ਸ੍ਰਿਸ਼ਟੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਸੇਵਾ ਵਿਚ ਮਿਹਨਤ ਕਰਨ ਕਰਕੇ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ

ਸਾਡੀ ਮਸੀਹੀ ਜ਼ਿੰਦਗੀ

ਸ੍ਰਿਸ਼ਟੀ ਤੋਂ ਯਹੋਵਾਹ ਦਾ ਪਿਆਰ ਕਿਵੇਂ ਝਲਕਦਾ ਹੈ?

ਸ੍ਰਿਸ਼ਟੀ ਤੋਂ ਯਹੋਵਾਹ ਦਾ ਪਿਆਰ ਕਿਵੇਂ ਝਲਕਦਾ ਹੈ?

ਜੇ ਅਸੀਂ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਰੁੱਝੇ ਰਹਿੰਦੇ ਹਾਂ, ਤਾਂ ਅਸੀਂ ਸ਼ਾਇਦ ਸ੍ਰਿਸ਼ਟੀ ਵੱਲ ਧਿਆਨ ਹੀ ਨਾ ਦੇਈਏ। ਸ੍ਰਿਸ਼ਟੀ ਵੱਲ ਧਿਆਨ ਦੇ ਕੇ ਅਸੀਂ ਜਾਣ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਕਿੰਨਾ ਖੁੱਲ੍ਹੇ ਦਿਲ ਵਾਲਾ ਹੈ। ਇਸ ਲਈ ਯਿਸੂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਅਸੀਂ ਸ੍ਰਿਸ਼ਟੀ ਨੂੰ ਧਿਆਨ ਨਾਲ ਦੇਖੀਏ ਅਤੇ ਸੋਚ-ਵਿਚਾਰ ਕਰੀਏ ਕਿ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ।—ਮੱਤੀ 6:25, 26.

ਸ੍ਰਿਸ਼ਟੀ ਤੋਂ ਯਹੋਵਾਹ ਦਾ ਪਿਆਰ ਦਿਖਾਈ ਦਿੰਦਾ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

ਤੁਸੀਂ ਹੇਠ ਲਿਖੀਆਂ ਚੀਜ਼ਾਂ ਤੋਂ ਯਹੋਵਾਹ ਦੇ ਪਿਆਰ ਬਾਰੇ ਕੀ ਸਿੱਖਦੇ ਹੋ?

  • ਧਰਤੀ ਦੇ ਮੂਲ ਤੱਤ

  • ਵਾਯੂਮੰਡਲ

  • ਘਾਹ

  • ਜਾਨਵਰਾਂ ਦੀ ਬਣਤਰ

  • ਸਾਡੀਆਂ ਗਿਆਨ ਇੰਦਰੀਆਂ

  • ਸਾਡਾ ਦਿਮਾਗ਼