Skip to content

Skip to table of contents

JW BROADCASTING

Roku ’ਤੇ JW BROADCASTING ਐਪ ਇੰਸਟਾਲ ਕਰੋ

Roku ’ਤੇ JW BROADCASTING ਐਪ ਇੰਸਟਾਲ ਕਰੋ

Roku’ਤੇ JW ਬ੍ਰਾਡਕਾਸਟਿੰਗ ਦੇਖਣ ਤੋਂ ਪਹਿਲਾਂ ਤੁਹਾਨੂੰ Roku ਪਲੇਅਰ ਅਤੇ JW BROADCASTING ਸਾਫਟਵੇਅਰ ਇੰਸਟਾਲ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਨ ਲਈ ਥੱਲੇ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ:

 • ਆਪਣਾ Roku ਪਲੇਅਰ ਲਗਾਓ

 • ਕੰਪਿਊਟਰ ਤੋਂ JW BROADCASTING ਇੰਸਟਾਲ ਕਰੋ

 • Roku ਤੋਂ JW BROADCASTING ਇੰਸਟਾਲ ਕਰੋ

ਆਪਣਾ Roku ਪਲੇਅਰ ਲਗਾਓ

Roku ਪਲੇਅਰ ਦੇ ਨਾਲ ਹਿਦਾਇਤਾਂ ਦਿੱਤੀਆਂ ਹੁੰਦੀਆਂ ਹਨ ਕਿ ਇਸ ਨੂੰ ਕਿੱਦਾਂ ਲਗਾਉਣਾ ਅਤੇ ਇੰਟਰਨੈੱਟ ਨਾਲ ਕਨੈਕਟ ਕਰਨਾ ਹੈ। ਜਦ ਤੁਹਾਡਾ Roku ਪਲੇਅਰ ਇੰਟਰਨੈੱਟ ਨਾਲ ਕਨੈਕਟ ਹੋ ਜਾਂਦਾ ਹੈ, ਤਾਂ ਸਕ੍ਰੀਨ ’ਤੇ ਦੱਸੀਆਂ ਹਿਦਾਇਤਾਂ ਅਨੁਸਾਰ ਚੱਲ ਕੇ ਸੈਟਿੰਗ ਕਰੋ।

ਨੋਟ: ਸੈਟਿੰਗ ਕਰਨ ਲਈ ਤੁਹਾਡੇ ਕੰਪਿਊਟਰ, ਮੋਬਾਇਲ ਜਾਂ ਟੈਬਲੇਟ ’ਤੇ ਇੰਟਰਨੈੱਟ ਹੋਣਾ ਜ਼ਰੂਰੀ ਹੈ।

ਸੈਟਿੰਗ ਕਰਦੇ ਸਮੇਂ ਤੁਹਾਨੂੰ Roku ਪਲੇਅਰ ਨੂੰ ਲਿੰਕ ਕਰਨ ਲਈ ਕਿਹਾ ਜਾਵੇਗਾ। ਲਿੰਕ ਕਰਨ ਲਈ www.roku.com/link ’ਤੇ ਜਾਓ ਅਤੇ ਆਪਣੇ ਟੀ. ਵੀ. ਸਕ੍ਰੀਨ ਉੱਤੇ ਕੋਡ ਪਾਓ। ਇਸ ਤੋਂ ਬਾਅਦ ਆਪਣੇ ਕੰਪਿਊਟਰ, ਮੋਬਾਇਲ ਜਾਂ ਟੈਬਲੇਟ ਦੀ ਸਕ੍ਰੀਨ ’ਤੇ ਦੱਸੀਆਂ ਹਿਦਾਇਤਾਂ ਅਨੁਸਾਰ ਚੱਲ ਕੇ Roku ਅਕਾਊਂਟ ਖੋਲ੍ਹੋ।

ਜਦ ਤੁਹਾਡਾ Roku ਪਲੇਅਰ ਤੁਹਾਡੇ ਅਕਾਊਂਟ ਨਾਲ ਲਿੰਕ ਹੋ ਜਾਂਦਾ ਹੈ, ਤਾਂ ਇਸ ਬਾਰੇ ਤੁਹਾਨੂੰ ਆਪਣੇ ਟੀ. ਵੀ. ਦੀ ਸਕ੍ਰੀਨ ਤੋਂ ਪਤਾ ਲੱਗ ਜਾਵੇਗਾ।

ਹੋਰ ਮਦਦ ਲਈ Roku ਵੀਡੀਓ ਦੇਖੋ ਜਿਸ ਵਿਚ ਦੱਸਿਆ ਗਿਆ ਹੈ ਕਿ ਸੈਟਿੰਗ ਕਿੱਦਾਂ ਕਰਨੀ ਹੈ

ਕੰਪਿਊਟਰ ਤੋਂ JW BROADCASTING ਇੰਸਟਾਲ ਕਰੋ

Roku ਪਲੇਅਰ ਨਾਲ ਵੀਡੀਓ ਦਿਖਾਉਣ ਵਾਲਾ ਸਾਫਟਵੇਅਰ (ਜਾਂ “ਚੈਨਲ”) ਚੱਲਦਾ ਹੈ। ਤੁਹਾਨੂੰ ਇਸ ਵਿਚ ਉਹ ਵੀਡੀਓ ਚੈਨਲ ਪਾਉਣੇ ਪੈਣਗੇ ਹਨ ਜਿਹੜੇ ਤੁਸੀਂ ਦੇਖਣੇ ਚਾਹੁੰਦੇ ਹੋ। ਨਵਾਂ ਚੈਨਲ ਕੰਪਿਊਟਰ ਰਾਹੀਂ ਪਾਇਆ ਜਾ ਸਕਦਾ ਹੈ।

 • ਕੋਈ ਵੀ ਇੰਟਰਨੈੱਟ ਬਰਾਊਜ਼ਰ ਵਰਤ ਕੇ Roku Channel Store ’ਤੇ JW BROADCASTING ਸਫ਼ੇ ’ਤੇ ਜਾਓ।

 • ਜੇ ਤੁਸੀਂ ਹਾਲੇ ਤਕ ਲਾਗ-ਇਨ ਨਹੀਂ ਕੀਤਾ, ਤਾਂ ਆਪਣੇ Roku ਅਕਾਊਂਟ ’ਤੇ ਲਾਗ-ਇਨ ਕਰੋ।

 • Add Channel ਬਟਨ ’ਤੇ ਕਲਿੱਕ ਕਰੋ। ਚੈਨਲ ਐਡ ਹੋ ਜਾਣ ਤੋਂ ਬਾਅਦ ਹਰੇ ਰੰਗ ਦੇ Add Channel ਬਟਨ ਦੀ ਥਾਂ Installed ਸ਼ਬਦ ਆ ਜਾਂਦਾ ਹੈ।

ਵੈੱਬ ਬਰਾਊਜ਼ਰ ਤੋਂ ਚੈਨਲ ਐਡ ਕਰਨ ਨਾਲ ਚੈਨਲ ਤੁਹਾਡੇ Roku ਪਲੇਅਰ ’ਤੇ ਇੰਸਟਾਲ ਨਹੀਂ ਹੁੰਦਾ। ਇਹ ਸਿਰਫ਼ ਤੁਹਾਡੇ ਚੈਨਲਾਂ ਦੀ ਕਤਾਰ ਵਿਚ ਹੀ ਆਉਂਦਾ ਹੈ। ਹੁਣ ਤੁਹਾਨੂੰ ਇਸ ਚੈਨਲ ਨੂੰ ਆਪਣੇ Roku ਪਲੇਅਰ ’ਤੇ ਵੀ ਇੰਸਟਾਲ ਕਰਨ ਦੀ ਲੋੜ ਹੈ।

 • ਆਪਣੇ Roku ਪਲੇਅਰ ਦੇ ਰਿਮੋਰਟ ’ਤੇ Home ਬਟਨ ਪ੍ਰੈੱਸ ਕਰੋ।

 • ਅੱਪ ਜਾਂ ਡਾਊਨ ਐਰੋ ਵਰਤ ਕੇ Settings ’ਤੇ ਜਾਓ।

 • OK ਪ੍ਰੈੱਸ ਕਰੋ।

 • Settings ਪੇਜ ’ਤੇ ਉੱਪਰ-ਥੱਲੇ ਜਾ ਕੇ ਦੇਖੋ ਕਿ System Update ਕਿੱਥੇ ਹੈ। ਜਦ ਉੱਥੇ ਆ ਜਾਓ, ਤਾਂ OK ਪ੍ਰੈੱਸ ਕਰੋ। System Update ਪੇਜ ਲੋਡ ਹੁੰਦਾ ਹੈ। ਟੀ. ਵੀ. ਦੀ ਸਕ੍ਰੀਨ ਦੇ ਸੱਜੇ ਪਾਸੇ Check Now ਆਉਣਾ ਚਾਹੀਦਾ ਹੈ।

 • OK ਪ੍ਰੈੱਸ ਕਰੋ।

ਉਸ ਤੋਂ ਬਾਅਦ Roku ਪਲੇਅਰ ਦੇਖਦਾ ਹੈ ਕਿ ਤੁਸੀਂ ਕਿਹੜਾ ਚੈਨਲ ਕਤਾਰ ਵਿਚ ਪਾਇਆ ਹੈ ਅਤੇ ਉਹ ਉਸ ਨੂੰ ਇੰਸਟਾਲ ਕਰ ਦਿੰਦਾ ਹੈ।

 • Roku ਦੀ ਹੋਮ ਸਕ੍ਰੀਨ ’ਤੇ ਜਾਓ ਅਤੇ ਮੇਨ ਮੈਨਿਊ ਤੋਂ My Channels ਚੁਣੋ। ਇਸ ਸਕ੍ਰੀਨ ’ਤੇ JW BROADCASTING ਦੇ ਨਾਲ-ਨਾਲ ਉਹ ਸਾਰੇ ਚੈਨਲ ਦੇਖੇ ਜਾ ਸਕਦੇ ਹਨ ਜਿਹੜੇ ਤੁਸੀਂ ਇੰਸਟਾਲ ਕੀਤੇ ਹਨ।

 • jw.org ਦੇ ਲੋਗੋ ’ਤੇ ਜਾਓ ਅਤੇ JW BROADCASTING ਚਲਾਉਣ ਲਈ OK ਪ੍ਰੈੱਸ ਕਰੋ।

Roku ਤੋਂ JW BROADCASTING ਇੰਸਟਾਲ ਕਰੋ

ਤੁਸੀਂ JW BROADCASTING ਨੂੰ Roku ਪਲੇਅਰ ਤੋਂ ਵੀ ਇੰਸਟਾਲ ਕਰ ਸਕਦੇ ਹੋ।

 • Roku ਦੀ ਹੋਮ ਸਕ੍ਰੀਨ ’ਤੇ ਜਾਓ।

 • ਆਪਣੇ Roku ਰਿਮੋਰਟ ਤੋਂ ਅੱਪ ਜਾਂ ਡਾਊਨ ਐਰੋ ਵਰਤ ਕੇ ਓਦੋਂ ਤਕ ਸਕ੍ਰੋਲ ਕਰੋ ਜਦ ਤਕ Search ’ਤੇ ਨਹੀਂ ਪਹੁੰਚ ਜਾਂਦੇ।

 • OK ਪ੍ਰੈੱਸ ਕਰੋ।

Roku ’ਤੇ Search ਕਰ ਕੇ ਉਹ ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮ, ਐਕਟਰ, ਡਾਇਰੈਕਟਰ, ਖੇਡਾਂ ਅਤੇ ਚੈਨਲ ਦੇਖੇ ਜਾ ਸਕਦੇ ਹਨ ਜੋ ਤੁਹਾਡੀ ਸਰਚ ਨਾਲ ਮਿਲਦੇ-ਜੁਲਦੇ ਹਨ। JW BROADCASTING ਇਕ ਚੈਨਲ ਹੈ। ਇਸ ਲਈ ਇਸ ਦੇ ਨਾਲ ਦਿੱਤਾ ਚੈਨਲ ਚਿੰਨ੍ਹ ਦੇਖੋ। JW BROADCASTING ਲੱਭਣ ਲਈ ਥੱਲੇ ਦਿੱਤੇ ਮੁੱਖ ਸ਼ਬਦ ਟਾਈਪ ਕਰੋ:

 • JW Broadcasting

 • jw.org

 • jwtv

 • Jehovah

 • ਸਰਚ ਕਰਨ ਤੋਂ ਬਾਅਦ ਜਦ ਲਿਸਟ ਵਿਚ JW BROADCASTING ਨਜ਼ਰ ਆਉਂਦਾ ਹੈ, ਤਾਂ ਸੱਜਾ ਐਰੋ ਉਦੋਂ ਤਕ ਪ੍ਰੈੱਸ ਕਰੋ ਜਦ ਤਕ ਚੈਨਲ ਦਾ ਨਾਂ ਨਹੀਂ ਆ ਜਾਂਦਾ ਅਤੇ ਫਿਰ OK ਪ੍ਰੈੱਸ ਕਰੋ। ਹੁਣ Add channel ਆਪਸ਼ਨ ਦਿਖਾਈ ਦੇਣੀ ਚਾਹੀਦੀ ਹੈ।

 • ਇਕ ਵਾਰ ਫਿਰ OK ਪ੍ਰੈੱਸ ਕਰ ਕੇ JW BROADCASTING ਇੰਸਟਾਲ ਕਰੋ।

JW BROADCASTING ਦੇਖਣ ਲਈ Go to channel ਚੁਣੋ ਜਾਂ Roku ਹੋਮ ਸਕ੍ਰੀਨ ’ਤੇ ਜਾਓ ਅਤੇ My Channels ਥੱਲੇ JW BROADCASTING ਦੇਖੋ।