?

ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਪਿਆਰ ਹੈ।” ਇਸ ਲਈ ਉਹ ਲੋਕਾਂ ਦੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਉਨ੍ਹਾਂ ਨੂੰ ਕਦੇ ਵੀ ਨਹੀਂ ਤੜਫ਼ਾਉਂਦਾ।

ਕੀ ਯਿਸੂ ਮਸੀਹ ਰੱਬ ਹੈ?

ਕੀ ਯਿਸੂ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਇੱਕੋ ਵਿਅਕਤੀ ਹਨ ਜਾਂ ਉਹ ਅਲੱਗ-ਅਲੱਗ ਸ਼ਖ਼ਸੀਅਤਾਂ ਹਨ?

ਯਿਸੂ ਕਿਉਂ ਮਰਿਆ?

ਤੁਸੀਂ ਸ਼ਾਇਦ ਸੁਣਿਆਂ ਹੋਵੇ ਕਿ ਉਸ ਨੇ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਦਿੱਤੀ। ਪਰ ਕੀ ਸਿਰਫ਼ ਇਕ ਦੀ ਕੁਰਬਾਨੀ ਨਾਲ ਲੱਖਾਂ ਲੋਕਾਂ ਨੂੰ ਫ਼ਾਇਦਾ ਹੋ ਸਕਦਾ?

ਪਰਮੇਸ਼ੁਰ ਦਾ ਰਾਜ ਕੀ ਹੈ?

ਧਰਤੀ ’ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਹੋਰ ਕਿਸੇ ਵੀ ਵਿਸ਼ੇ ਨਾਲੋਂ ਪਰਮੇਸ਼ੁਰ ਦੇ ਰਾਜ ਬਾਰੇ ਜ਼ਿਆਦਾ ਗੱਲ ਕੀਤੀ। ਸਦੀਆਂ ਤੋਂ ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਪ੍ਰਾਰਥਨਾ ਕੀਤੀ ਹੈ।

ਪਰਮੇਸ਼ੁਰ ਦਾ ਰਾਜ 1914 ਤੋਂ ਸ਼ੁਰੂ ਹੋ ਚੁੱਕਾ ਹੈ

2,600 ਤੋਂ ਜ਼ਿਆਦਾ ਸਾਲ ਪਹਿਲਾਂ ਪਰਮੇਸ਼ੁਰ ਨੇ ਇਕ ਸ਼ਕਤੀਸ਼ਾਲੀ ਰਾਜੇ ਨੂੰ ਭਵਿੱਖ ਬਾਰੇ ਇਕ ਸੁਪਨਾ ਦਿਖਾਇਆ ਸੀ ਜੋ ਹੁਣ ਪੂਰਾ ਹੋ ਰਿਹਾ ਹੈ।

1914 ਤੋਂ ਦੁਨੀਆਂ ਬਦਲ ਗਈ

1914 ਤੋਂ ਦੁਨੀਆਂ ਦੇ ਹਾਲਾਤਾਂ ਅਤੇ ਲੋਕਾਂ ਦੇ ਰਵੱਈਏ ਤੋਂ ਸਾਫ਼ ਪਤਾ ਲੱਗਦਾ ਹੈ ਕਿ ‘ਆਖ਼ਰੀ ਦਿਨਾਂ’ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ।

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਬਾਈਬਲ ਵਿਚ ਇਸ ਦਾ ਸਹੀ-ਸਹੀ ਜਵਾਬ ਦਿੱਤਾ ਗਿਆ ਹੈ।

ਕੀ ਰੱਬ ਨੂੰ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਹੈ?

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿਹੜੇ ਧਰਮ ਨੂੰ ਮੰਨਦੇ ਹਾਂ।

ਕੀ ਰੱਬ ਦੀਆਂ ਨਜ਼ਰਾਂ ਵਿਚ ਮੂਰਤੀਆਂ ਦੀ ਪੂਜਾ ਕਰਨੀ ਸਹੀ ਹੈ?

ਜੇ ਅਸੀਂ ਰੱਬ ਨੂੰ ਦੇਖ ਨਹੀਂ ਸਕਦੇ, ਤਾਂ ਫਿਰ ਅਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹਾਂ?

ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਉਦੋਂ ਕੀ ਜਦੋਂ ਇਕ ਵਿਅਕਤੀ ਆਪਣੇ ਸੁਆਰਥ ਲਈ ਪ੍ਰਾਰਥਨਾ ਕਰਦਾ ਹੈ? ਉਦੋਂ ਕੀ ਜਦੋਂ ਇਕ ਪਤੀ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ ਅਤੇ ਪਰਮੇਸ਼ੁਰ ਦੀ ਮਿਹਰ ਲਈ ਪ੍ਰਾਰਥਨਾ ਕਰਦਾ ਹੈ?