Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

JW Broadcasting

JW broadcasting ਆਨ-ਲਾਈਨ ਟੀ. ਵੀ. ਸਟੇਸ਼ਨ ਹੈ ਜਿਸ ਦਾ ਪੂਰਾ ਪਰਿਵਾਰ ਮਜ਼ਾ ਲੈ ਸਕਦਾ ਹੈ ਅਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦਾ ਹੈ। ਤੁਸੀਂ ਸਟੂਡੀਓ ਵਿਚ ਤਿਆਰ ਕੀਤੇ ਗਏ ਪ੍ਰੋਗ੍ਰਾਮ ਦੇਖਣ ਦੇ ਨਾਲ-ਨਾਲ jw.org ਵੈੱਬਸਾਈਟ ਤੋਂ ਲਏ ਗਏ ਵੀਡੀਓ ਵੀ ਦੇਖ ਸਕਦੇ ਹੋ। ਤੁਸੀਂ ਸਾਡੇ ਕਿਸੇ ਵੀ ਚੈਨਲ ਦੀ ਸਟ੍ਰੀਮਿੰਗ ਦੇਖ ਸਕਦੇ ਹੋ ਜਿਸ ਉੱਤੇ 24 ਘੰਟੇ ਵੀਡੀਓ ਦਿਖਾਏ ਜਾਂਦੇ ਹਨ ਜਾਂ ਵੀਡੀਓ ਆਨ ਡਿਮਾਂਡ ਬਟਨ ਕਲਿੱਕ ਕਰ ਕੇ ਤੁਸੀਂ ਕਿਸੇ ਵੀ ਸਮੇਂ ਕੋਈ ਵੀ ਵੀਡੀਓ ਦੇਖ ਸਕਦੇ ਹੋ। ਆਡੀਓ ਸੈਕਸ਼ਨ ਵਿਚ ਆਡੀਓ ਪ੍ਰੋਗ੍ਰਾਮ ਦੇ ਨਾਲ-ਨਾਲ ਸੰਗੀਤ, ਡਰਾਮੇ ਅਤੇ ਆਡੀਓ ਬਾਈਬਲ ਦੀ ਕੋਈ ਵੀ ਰਿਕਾਰਡਿੰਗ ਸੁਣੀ ਜਾ ਸਕਦੀ ਹੈ।

ਤੁਸੀਂ tv.jw.org ਨੂੰ ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ’ਤੇ ਜਾਂ ਰੌਕੂ ਡਿਜੀਟਲ ਮੀਡੀਆ ਪਲੇਅਰ ਦੇ ਜ਼ਰੀਏ ਟੀ. ਵੀ ’ਤੇ ਵੀ ਦੇਖ ਸਕਦੇ ਹੋ।

 

TV.JW.ORG ’ਤੇ ਸਟ੍ਰੀਮਿੰਗ ਚੈਨਲ ਦੇਖੋ

ਜਾਣੋ ਕਿ ਤੁਸੀਂ ਕੰਪਿਊਟਰ, ਟੈਬਲੇਟ ਜਾਂ ਮੋਬਾਇਲ ਡਿਵਾਇਸ ’ਤੇ ਸਟ੍ਰੀਮਿੰਗ ਕਿਵੇਂ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਇਹ ਵੀ ਸਿੱਖੋ ਕਿ ਹੋਰ ਚੈਨਲ ਕਿਵੇਂ ਚੁਣਨੇ ਹਨ ਜਾਂ ਚੈਨਲ ਗਾਈਡ ਕਿਵੇਂ ਵਰਤਣਾ ਹੈ।

TV.JW.ORG ’ਤੇ ਵੀਡੀਓ ਆਨ ਡਿਮਾਂਡ ਦੇਖੋ

ਕਿਸੇ ਵੀ ਸਮੇਂ ਤੇ ਕੋਈ ਵੀ ਫੀਚਰਡ ਵੀਡੀਓ ਦੇਖੋ। ਵੀਡੀਓ ਲੱਭੋ, ਵੀਡੀਓ ਪਲੇਅਬੈਕ ਨੂੰ ਕੰਟ੍ਰੋਲ ਕਰੋ—ਪੌਜ਼, ਰਿਵਾਇੰਡ ਜਾਂ ਫਾਸਟ ਫਾਰਵਰਡ। ਕਿਸੇ ਵੀ ਕੈਟੀਗਰੀ ਦਾ ਇਕ ਜਾਂ ਸਾਰੇ ਵੀਡੀਓ ਦੇਖੋ।

TV.JW.ORG ’ਤੇ ਆਡੀਓ ਰਿਕਾਰਡਿੰਗ ਸੁਣੋ

ਆਡੀਓ ਬਾਈਬਲ ਦੀਆਂ ਰਿਕਾਰਡਿੰਗਜ਼ ਅਤੇ ਸੰਗੀਤ ਦਾ ਮਜ਼ਾ ਲਓ। ਇਕ ਆਡੀਓ ਰਿਕਾਰਡਿੰਗ ਜਾਂ ਪੂਰੀ ਕਲੈਕਸ਼ਨ ਸੁਣੋ।

ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਦੀ ਸੈਟਿੰਗ ਬਦਲੋ

ਆਪਣੀ ਪਸੰਦ ਦਾ ਵੀਡੀਓ ਰੈਜ਼ੋਲੂਸ਼ਨ ਚੁਣੋ, ਵੀਡੀਓ ਸਬ-ਟਾਇਟਲ ਦਿਖਾਓ ਜਾਂ ਬੰਦ ਕਰੋ, ਆਪਣੀ ਪਸੰਦ ਦਾ ਸਟ੍ਰੀਮਿੰਗ ਚੈਨਲ ਚੁਣੋ।

Roku ’ਤੇ JW BROADCASTING ਐਪ ਇੰਸਟਾਲ ਕਰੋ

ਇਨ੍ਹਾਂ ਹਿਦਾਇਤਾਂ ’ਤੇ ਚੱਲ ਕੇ ਆਪਣਾ JW BROADCASTING Roku ਚੈਨਲ ਸੈੱਟ ਕਰੋ ਅਤੇ ਦੇਖੋ।

Roku’ ਤੇ ਸਟ੍ਰੀਮਿੰਗ ਚੈਨਲ ਦੇਖੋ

ਜੇ ਤੁਹਾਨੂੰ JW Broadcasting ਦੀ ਸਟ੍ਰੀਮਿੰਗ ਨੂੰ ਰੌਕੂ ’ਤੇ ਦੇਖਣ ਲਈ ਮਦਦ ਚਾਹੀਦੀ ਹੈ, ਤਾਂ ਇਨ੍ਹਾਂ ਹਿਦਾਇਤਾਂ ’ਤੇ ਚੱਲੋ।

Roku ’ਤੇ ਵੀਡੀਓ ਆਨ ਡਿਮਾਂਡ ਦੇਖੋ

ਵੀਡੀਓ ਲੱਭੋ, ਵੀਡੀਓ ਪਲੇਅਬੈਕ ਕੰਟ੍ਰੋਲ ਕਰੋ ਅਤੇ ਨਵੇਂ ਜਾਂ ਖ਼ਾਸ ਵੀਡੀਓ ਦੇਖੋ।

Roku ’ਤੇ ਆਡੀਓ ਰਿਕਾਰਡਿੰਗ ਸੁਣੋ

ਇਕ ਆਡੀਓ ਰਿਕਾਰਡਿੰਗ ਸੁਣੋ ਜਾਂ ਇਕ ਕਲੈਕਸ਼ਨ ਦੇ ਸਾਰੇ ਆਡੀਓ ਰਿਕਾਰਡਿੰਗ ਸੁਣੋ। ਆਡੀਓ ਪਲੇਅਬੈਕ ਕੰਟ੍ਰੋਲ ਕਰੋ।

JW Broadcasting

ਨਵੇਂ ਇੰਟਰਨੈੱਟ ਟੀ. ਵੀ. ਚੈਨਲ ਰਾਹੀਂ ਅਸੀਂ ਰੱਬ ਦੀਆਂ ਗੱਲਾਂ ਸਿੱਖ ਸਕਦੇ ਹਾਂ।