Skip to content

ਅੰਤਰਜਾਤੀ ਵਿਆਹ ਬਾਰੇ ਬਾਈਬਲ ਕੀ ਕਹਿੰਦੀ ਹੈ?

ਅੰਤਰਜਾਤੀ ਵਿਆਹ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਪਰਮੇਸ਼ੁਰ ਅਲੱਗ-ਅਲੱਗ ਜਾਤੀਆਂ ਵਿਚ ਵਿਆਹ ਕਰਾਉਣ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਸਾਰੀਆਂ ਜਾਤੀਆਂ ਇੱਕੋ ਜਿਹੀਆਂ ਹਨ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ . . . ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.

 ਜ਼ਰਾ ਬਾਈਬਲ ਦੇ ਹੋਰ ਅਸੂਲਾਂ ਗੌਰ ʼਤੇ ਕਰੋ ਜੋ ਜਾਤੀ ਤੇ ਵਿਆਹ ਨਾਲ ਜੁੜੇ ਹੋਏ ਹਨ।

ਸਾਰੀਆਂ ਜਾਤੀਆਂ ਇਕ ਤੋਂ ਆਈਆਂ ਹਨ

 ਸਾਰੇ ਇਨਸਾਨ ਇੱਕੋ ਆਦਮੀ ਆਦਮ ਅਤੇ ਉਸ ਦੀ ਪਤਨੀ ਹੱਵਾਹ ਤੋਂ ਆਏ ਹਨ ਜਿਸ ਨੂੰ ਬਾਈਬਲ “ਸਾਰੇ ਜੀਉਂਦਿਆਂ ਦੀ ਮਾਤਾ” ਕਹਿੰਦੀ ਹੈ। (ਉਤਪਤ 3:20) ਇਸ ਕਰਕੇ ਪਰਮੇਸ਼ੁਰ ਬਾਰੇ ਬਾਈਬਲ ਕਹਿੰਦੀ ਹੈ: “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ।” (ਰਸੂਲਾਂ ਦੇ ਕੰਮ 17:26) ਚਾਹੇ ਅਸੀਂ ਕਿਸੇ ਵੀ ਜਾਤੀ ਦੇ ਹੋਈਏ, ਪਰ ਅਸੀਂ ਸਾਰੇ ਜਣੇ ਇੱਕੋ ਪਰਿਵਾਰ ਦਾ ਹਿੱਸਾ ਹਾਂ। ਪਰ ਉਦੋਂ ਕੀ ਜੇ ਤੁਸੀਂ ਉਸ ਜਗ੍ਹਾ ਰਹਿੰਦੇ ਹੋ ਜਿੱਥੇ ਜਾਤੀ ਦੇ ਆਧਾਰ ʼਤੇ ਪੱਖਪਾਤ ਜਾਂ ਭੇਦ-ਭਾਵ ਕੀਤਾ ਜਾਂਦਾ ਹੋਵੇ?

ਸਮਝਦਾਰ ਇਨਸਾਨ ਇਕ-ਦੂਜੇ ਦੀ “ਸਲਾਹ” ਲੈਂਦੇ ਹਨ

 ਚਾਹੇ ਹੋਰ ਜਾਤੀ ਵਿਚ ਵਿਆਹ ਕਰਾਉਣ ਨੂੰ ਪਰਮੇਸ਼ੁਰ ਮਨਜ਼ੂਰ ਕਰਦਾ ਹੈ, ਪਰ ਸਾਰੇ ਲੋਕਾਂ ਦਾ ਨਜ਼ਰੀਆ ਪਰਮੇਸ਼ੁਰ ਵਰਗਾ ਨਹੀਂ ਹੈ। (ਯਸਾਯਾਹ 55:8, 9) ਜੇ ਤੁਸੀਂ ਕਿਸੇ ਹੋਰ ਜਾਤੀ ਦੇ ਵਿਅਕਤੀ ਨਾਲ ਵਿਆਹ ਕਰਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਤੇ ਤੁਹਾਡੇ ਹੋਣ ਵਾਲੇ ਜੀਵਨ ਸਾਥੀ ਨੂੰ ਹੇਠ ਲਿਖੇ ਸਵਾਲਾਂ ʼਤੇ ਚਰਚਾ ਕਰਨੀ ਚਾਹੀਦੀ ਹੈ:

  •   ਤੁਸੀਂ ਸਮਾਜ ਜਾਂ ਪਰਿਵਾਰ ਵੱਲੋਂ ਆਉਂਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੋਗੇ?

  •   ਪੱਖਪਾਤ ਦਾ ਸਾਮ੍ਹਣਾ ਕਰਨ ਵਿਚ ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰੋਗੇ?

 ਇਸ ਤਰੀਕੇ ਨਾਲ ਇਕ-ਦੂਜੇ ਦੀ “ਸਲਾਹ” ਲੈਣ ਨਾਲ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਸਫ਼ਲ ਬਣਾ ਸਕੋਗੇ।—ਕਹਾਉਤਾਂ 13:10; 21:5.