Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ

ਹਮਦਰਦੀ ਦਿਖਾਓ

ਹਮਦਰਦੀ ਦਿਖਾਓ

ਕਿਸੇ ਨਾਲ ਹਮਦਰਦੀ ਦਿਖਾਉਣ ਦਾ ਮਤਲਬ ਹੈ, ਉਸ ਦੀਆਂ ਭਾਵਨਾਵਾਂ, ਕਦਰਾਂ-ਕੀਮਤਾਂ, ਲੋੜਾਂ ਅਤੇ ਉਸ ਦੀ ਸੋਚ ਨੂੰ ਸਮਝਣਾ। ਜਦੋਂ ਅਸੀਂ ਦਿਲੋਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਅਸੀਂ ਉਸ ਨਾਲ ਹਮਦਰਦੀ ਦਿਖਾਵਾਂਗੇ। ਨਾਲੇ ਉਸ ਵਿਅਕਤੀ ਨੂੰ ਵੀ ਅਹਿਸਾਸ ਹੋਵੇਗਾ ਕਿ ਅਸੀਂ ਦਿਲੋਂ ਉਸ ਦੀ ਮਦਦ ਕਰਨੀ ਚਾਹੁੰਦੇ ਹਾਂ। ਪ੍ਰਚਾਰ ਵਿਚ ਜਦੋਂ ਅਸੀਂ ਦੂਜਿਆਂ ਨੂੰ ਹਮਦਰਦੀ ਦਿਖਾਉਂਦੇ ਹਾਂ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸ ਲਈ ਉਹ ਉਸ ਦੇ ਵੱਲ ਖਿੱਚੇ ਆਉਂਦੇ ਹਨ।—ਫ਼ਿਲਿ 2:4.

ਅਸੀਂ ਕਿਸੇ ਨੂੰ ਸਿਖਾਉਂਦੇ ਵੇਲੇ ਉੱਪਰੋਂ-ਉੱਪਰੋਂ ਹਮਦਰਦੀ ਨਹੀਂ ਦਿਖਾ ਸਕਦੇ। ਸਾਡੇ ਗੱਲ ਕਰਨ ਦੇ ਤਰੀਕੇ, ਸੁਣਨ ਦੇ ਤਰੀਕੇ ਅਤੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਦਿਲੋਂ ਉਸ ਦਾ ਖ਼ਿਆਲ ਰੱਖਦੇ ਹਾਂ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਉਸ ਨੂੰ ਕਿਸ ਗੱਲ ਵਿਚ ਰੁਚੀ ਹੈ, ਉਹ ਕੀ ਮੰਨਦਾ ਅਤੇ ਉਸ ਦੇ ਕੀ ਹਾਲਾਤ ਹਨ। ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਉਸ ਦੀ ਮਦਦ ਵੀ ਕਰ ਸਕਦੇ ਹਾਂ। ਪਰ ਸਾਨੂੰ ਉਸ ਨੂੰ ਬਦਲਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਜਦੋਂ ਉਹ ਆਪਣੀ ਮਰਜ਼ੀ ਨਾਲ ਬਦਲਣਾ ਚਾਹੇਗਾ ਅਤੇ ਸਾਡੇ ਤੋਂ ਮਦਦ ਲਵੇਗਾ, ਤਾਂ ਸਾਨੂੰ ਖ਼ੁਸ਼ੀ ਹੋਵੇਗੀ।

ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਹਮਦਰਦੀ ਦਿਖਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਜਦੋਂ ਗ੍ਰੇਸ ਲੇਟ ਆਈ, ਤਾਂ ਨੀਤਾ ਨੇ ਹਮਦਰਦੀ ਕਿਵੇਂ ਦਿਖਾਈ?

  • ਜਦੋਂ ਗ੍ਰੇਸ ਨੇ ਦੱਸਿਆ ਕਿ ਉਹ ਬਹੁਤ ਥੱਕ ਗਈ ਹੈ ਤੇ ਸਟੱਡੀ ਨਹੀਂ ਕਰ ਸਕਦੀ, ਤਾਂ ਨੀਤਾ ਨੇ ਹਮਦਰਦੀ ਕਿਵੇਂ ਦਿਖਾਈ?

  • ਜਦੋਂ ਅਸੀਂ ਲੋਕਾਂ ਨੂੰ ਹਮਦਰਦੀ ਦਿਖਾਵਾਂਗੇ, ਤਾਂ ਉਹ ਯਹੋਵਾਹ ਵੱਲ ਖਿੱਚੇ ਆਉਣਗੇ

    ਜਦੋਂ ਗ੍ਰੇਸ ਨੇ ਦੱਸਿਆ ਕਿ ਉਹ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੀ, ਤਾਂ ਨੀਤਾ ਨੇ ਹਮਦਰਦੀ ਕਿਵੇਂ ਦਿਖਾਈ?