ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ (2025 ਵੱਡੇ ਸੰਮੇਲਨ ਦਾ ਗੀਤ)
1. ਪਾਣੀ ਤੋਂ ਉਤਾਹਾਂ ਜਦ ਆਇਆ
ਤੂੰ ਕਰਾਇਆ ਪਿਆਰ ਦਾ ਅਹਿਸਾਸ,
ਤੇਰਾ ਕਹਿਣਾ ਸਿਰ-ਮੱਥੇ ਲਾਇਆ
ਤੇਰੀ ਹਰ ਗੱਲ ਉਸ ਲਈ ਖ਼ਾਸ
ਨਾ ਸਕੀ ਰੋਕ ਕੋਈ ਰੁਕਾਵਟ
ਤੇਰੇ ਲਈ ਜੋਸ਼ ਸੀ ਕਮਾਲ
ਤੇਰੇ ਨਾਂ ਲਾ ਦਿੱਤਾ ਸੀ ਹਰ ਸਾਹ
ਮੇਰੇ ਲਈ ਹੈ ਉਹ ਮਿਸਾਲ
(ਕੋਰਸ)
ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
ਸੇਵਾ ਕਰਾਂ, ਜੀ-ਜਾਨ ਲਾਵਾਂ
ਇਹ ਖ਼ੁਸ਼ਦਿਲੀ, ਤੈਥੋਂ ਮਿਲੀ
ਰੌਸ਼ਨ ਤੇਰੀਆਂ ਰਾਵਾਂ
ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
ਦਿੱਤੀ ਉਮੀਦ, ਹਿੰਮਤ ਪਾਵਾਂ
ਇਹ ਤੇਰਾ ਪਿਆਰ, ਹੈ ਬੇਸ਼ੁਮਾਰ
ਤੇਰੀ ਮਹਿਮਾ ਹੀ ਗਾਵਾਂ
ਇਹੀ ਚਾਹਵਾਂ
2. ਜਾਣਿਆ ਤੈਨੂੰ ਹੇ ਯਹੋਵਾਹ,
ਬਣਿਆ ਮੇਰੀ ਪਹਿਲੀ ਪਸੰਦ
ਸਾਰੇ ਜਾਣਨ, ਕੁਝ ਨਾ ਲੁਕਾਵਾਂ
ਇਸ ਕੰਮ ਤੋਂ ਮਿਲਦਾ ਆਨੰਦ
ਮਿਲੇ ਸਾਥੀ ਨੇ ਬੜੇ ਪਿਆਰੇ
ਖ਼ੁਸ਼ੀ ਦੁਗਣੀ ਹੋ ਜਾਵੇ
ਮੈਂ ਤੇਰਾ ਹਾਂ, ਮਾਣ ਨਾਲ ਦੱਸਾਂਗਾ
ਚਾਹੇ ਮੁਸ਼ਕਲ ਹੀ ਆਵੇ
(ਕੋਰਸ)
ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
ਸੇਵਾ ਕਰਾਂ, ਜੀ-ਜਾਨ ਲਾਵਾਂ
ਇਹ ਖ਼ੁਸ਼ਦਿਲੀ, ਤੈਥੋਂ ਮਿਲੀ
ਰੌਸ਼ਨ ਤੇਰੀਆਂ ਰਾਵਾਂ
ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
ਦਿੱਤੀ ਉਮੀਦ, ਹਿੰਮਤ ਪਾਵਾਂ
ਇਹ ਤੇਰਾ ਪਿਆਰ, ਹੈ ਬੇਸ਼ੁਮਾਰ
ਤੇਰੀ ਮਹਿਮਾ ਹੀ ਗਾਵਾਂ
ਇਹੀ ਚਾਹਵਾਂ
ਤੇਰੀ ਖ਼ੁਸ਼ੀ ਚਾਹਵਾਂ
(ਜ਼ਬੂ. 40:3, 10 ਵੀ ਦੇਖੋ।)