Skip to content

Skip to table of contents

‘ਠਹਿਰਾਇਆ ਹੋਇਆ ਸਮਾਂ’ ਨਜ਼ਦੀਕ ਹੈ

‘ਠਹਿਰਾਇਆ ਹੋਇਆ ਸਮਾਂ’ ਨਜ਼ਦੀਕ ਹੈ

‘ਠਹਿਰਾਇਆ ਹੋਇਆ ਸਮਾਂ’ ਨਜ਼ਦੀਕ ਹੈ

ਹਬੱਕੂਕ ਨਬੀ ਦੀ ਤਰ੍ਹਾਂ ਯਿਸੂ ਦੇ ਚੇਲੇ ਵੀ ਦੁੱਖਾਂ ਦਾ ਅੰਤ ਦੇਖਣਾ ਚਾਹੁੰਦੇ ਸਨ। ਜਦ ਉਨ੍ਹਾਂ ਨੇ ਸਿੱਖਿਆ ਕਿ ਪਰਮੇਸ਼ੁਰ ਦਾ ਰਾਜ ਦੁੱਖਾਂ ਨੂੰ ਖ਼ਤਮ ਕਰੇਗਾ, ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਏਹ ਗੱਲਾਂ ਕਦ ਹੋਣਗੀਆਂ ਅਤੇ [ਸਵਰਗ ਵਿਚ ਰਾਜੇ ਵਜੋਂ] ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਜਵਾਬ ਵਿਚ ਯਿਸੂ ਨੇ ਕਿਹਾ ਕਿ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਪਤਾ ਸੀ ਕਿ ਇਹ ਸਰਕਾਰ ਧਰਤੀ ਉੱਤੇ ਕਦੋਂ ਰਾਜ ਕਰਨਾ ਸ਼ੁਰੂ ਕਰੇਗੀ। (ਮੱਤੀ 24:36; ਮਰਕੁਸ 13:32) ਫਿਰ ਵੀ ਯਿਸੂ ਅਤੇ ਹੋਰਨਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਧਰਤੀ ਉੱਤੇ ਕੀ-ਕੀ ਹੋਵੇਗਾ ਜਦ ਉਹ ਸਮਾਂ ਨੇੜੇ ਆਵੇਗਾ।— ਸੱਜੇ ਪਾਸੇ ਡੱਬੀ ਦੇਖੋ।

ਕੀ ਤੁਸੀਂ ਸਹਿਮਤ ਨਹੀਂ ਹੋ ਕਿ ਇਹ ਗੱਲਾਂ ਅੱਜ ਆਮ ਹਨ? ਯਿਸੂ ਨੇ ਇਹ ਵੀ ਪਹਿਲਾਂ ਹੀ ਦੱਸਿਆ ਸੀ ਕਿ ਦੁਨੀਆਂ ਭਰ ਵਿਚ ਸਿੱਖਿਆ ਦੇਣ ਦਾ ਕੰਮ ਕੀਤਾ ਜਾਵੇਗਾ। ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14.

ਅੱਜ ਯਹੋਵਾਹ ਦੇ ਗਵਾਹ ਇਹੀ ਕੰਮ ਕਰ ਰਹੇ ਹਨ। ਤਕਰੀਬਨ 236 ਦੇਸ਼ਾਂ ਵਿਚ 70 ਲੱਖ ਤੋਂ ਜ਼ਿਆਦਾ ਗਵਾਹ ਲੋਕਾਂ ਨੂੰ ਦੱਸ ਰਹੇ ਹਨ ਕਿ ਇਹ ਰਾਜ ਕੀ ਕਰੇਗਾ। ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਹਾਂ ’ਤੇ ਚੱਲਣਾ ਸਿਖਾ ਰਹੇ ਹਨ ਜਿਸ ਦੀ ਮਰਜ਼ੀ ਹੈ ਕਿ ਦੁੱਖਾਂ ਦਾ ਅੰਤ ਕੀਤਾ ਜਾਵੇ। ਜੇ ਤੁਸੀਂ ਪਰਮੇਸ਼ੁਰ ਦੇ ਰਾਜ ਬਾਰੇ ਸਿੱਖੋਗੇ, ਤਾਂ ਤੁਸੀਂ ਵੀ ਹਮੇਸ਼ਾ ਲਈ ਅਜਿਹੀ ਦੁਨੀਆਂ ਵਿਚ ਰਹਿਣ ਦੀ ਉਮੀਦ ਰੱਖ ਸਕੋਗੇ ਜਿੱਥੇ ਸੁਖ ਹੀ ਸੁਖ ਹੋਵੇਗਾ। (w09-E 12/01)

[ਸਫ਼ਾ 8 ਉੱਤੇ ਡੱਬੀ]

 ਅੰਤ ਦੇ ਦਿਨਾਂ ਬਾਰੇ ਬਾਈਬਲ ਦੇ ਕੁਝ ਹਵਾਲੇ

ਮੱਤੀ 24:6, 7; ਪਰਕਾਸ਼ ਦੀ ਪੋਥੀ 6:4

• ਵੱਡੇ ਪੈਮਾਨੇ ਤੇ ਯੁੱਧ

ਮੱਤੀ 24:7; ਮਰਕੁਸ 13:8

• ਵੱਡੇ-ਵੱਡੇ ਭੁਚਾਲ

• ਕਾਲ

ਲੂਕਾ 21:11; ਪਰਕਾਸ਼ ਦੀ ਪੋਥੀ 6:8

• ਮਹਾਂਮਾਰੀਆਂ

ਮੱਤੀ 24:12

• ਜੁਰਮ ਦਾ ਵਾਧਾ

• ਪਿਆਰ ਠੰਢਾ ਪੈਣਾ

ਪਰਕਾਸ਼ ਦੀ ਪੋਥੀ 11:18

• ਧਰਤੀ ਦੀ ਬਰਬਾਦੀ

2 ਤਿਮੋਥਿਉਸ 3:2

• ਪੈਸਿਆਂ ਦੇ ਪ੍ਰੇਮੀ

• ਮਾਪਿਆਂ ਦੇ ਆਖੇ ਨਾ ਲੱਗਣਾ

• ਮਤਲਬੀ ਹੋਣਾ

2 ਤਿਮੋਥਿਉਸ 3:3

• ਪਿਆਰ ਦੀ ਕਮੀ

• ਲੋਕ ਪੱਥਰ ਦਿਲ ਹੋਣਗੇ

• ਸਮਾਜ ਦੇ ਹਰ ਪੱਧਰ ਤੇ ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ

• ਭਲਾਈ ਨਾਲ ਵੈਰ

2 ਤਿਮੋਥਿਉਸ 3:4

• ਰੱਬ ਨਾਲੋਂ ਮੌਜ-ਮਸਤੀ ਦੇ ਪ੍ਰੇਮੀ

2 ਤਿਮੋਥਿਉਸ 3:5

• ਲੋਕ ਰੱਬ ਦੀ ਸੇਵਾ ਕਰਨ ਦਾ ਦਿਖਾਵਾ ਕਰਨਗੇ

ਮੱਤੀ 24:5, 11; ਮਰਕੁਸ 13:6

• ਝੂਠੇ ਨਬੀ

ਮੱਤੀ 24:9; ਲੂਕਾ 21:12

• ਸੱਚੇ ਮਸੀਹੀਆਂ ਉੱਤੇ ਜ਼ੁਲਮ

ਮੱਤੀ 24:39

• ਲੋਕ ਬਾਈਬਲ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦੇਣਗੇ

[ਸਫ਼ਾ 8 ਉੱਤੇ ਤਸਵੀਰ]

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਂਦੇ ਹਨ