Skip to content

Skip to table of contents

ਰੱਬ ਬਾਰੇ ਸਿੱਖ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਰੱਬ ਬਾਰੇ ਸਿੱਖ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਇਨ੍ਹਾਂ ਲੇਖਾਂ ਵਿੱਚੋਂ ਅਸੀਂ ਜੋ ਵੀ ਸਿੱਖਿਆ, ਉਸ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ ਕਿ ਰੱਬ ਕੌਣ ਹੈ? ਅਸੀਂ ਸ਼ੁਰੂ ਵਿਚ ਬਾਈਬਲ ਤੋਂ ਸਿੱਖਿਆ ਕਿ ਰੱਬ ਦਾ ਨਾਂ ਯਹੋਵਾਹ ਹੈ ਅਤੇ ਉਸ ਦਾ ਮੁੱਖ ਗੁਣ ਪਿਆਰ ਹੈ। ਅਸੀਂ ਇਹ ਵੀ ਸਿੱਖਿਆ ਕਿ ਉਸ ਨੇ ਇਨਸਾਨਾਂ ਦੇ ਭਲੇ ਲਈ ਹੁਣ ਤਕ ਕੀ ਕੀਤਾ ਹੈ ਅਤੇ ਉਹ ਭਵਿੱਖ ਵਿਚ ਕੀ ਕਰੇਗਾ। ਰੱਬ ਬਾਰੇ ਸਿੱਖਣ ਲਈ ਅਜੇ ਹੋਰ ਬਹੁਤ ਕੁਝ ਹੈ, ਪਰ ਸ਼ਾਇਦ ਤੁਸੀਂ ਸੋਚੋ ਕਿ ਰੱਬ ਬਾਰੇ ਹੋਰ ਸਿੱਖ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ।

ਯਹੋਵਾਹ ਵਾਅਦਾ ਕਰਦਾ ਹੈ ਕਿ ‘ਜੇ ਅਸੀਂ ਉਸ ਨੂੰ ਖੋਜਾਂਗੇ ਤਾਂ ਉਹ ਸਾਡੇ ਤੋਂ ਲਭਿਆ ਜਾਏਗਾ।’ (1 ਇਤਹਾਸ 28:9) ਜ਼ਰਾ ਕਲਪਨਾ ਕਰੋ ਕਿ ਰੱਬ ਬਾਰੇ ਹੋਰ ਜਾਣਨ ਨਾਲ ਤੁਹਾਨੂੰ ਬਹੁਤ ਕੀਮਤੀ ਤੋਹਫ਼ੇ ਮਿਲੇਗਾ, ਉਹ ਹੈ, “ਯਹੋਵਾਹ ਨਾਲ ਕਰੀਬੀ ਦੋਸਤੀ।” (ਜ਼ਬੂਰਾਂ ਦੀ ਕਿਤਾਬ 25:14, NW) ਰੱਬ ਨਾਲ ਦੋਸਤੀ ਕਰਨ ਦੇ ਤੁਹਾਨੂੰ ਕੀ ਫ਼ਾਇਦੇ ਹੋ ਸਕਦੇ ਹਨ?

ਸੱਚੀ ਖ਼ੁਸ਼ੀ। ਯਹੋਵਾਹ ਨੂੰ “ਖ਼ੁਸ਼ਦਿਲ ਪਰਮੇਸ਼ੁਰ” ਕਿਹਾ ਗਿਆ ਹੈ। (1 ਤਿਮੋਥਿਉਸ 1:11) ਰੱਬ ਦੇ ਨੇੜੇ ਜਾ ਕੇ ਅਤੇ ਉਸ ਦੇ ਗੁਣਾਂ ਦੀ ਰੀਸ ਕਰ ਕੇ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ ਜਿਸ ਦਾ ਤੁਹਾਡੀਆਂ ਭਾਵਨਾਵਾਂ, ਤੁਹਾਡੇ ਦਿਮਾਗ਼ ਅਤੇ ਸਰੀਰ ’ਤੇ ਚੰਗਾ ਅਸਰ ਪਵੇਗਾ। (ਜ਼ਬੂਰਾਂ ਦੀ ਪੋਥੀ 33:12) ਮਾੜਾ ਰਹਿਣ-ਸਹਿਣ ਛੱਡ ਕੇ, ਚੰਗੀਆਂ ਆਦਤਾਂ ਪੈਦਾ ਕਰ ਕੇ ਅਤੇ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਾ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦੇ ਹੋ। ਤੁਸੀਂ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਨਾਲ ਸਹਿਮਤ ਹੋਵੋਗੇ ਜਿਸ ਨੇ ਲਿਖਿਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।”​—ਜ਼ਬੂਰਾਂ ਦੀ ਪੋਥੀ 73:28.

ਪਿਆਰ ਅਤੇ ਦੇਖ-ਭਾਲ। ਯਹੋਵਾਹ ਆਪਣੇ ਸੇਵਕਾਂ ਨਾਲ ਵਾਅਦਾ ਕਰਦਾ ਹੈ: ਮੈਂ “ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂਰਾਂ ਦੀ ਪੋਥੀ 32:8) ਇਸ ਦਾ ਮਤਲਬ ਹੈ ਕਿ ਯਹੋਵਾਹ ਆਪਣੇ ਹਰ ਇਕ ਸੇਵਕ ਦੀ ਦਿਲੋਂ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹੀ ਚੀਜ਼ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 139:1, 2) ਜਦੋਂ ਤੁਹਾਡਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੋ ਜਾਵੇਗਾ, ਤਾਂ ਤੁਸੀਂ ਦੇਖੋਗੇ ਕਿ ਉਹ ਹਮੇਸ਼ਾ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।

ਸ਼ਾਨਦਾਰ ਭਵਿੱਖ। ਯਹੋਵਾਹ ਦੱਸਦਾ ਹੈ ਕਿ ਤੁਸੀਂ ਅੱਜ ਖ਼ੁਸ਼ੀਆਂ ਭਰੀਆਂ ਜ਼ਿੰਦਗੀ ਕਿਵੇਂ ਜੀ ਸਕਦੇ ਹੋ। ਇਸ ਦੇ ਨਾਲ-ਨਾਲ ਉਹ ਇਹ ਵੀ ਦੱਸਦਾ ਹੈ ਕਿ ਤੁਸੀਂ ਸ਼ਾਨਦਾਰ ਭਵਿੱਖ ਦਾ ਮਜ਼ਾ ਕਿਵੇਂ ਲੈ ਸਕਦੇ ਹੋ। (ਯਸਾਯਾਹ 48:17, 18) ਬਾਈਬਲ ਕਹਿੰਦੀ ਹੈ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰਨਾ 17:3) ਇਨ੍ਹਾਂ ਮੁਸ਼ਕਲ ਸਮਿਆਂ ਵਿਚ ਯਹੋਵਾਹ ਵੱਲੋਂ ਦਿੱਤੀ ਉਮੀਦ ਜਹਾਜ਼ ਦੇ ਲੰਗਰ ਵਾਂਗ ਹੈ ਜਿਸ ਕਰਕੇ ਤੁਸੀਂ ‘ਪੱਕੇ ਅਤੇ ਮਜ਼ਬੂਤ’ ਰਹਿ ਸਕਦੇ ਹੋ।​—ਇਬਰਾਨੀਆਂ 6:19.

ਰੱਬ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਉਸ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਦੇ ਇਹ ਕੁਝ ਜ਼ਰੂਰੀ ਕਾਰਨ ਸਨ। ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਹੋਰ ਫ਼ਾਇਦੇਮੰਦ ਜਾਣਕਾਰੀ ਲੈਣ ਲਈ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕਰੋ ਜਾਂ ਸਾਡੀ ਵੈੱਬਸਾਈਟ jw.org/pa ’ਤੇ ਜਾਓ।