Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

JW Broadcasting for Amazon Fire TV

JW Broadcasting for Amazon Fire TV

JW broadcasting ਆਨ-ਲਾਈਨ ਟੀ. ਵੀ. ਸਟੇਸ਼ਨ ਹੈ ਜਿਸ ਦਾ ਪੂਰਾ ਪਰਿਵਾਰ ਮਜ਼ਾ ਲੈ ਸਕਦਾ ਹੈ ਅਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦਾ ਹੈ। ਤੁਸੀਂ ਸਟੂਡੀਓ ਵਿਚ ਤਿਆਰ ਕੀਤੇ ਗਏ ਪ੍ਰੋਗ੍ਰਾਮ ਦੇਖਣ ਦੇ ਨਾਲ-ਨਾਲ jw.org ਵੈੱਬਸਾਈਟ ਤੋਂ ਲਏ ਗਏ ਵੀਡੀਓ ਵੀ ਦੇਖ ਸਕਦੇ ਹੋ। ਤੁਸੀਂ ਸਾਡੇ ਕਿਸੇ ਵੀ ਚੈਨਲ ਦੀ ਸਟ੍ਰੀਮਿੰਗ ਦੇਖ ਸਕਦੇ ਹੋ ਜਿਸ ਉੱਤੇ 24 ਘੰਟੇ ਵੀਡੀਓ ਦਿਖਾਏ ਜਾਂਦੇ ਹਨ ਜਾਂ ਵੀਡੀਓ ਆਨ ਡਿਮਾਂਡ ਬਟਨ ਕਲਿੱਕ ਕਰ ਕੇ ਤੁਸੀਂ ਕਿਸੇ ਵੀ ਸਮੇਂ ਕੋਈ ਵੀ ਵੀਡੀਓ ਦੇਖ ਸਕਦੇ ਹੋ। ਆਡੀਓ ਸੈਕਸ਼ਨ ਵਿਚ ਆਡੀਓ ਪ੍ਰੋਗ੍ਰਾਮ ਦੇ ਨਾਲ-ਨਾਲ ਸੰਗੀਤ, ਡਰਾਮੇ ਅਤੇ ਆਡੀਓ ਬਾਈਬਲ ਦੀ ਕੋਈ ਵੀ ਰਿਕਾਰਡਿੰਗ ਸੁਣੀ ਜਾ ਸਕਦੀ ਹੈ।

ਤੁਸੀਂ tv.jw.org ਨੂੰ ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ’ਤੇ ਜਾਂ ਰੌਕੂ ਡਿਜੀਟਲ ਮੀਡੀਆ ਪਲੇਅਰ ਦੇ ਜ਼ਰੀਏ ਟੀ. ਵੀ ’ਤੇ ਵੀ ਦੇਖ ਸਕਦੇ ਹੋ।