ਭੇਦ-ਭਾਵ ਨੂੰ ਜੜ੍ਹੋਂ ਉਖਾੜਨਾ
ਭੇਦ-ਭਾਵ ਨੂੰ ਜੜ੍ਹੋਂ ਉਖਾੜਨਾ
ਕੀ ਅਸੀਂ ਕਿਤੇ ਦੂਸਰਿਆਂ ਨਾਲ ਭੇਦ-ਭਾਵ ਤਾਂ ਨਹੀਂ ਕਰਦੇ? ਮਿਸਾਲ ਲਈ, ਕੀ ਅਸੀਂ ਕਿਸੇ ਨੂੰ ਜਾਣੇ ਬਗੈਰ ਹੀ ਉਸ ਦੇ ਰੰਗ-ਰੂਪ, ਜਾਤੀ, ਨਸਲ ਜਾਂ ਕਬੀਲੇ ਦੇ ਆਧਾਰ ਤੇ ਉਸ ਬਾਰੇ ਗ਼ਲਤ ਰਾਇ ਕਾਇਮ ਕਰ ਲੈਂਦੇ ਹਾਂ? ਜਾਂ ਕੀ ਅਸੀਂ ਹਰ ਇਨਸਾਨ ਦੀ ਸ਼ਖ਼ਸੀਅਤ ਤੇ ਗੁਣਾਂ ਦੇ ਆਧਾਰ ਤੇ ਉਸ ਦੀ ਕਦਰ ਕਰਦੇ ਹਾਂ?
ਯਿਸੂ ਦੇ ਦਿਨਾਂ ਵਿਚ ਯਹੂਦਿਯਾ ਤੇ ਗਲੀਲ ਦੇ ਲੋਕ ਆਮ ਤੌਰ ਤੇ “ਸਾਮਰੀਆਂ ਨਾਲ ਨਹੀਂ ਵਰਤਦੇ” ਸਨ। (ਯੂਹੰਨਾ 4:9) ਯਹੂਦੀਆਂ ਦੇ ਗ੍ਰੰਥ ਤਾਲਮੂਦ ਵਿਚ ਲਿਖਿਆ ਸੀ: “ਰੱਬ ਕਰੇ ਕੋਈ ਸਾਮਰੀ ਮੇਰੇ ਮੱਥੇ ਨਾ ਲੱਗੇ।” ਯਕੀਨਨ ਬਹੁਤ ਸਾਰੇ ਯਹੂਦੀ ਇਸੇ ਤਰ੍ਹਾਂ ਮਹਿਸੂਸ ਕਰਦੇ ਸਨ।
ਯਿਸੂ ਦੇ ਚੇਲੇ ਵੀ ਸ਼ਾਇਦ ਸਾਮਰੀਆਂ ਨਾਲ ਕੁਝ ਹੱਦ ਤਕ ਪੱਖਪਾਤ ਕਰਦੇ ਸਨ। ਇਕ ਵਾਰ ਜਦੋਂ ਯਿਸੂ ਤੇ ਉਸ ਦੇ ਚੇਲੇ ਇਕ ਸਾਮਰੀ ਪਿੰਡ ਵਿਚ ਰੁਕਣਾ ਚਾਹੁੰਦੇ ਸਨ, ਤਾਂ ਸਾਮਰੀਆਂ ਨੇ ਉਨ੍ਹਾਂ ਨੂੰ ਉੱਥੇ ਠਹਿਰਨ ਨਾ ਦਿੱਤਾ। ਉਦੋਂ ਯਾਕੂਬ ਤੇ ਯੂਹੰਨਾ ਨੇ ਹੁਕਮ ਕਰਨਾ ਚਾਹਿਆ ਕਿ ਅਕਾਸ਼ੋਂ ਅੱਗ ਵਰ੍ਹ ਕੇ ਸਾਮਰੀਆਂ ਨੂੰ ਨਾਸ਼ ਕਰ ਦੇਵੇ। ਪਰ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਨਜ਼ਰੀਆ ਗ਼ਲਤ ਸੀ।—ਲੂਕਾ 9:52-56.
ਇਕ ਹੋਰ ਮੌਕੇ ਤੇ ਯਿਸੂ ਨੇ ਇਕ ਆਦਮੀ ਦੀ ਕਹਾਣੀ ਸੁਣਾਈ ਜਿਸ ਉੱਤੇ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦੇ ਰਾਹ ਵਿਚ ਡਾਕੂਆਂ ਨੇ ਹਮਲਾ ਕਰ ਦਿੱਤਾ ਸੀ। ਬਾਅਦ ਵਿਚ ਦੋ ਧਰਮੀ ਯਹੂਦੀ ਉਸ ਰਾਹ ਤੋਂ ਲੰਘੇ, ਪਰ ਉਨ੍ਹਾਂ ਨੇ ਰੁਕ ਕੇ ਉਸ ਜ਼ਖ਼ਮੀ ਆਦਮੀ ਦੀ ਮਦਦ ਨਾ ਕੀਤੀ। ਫਿਰ ਇਕ ਸਾਮਰੀ ਉੱਥੋਂ ਲੰਘਿਆ। ਉਸ ਨੇ ਰੁਕ ਕੇ ਉਸ ਆਦਮੀ ਦੇ ਜ਼ਖ਼ਮਾਂ ਤੇ ਪੱਟੀਆਂ ਬੰਨ੍ਹੀਆਂ। ਫਿਰ ਉਹ ਉਸ ਨੂੰ ਇਕ ਸਰਾਂ ਵਿਚ ਲੈ ਗਿਆ ਅਤੇ ਠੀਕ ਹੋਣ ਲੂਕਾ 10:29-37) ਯਿਸੂ ਦੀ ਇਹ ਕਹਾਣੀ ਸੁਣ ਕੇ ਕੁਝ ਲੋਕਾਂ ਨੂੰ ਅਹਿਸਾਸ ਹੋਇਆ ਹੋਣਾ ਕਿ ਉਹ ਪੱਖਪਾਤ ਵਿਚ ਇੰਨੇ ਅੰਨ੍ਹੇ ਹੋ ਗਏ ਸਨ ਕਿ ਉਨ੍ਹਾਂ ਨੂੰ ਸਾਮਰੀਆਂ ਦੇ ਚੰਗੇ ਗੁਣ ਨਜ਼ਰ ਹੀ ਨਹੀਂ ਆਉਂਦੇ ਸਨ। ਕੁਝ ਸਾਲ ਬਾਅਦ ਯੂਹੰਨਾ ਫਿਰ ਤੋਂ ਸਾਮਰਿਯਾ ਗਿਆ ਅਤੇ ਉੱਥੇ ਦੇ ਕਈ ਪਿੰਡਾਂ ਵਿਚ ਪ੍ਰਚਾਰ ਕੀਤਾ। ਉਹ ਸ਼ਾਇਦ ਉਸ ਪਿੰਡ ਵੀ ਗਿਆ ਹੋਣਾ ਜਿਸ ਨੂੰ ਉਹ ਪਹਿਲਾਂ ਨਾਸ਼ ਕਰਨਾ ਚਾਹੁੰਦਾ ਸੀ।—ਰਸੂਲਾਂ ਦੇ ਕਰਤੱਬ 8:14-17, 25.
ਤਕ ਉਸ ਦੀ ਦੇਖ-ਭਾਲ ਅਤੇ ਰਹਿਣ ਦਾ ਬੰਦੋਬਸਤ ਕੀਤਾ। ਇਸ ਤਰ੍ਹਾਂ ਸਾਮਰੀ ਆਦਮੀ ਨੇ ਇਨਸਾਨੀਅਤ ਦਾ ਸਬੂਤ ਦਿੱਤਾ। (ਪਤਰਸ ਰਸੂਲ ਨੇ ਵੀ ਸਿੱਖਿਆ ਕਿ ਪੱਖਪਾਤ ਕਰਨਾ ਗ਼ਲਤ ਸੀ। ਇਕ ਵਾਰ ਇਕ ਸਵਰਗ-ਦੂਤ ਨੇ ਉਸ ਨੂੰ ਰੋਮੀ ਸੈਨਾਪਤੀ ਕੁਰਨੇਲਿਯੁਸ ਦੇ ਘਰ ਜਾ ਕੇ ਯਿਸੂ ਦਾ ਪ੍ਰਚਾਰ ਕਰਨ ਲਈ ਕਿਹਾ। ਪਤਰਸ ਨੇ ਕਦੇ ਵੀ ਗ਼ੈਰ-ਯਹੂਦੀਆਂ ਨਾਲ ਮੇਲ-ਜੋਲ ਨਹੀਂ ਰੱਖਿਆ ਸੀ ਅਤੇ ਜ਼ਿਆਦਾਤਰ ਯਹੂਦੀ ਰੋਮੀ ਸਿਪਾਹੀਆਂ ਨਾਲ ਨਫ਼ਰਤ ਕਰਦੇ ਸਨ। (ਰਸੂਲਾਂ ਦੇ ਕਰਤੱਬ 10:28) ਪਰ ਜਦੋਂ ਪਤਰਸ ਨੇ ਇਸ ਮਾਮਲੇ ਵਿਚ ਪਰਮੇਸ਼ੁਰ ਦਾ ਹੱਥ ਦੇਖਿਆ, ਤਾਂ ਉਸ ਨੇ ਕਿਹਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਭੇਦ-ਭਾਵ ਨੂੰ ਨੱਥ ਪਾਉਣ ਦੀ ਪ੍ਰੇਰਣਾ
ਭੇਦ-ਭਾਵ ਕਰਨ ਨਾਲ ਅਸੀਂ ਯਿਸੂ ਦੇ ਇਸ ਅਹਿਮ ਸਿਧਾਂਤ ਦੀ ਉਲੰਘਣਾ ਕਰਦੇ ਹਾਂ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਸਾਡੇ ਵਿੱਚੋਂ ਕੌਣ ਚਾਹੇਗਾ ਕਿ ਸਾਡੀ ਕੌਮ, ਰੰਗ-ਰੂਪ ਜਾਂ ਸਭਿਆਚਾਰ ਕਰਕੇ ਕੋਈ ਸਾਨੂੰ ਘਿਰਣਾ ਦੀ ਨਜ਼ਰ ਨਾਲ ਦੇਖੇ? ਭੇਦ-ਭਾਵ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਨਿਰਪੱਖਤਾ ਦੇ ਮਿਆਰ ਦਾ ਵੀ ਤਿਰਸਕਾਰ ਕਰਦੇ ਹਾਂ। ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਨੇ “ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 17:26) ਤਾਂ ਇਸ ਦਾ ਮਤਲਬ ਹੋਇਆ ਕਿ ਅਸੀਂ ਸਾਰੇ ਹੀ ਭਰਾ ਹਾਂ।
ਇਸ ਤੋਂ ਇਲਾਵਾ, ਪਰਮੇਸ਼ੁਰ ਹਰ ਇਨਸਾਨ ਦੇ ਗੁਣਾਂ ਨੂੰ ਦੇਖ ਕੇ ਉਸ ਦੀ ਕਦਰ ਕਰਦਾ ਹੈ। ਉਹ ਕਿਸੇ ਨੂੰ ਉਸ ਦੇ ਮਾਤਾ-ਪਿਤਾ ਜਾਂ ਦਾਦੇ-ਪੜਦਾਦੇ ਦੀਆਂ ਗ਼ਲਤੀਆਂ ਲਈ ਦੋਸ਼ੀ ਨਹੀਂ ਠਹਿਰਾਉਂਦਾ। (ਹਿਜ਼ਕੀਏਲ 18:20; ਰੋਮੀਆਂ 2:6) ਭਾਵੇਂ ਕਿਸੇ ਕੌਮ ਨੇ ਘੋਰ ਅਤਿਆਚਾਰ ਕੀਤੇ ਹੋਣ, ਪਰ ਇਸ ਕਾਰਨ ਉਸ ਕੌਮ ਦੇ ਹਰ ਵਿਅਕਤੀ ਨਾਲ ਨਫ਼ਰਤ ਕਰਨੀ ਗ਼ਲਤ ਹੋਵੇਗੀ ਜਿਸ ਦਾ ਉਸ ਜੁਰਮ ਵਿਚ ਕੋਈ ਹੱਥ ਨਹੀਂ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ‘ਆਪਣੇ ਵੈਰੀਆਂ ਨਾਲ ਪਿਆਰ ਕਰਨ ਅਤੇ ਜੋ ਉਨ੍ਹਾਂ ਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰਨ’ ਲਈ ਕਿਹਾ ਸੀ।—ਮੱਤੀ 5:44, 45.
ਪਹਿਲੀ ਸਦੀ ਦੇ ਮਸੀਹੀ ਅਜਿਹੀਆਂ ਸਿੱਖਿਆਵਾਂ ਸਦਕਾ ਹੀ ਪੱਖਪਾਤ ਅਤੇ ਭੇਦ-ਭਾਵ ਨੂੰ ਨੱਥ ਪਾ ਸਕੇ ਸਨ। ਉਹ ਇਕ ਪਿਆਰ-ਭਰੇ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰ ਸਨ। ਉਹ ਇਕ-ਦੂਜੇ ਨੂੰ ਭੈਣ-ਭਾਈ ਕਹਿ ਕੇ ਬੁਲਾਉਂਦੇ ਸਨ। ਭਾਵੇਂ ਉਹ ਵੱਖੋ-ਵੱਖਰੇ ਪਿਛੋਕੜਾਂ ਤੋਂ ਆਏ ਸਨ, ਪਰ ਉਹ ਇਕ-ਦੂਜੇ ਨੂੰ ਸੱਚ-ਮੁੱਚ ਭੈਣ-ਭਰਾ ਸਮਝਦੇ ਸਨ। (ਕੁਲੁੱਸੀਆਂ 3:9-11; ਯਾਕੂਬ 2:5; 4:11) ਉਨ੍ਹਾਂ ਦੇ ਨਜ਼ਰੀਏ ਵਿਚ ਇਹ ਬਦਲਾਅ ਲਿਆਉਣ ਵਾਲੇ ਸਿਧਾਂਤ ਅੱਜ ਵੀ ਭੇਦ-ਭਾਵ ਉੱਤੇ ਹਾਵੀ ਹੋਣ ਵਿਚ ਲੋਕਾਂ ਦੀ ਮਦਦ ਕਰ ਸਕਦੇ ਹਨ।
ਅੱਜ ਭੇਦ-ਭਾਵ ਉੱਤੇ ਜਿੱਤ
ਕਈ ਗੱਲਾਂ ਵਿਚ ਸਾਡੇ ਸਾਰਿਆਂ ਦੇ ਆਪਣੇ ਨਿੱਜੀ ਵਿਚਾਰ ਹੁੰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਪੱਖਪਾਤੀ ਹਾਂ। ਕਿਤਾਬ ਭੇਦ-ਭਾਵ ਦੇ ਰੂਪ ਅਨੁਸਾਰ, “ਨਿੱਜੀ ਰਾਵਾਂ ਉਦੋਂ ਪੱਖਪਾਤੀ ਨਜ਼ਰੀਏ ਦਾ ਰੂਪ ਧਾਰ ਲੈਂਦੀਆਂ ਹਨ ਜਦੋਂ ਅਸੀਂ ਕਿਸੇ ਵੀ ਹਾਲਤ ਵਿਚ ਆਪਣੀ ਰਾਇ ਬਦਲਣ ਲਈ ਤਿਆਰ ਨਹੀਂ ਹੁੰਦੇ, ਭਾਵੇਂ ਇਹ ਗ਼ਲਤ ਹੀ ਸਾਬਤ ਕਿਉਂ ਨਾ ਕੀਤੀ ਗਈ ਹੋਵੇ।” ਅਕਸਰ ਲੋਕ ਦੂਸਰਿਆਂ ਨਾਲ ਚੰਗੀ ਤਰ੍ਹਾਂ ਵਾਕਫ਼ ਹੋਣ ਤੇ ਉਨ੍ਹਾਂ ਬਾਰੇ ਰਾਇ ਬਦਲ ਲੈਂਦੇ ਹਨ। ਪਰ ਉਹੀ ਕਿਤਾਬ ਅੱਗੇ ਕਹਿੰਦੀ ਹੈ ਕਿ “ਲੋਕਾਂ ਦੇ ਨਜ਼ਰੀਏ ਤਦ ਹੀ ਬਦਲਣਗੇ ਜੇ ਉਹ ਮਿਲ-ਜੁਲ ਕੇ ਕੰਮ ਕਰਨ।”
ਇਸੇ ਗੱਲ ਨੇ ਜੌਨ ਦੀ ਆਪਣੇ ਨਜ਼ਰੀਏ ਨੂੰ ਬਦਲਣ ਵਿਚ ਮਦਦ ਕੀਤੀ ਜੋ ਨਾਈਜੀਰੀਆ ਦੇ ਈਬੋ ਕਬੀਲੇ ਦਾ ਹੈ। ਉਸ ਨੇ ਹਾਉਸਾ ਕਬੀਲੇ ਦੇ ਵਿਅਕਤੀਆਂ ਨਾਲ
ਮੇਲ-ਜੋਲ ਰੱਖ ਕੇ ਉਨ੍ਹਾਂ ਪ੍ਰਤੀ ਆਪਣੀ ਨਫ਼ਰਤ ਉੱਤੇ ਕਾਬੂ ਪਾਇਆ। ਉਹ ਦੱਸਦਾ ਹੈ: “ਯੂਨੀਵਰਸਿਟੀ ਵਿਚ ਪੜ੍ਹਦੇ ਸਮੇਂ ਕੁਝ ਹਾਉਸਾ ਵਿਦਿਆਰਥੀਆਂ ਨਾਲ ਮੇਰੀ ਦੋਸਤੀ ਹੋ ਗਈ। ਮੈਂ ਦੇਖਿਆ ਕਿ ਉਹ ਚੰਗੇ ਅਸੂਲਾਂ ਉੱਤੇ ਚੱਲਦੇ ਸਨ। ਮੈਂ ਇਕ ਹਾਉਸਾ ਵਿਦਿਆਰਥੀ ਨਾਲ ਇਕ ਸਾਂਝੇ ਪ੍ਰਾਜੈਕਟ ਉੱਤੇ ਕੰਮ ਕੀਤਾ ਅਤੇ ਸਾਡੀ ਚੰਗੀ ਿਨੱਭੀ। ਮੇਰਾ ਪਹਿਲਾ ਸਾਥੀ ਮੇਰੇ ਹੀ ਕਬੀਲੇ ਦਾ ਸੀ, ਪਰ ਉਸ ਨਾਲ ਮੇਰੀ ਬਿਲਕੁਲ ਨਹੀਂ ਬਣਦੀ ਸੀ ਕਿਉਂਕਿ ਉਹ ਬੜਾ ਹੀ ਆਲਸੀ ਤੇ ਕੰਮ-ਚੋਰ ਸੀ।”ਭੇਦ-ਭਾਵ ਮਿਟਾਉਣ ਦਾ ਸਾਧਨ
ਨਸਲੀ ਪੱਖਪਾਤ ਵਿਰੁੱਧ ਯੂਨੈਸਕੋ (ਅੰਗ੍ਰੇਜ਼ੀ) ਨਾਮਕ ਰਿਪੋਰਟ ਅਨੁਸਾਰ, “ਜਾਤੀਵਾਦ, ਛੂਤ-ਛਾਤ ਅਤੇ ਭੇਦ-ਭਾਵ ਦੇ ਹਰ ਨਵੇਂ ਰੂਪ ਦੇ ਖ਼ਿਲਾਫ਼ ਲੜਨ ਲਈ ਸਿੱਖਿਆ ਇਕ ਉੱਤਮ ਸਾਧਨ ਸਿੱਧ ਹੋ ਸਕਦੀ ਹੈ।” ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਇਸ ਲੜਾਈ ਨੂੰ ਜਿੱਤਣ ਲਈ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਬਹੁਤ ਲਾਜ਼ਮੀ ਹੈ। (ਯਸਾਯਾਹ 48:17, 18) ਜਦੋਂ ਲੋਕ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ, ਤਾਂ ਉਹ ਦੂਸਰਿਆਂ ਨੂੰ ਸ਼ੱਕ ਅਤੇ ਨਫ਼ਰਤ ਦੀ ਨਜ਼ਰ ਨਾਲ ਦੇਖਣ ਦੀ ਬਜਾਇ ਉਨ੍ਹਾਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਣਾ ਸਿੱਖਦੇ ਹਨ।
ਯਹੋਵਾਹ ਦੇ ਗਵਾਹ ਇਸ ਗੱਲ ਦੇ ਜੀਉਂਦੇ-ਜਾਗਦੇ ਸਬੂਤ ਹਨ ਕਿ ਬਾਈਬਲ ਦੀ ਸਿੱਖਿਆ ਉੱਤੇ ਚੱਲਣ ਨਾਲ ਭੇਦ-ਭਾਵ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਬਾਈਬਲ ਉਨ੍ਹਾਂ ਨੂੰ ਵੱਖ-ਵੱਖ ਪਿਛੋਕੜਾਂ ਤੇ ਜਾਤੀਆਂ ਦੇ ਲੋਕਾਂ ਨਾਲ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ। ਪਰਮੇਸ਼ੁਰ ਦੀ ਸੇਵਾ ਵਿਚ ਗਵਾਹਾਂ ਨੂੰ ਸਾਰਿਆਂ ਲਈ ਪਿਆਰ ਜ਼ਾਹਰ ਕਰਨ ਦੇ ਕਈ ਮੌਕੇ ਮਿਲਦੇ ਹਨ। ਇਸ ਲੇਖ-ਲੜੀ ਦੇ ਪਹਿਲੇ ਲੇਖ ਵਿਚ ਅਸੀਂ ਕ੍ਰਿਸਟੀਨਾ ਦਾ ਹਵਾਲਾ ਦਿੱਤਾ ਸੀ। ਕ੍ਰਿਸਟੀਨਾ ਇਕ ਯਹੋਵਾਹ ਦੀ ਗਵਾਹ ਹੈ ਅਤੇ ਉਹ ਕਹਿੰਦੀ ਹੈ: “ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਣ ਤੇ ਮੇਰਾ ਹੌਸਲਾ ਬੁਲੰਦ ਹੁੰਦਾ ਹੈ। ਉੱਥੇ ਮੈਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਕੋਈ ਵੀ ਮੈਨੂੰ ਸ਼ੱਕ ਜਾਂ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਦਾ।”
ਇਕ ਹੋਰ ਯਹੋਵਾਹ ਦੀ ਗਵਾਹ ਜਾਸਮੀਨ ਯਾਦ ਕਰਦੀ ਹੈ ਕਿ ਉਹ ਨੌਂ ਸਾਲ ਦੀ ਉਮਰ ਤੇ ਪਹਿਲੀ ਵਾਰ ਜਾਤ-ਪਾਤ ਕਾਰਨ ਪੱਖਪਾਤ ਦੀ ਸ਼ਿਕਾਰ ਹੋਈ ਸੀ। ਉਹ ਕਹਿੰਦੀ ਹੈ: “ਵੀਰਵਾਰ ਦੀ ਸ਼ਾਮ ਮੈਂ ਆਪਣੇ ਸਾਰੇ ਦੁੱਖ ਭੁੱਲ ਜਾਂਦੀ ਹਾਂ ਕਿਉਂਕਿ ਉਸ ਦਿਨ ਮੈਂ ਕਿੰਗਡਮ ਹਾਲ ਜਾਂਦੀ ਹਾਂ। ਉੱਥੇ ਮੈਨੂੰ ਅਪਣਾਪਣ ਮਹਿਸੂਸ ਹੁੰਦਾ ਹੈ ਕਿਉਂਕਿ ਸਾਰੇ ਮੇਰੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ।”
ਯਹੋਵਾਹ ਦੇ ਗਵਾਹਾਂ ਦੇ ਉਸਾਰੀ ਪ੍ਰਾਜੈਕਟਾਂ ਵਿਚ ਵੀ ਵੱਖ-ਵੱਖ ਪਿਛੋਕੜਾਂ ਦੇ ਲੋਕ ਮਿਲ ਕੇ ਕੰਮ ਕਰਦੇ ਹਨ। ਸਾਇਮਨ ਦਾ ਜਨਮ ਬਰਤਾਨੀਆ ਵਿਚ ਹੋਇਆ ਸੀ ਭਾਵੇਂ ਕਿ ਉਸ ਦਾ ਪਰਿਵਾਰ ਕੈਰੀਬੀਅਨ ਟਾਪੂਆਂ ਤੋਂ ਸੀ। ਉਸਾਰੀ ਕੰਪਨੀਆਂ ਵਿਚ ਮਿਸਤਰੀ ਦਾ ਕੰਮ ਕਰਦੇ ਸਮੇਂ ਉਸ ਨੇ ਅਕਸਰ ਭੇਦ-ਭਾਵ ਤੇ ਪੱਖਪਾਤ ਦਾ ਸਾਮ੍ਹਣਾ ਕੀਤਾ ਹੈ। ਪਰ ਜਿੰਨੇ ਸਾਲ ਉਸ ਨੇ ਆਪਣੇ ਮਸੀਹੀ ਭਰਾਵਾਂ ਨਾਲ ਮਿਲ ਕੇ ਗਵਾਹਾਂ ਦੇ ਉਸਾਰੀ ਪ੍ਰਾਜੈਕਟਾਂ ਵਿਚ ਹਿੱਸਾ ਲਿਆ, ਉਸ ਨੇ ਇਸ ਸਮੱਸਿਆ ਦਾ ਸਾਮ੍ਹਣਾ ਨਹੀਂ ਕੀਤਾ। ਸਾਇਮਨ ਦੱਸਦਾ ਹੈ: “ਮੈਂ ਕਈ ਦੇਸ਼ਾਂ ਦੇ ਭਰਾਵਾਂ ਨਾਲ ਕੰਮ ਕੀਤਾ ਹੈ ਅਤੇ ਅਸੀਂ ਰਲ-ਮਿਲ ਕੇ ਕੰਮ ਕਰਨਾ ਸਿੱਖਿਆ ਹੈ। ਮੇਰੇ ਕਈ ਚੰਗੇ ਦੋਸਤ ਦੂਸਰੇ ਦੇਸ਼ਾਂ ਤੇ ਸਭਿਆਚਾਰਾਂ ਦੇ ਹਨ।”
ਹੋਰ ਇਨਸਾਨਾਂ ਵਾਂਗ ਯਹੋਵਾਹ ਦੇ ਗਵਾਹ ਵੀ ਨਾਮੁਕੰਮਲ ਹਨ। ਇਸ ਲਈ ਉਨ੍ਹਾਂ ਨੂੰ ਵੀ ਪੱਖਪਾਤੀ ਵਿਚਾਰਾਂ ਨੂੰ ਕਾਬੂ ਵਿਚ ਰੱਖਣ ਲਈ ਲਗਾਤਾਰ ਸੰਘਰਸ਼ ਕਰਨਾ ਪੈ ਸਕਦਾ ਹੈ। ਪਰ ਉਹ ਜਾਣਦੇ ਹਨ ਕਿ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ ਅਤੇ ਇਹ ਜਾਣਕਾਰੀ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੀ ਰੀਸ ਕਰਨ ਦੀ ਤਾਕਤ ਦਿੰਦੀ ਹੈ।—ਅਫ਼ਸੀਆਂ 5:1, 2.
ਭੇਦ-ਭਾਵ ਉੱਤੇ ਜਿੱਤ ਹਾਸਲ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ। ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨਾਲ ਮਿਲਣ-ਗਿਲਣ ਨਾਲ ਅਸੀਂ ਬਹੁਤ ਕੁਝ ਸਿੱਖਦੇ ਹਾਂ। ਪਰਮੇਸ਼ੁਰ ਆਪਣੇ ਰਾਜ ਰਾਹੀਂ ਜਲਦੀ ਹੀ ਧਰਤੀ ਉੱਤੇ ਇਹੋ ਜਿਹਾ ਮਨੁੱਖੀ ਸਮਾਜ ਸਥਾਪਿਤ ਕਰੇਗਾ ਜਿਸ ਵਿਚ ਹਰ ਕੋਈ ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਚੱਲੇਗਾ। (2 ਪਤਰਸ 3:13) ਉਦੋਂ ਜਾਤ-ਪਾਤ, ਛੂਤ-ਛਾਤ ਜਾਂ ਨਫ਼ਰਤ ਦਾ ਨਾਮੋ-ਨਿਸ਼ਾਨ ਤਕ ਨਹੀਂ ਰਹੇਗਾ। (g04 9/08)
[ਸਫ਼ੇ 11 ਉੱਤੇ ਡੱਬੀ]
ਕੀ ਮੈਂ ਭੇਦ-ਭਾਵ ਕਰਦਾ ਹਾਂ?
ਇਹ ਪਤਾ ਲਗਾਉਣ ਲਈ ਕਿ ਤੁਸੀਂ ਕਿਤੇ ਅਣਜਾਣੇ ਵਿਚ ਪੱਖਪਾਤੀ ਵਿਚਾਰ ਤਾਂ ਨਹੀਂ ਰੱਖਦੇ, ਆਪਣੇ ਆਪ ਤੋਂ ਇਹ ਸਵਾਲ ਪੁੱਛੋ:
1. ਕੀ ਮੈਂ ਸੋਚਦਾ ਹਾਂ ਕਿ ਕਿਸੇ ਪਿਛੋਕੜ, ਧਰਮ ਜਾਂ ਦੇਸ਼ ਦੇ ਲੋਕਾਂ ਵਿਚ ਖ਼ਾਸ ਐਬ ਹਨ ਜਿਵੇਂ ਕਿ ਉਹ ਬੁੱਧੂ, ਆਲਸੀ ਜਾਂ ਕੰਜੂਸ ਹਨ? (ਕਈ ਚੁਟਕਲੇ ਕਿਸੇ ਖ਼ਾਸ ਸਮੂਹ ਦੇ ਲੋਕਾਂ ਦਾ ਮਜ਼ਾਕ ਉਡਾਉਣ ਲਈ ਸੁਣਾਏ ਜਾਂਦੇ ਹਨ।)
2. ਕੀ ਮੈਂ ਆਪਣੇ ਆਰਥਿਕ ਜਾਂ ਸਮਾਜਕ ਸੰਕਟਾਂ ਲਈ ਪਰਵਾਸੀਆਂ ਨੂੰ ਜਾਂ ਕਿਸੇ ਖ਼ਾਸ ਜਾਤੀ ਦੇ ਲੋਕਾਂ ਨੂੰ ਦੋਸ਼ੀ ਠਹਿਰਾਉਂਦਾ ਹਾਂ?
3. ਕੀ ਮੇਰੇ ਦੇਸ਼ ਦੀ ਹੋਰ ਦੇਸ਼ ਨਾਲ ਸਾਲਾਂ ਤੋਂ ਚਲੀ ਆ ਰਹੀ ਦੁਸ਼ਮਣੀ ਕਰਕੇ ਮੈਂ ਵੀ ਉਸ ਦੇਸ਼ ਦੇ ਲੋਕਾਂ ਨਾਲ ਵੈਰ ਰੱਖਦਾ ਹਾਂ?
4. ਕੀ ਮੈਂ ਹਰ ਵਿਅਕਤੀ ਦਾ ਆਦਰ ਕਰਦਾ ਹਾਂ ਭਾਵੇਂ ਉਹ ਕਿਸੇ ਵੀ ਰੰਗ-ਰੂਪ, ਨਸਲ ਜਾਂ ਸਭਿਆਚਾਰ ਦਾ ਹੋਵੇ?
5. ਕੀ ਮੈਂ ਹੋਰ ਪਿਛੋਕੜ ਦੇ ਲੋਕਾਂ ਨਾਲ ਮਿਲਣ-ਗਿਲਣ ਲਈ ਤਿਆਰ ਰਹਿੰਦਾ ਹਾਂ? ਕੀ ਮੈਂ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਪਹਿਲ ਕਰਦਾ ਹਾਂ?
[ਸਫ਼ੇ 8 ਉੱਤੇ ਤਸਵੀਰ]
ਭਲੇ ਸਾਮਰੀ ਦੀ ਕਹਾਣੀ ਸੁਣਾ ਕੇ ਯਿਸੂ ਨੇ ਸਾਨੂੰ ਭੇਦ-ਭਾਵ ਨਾ ਕਰਨਾ ਸਿਖਾਇਆ
[ਸਫ਼ੇ 8 ਉੱਤੇ ਤਸਵੀਰ]
ਕੁਰਨੇਲਿਯੁਸ ਦੇ ਘਰ ਵਿਚ ਪਤਰਸ ਨੇ ਕਿਹਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ”
[ਸਫ਼ੇ 9 ਉੱਤੇ ਤਸਵੀਰ]
ਬਾਈਬਲ ਦੀ ਸਿੱਖਿਆ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਇਕ ਕਰਦੀ ਹੈ
[ਸਫ਼ੇ 9 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਬਾਈਬਲ ਦੀ ਸਿੱਖਿਆ ਉੱਤੇ ਚੱਲਦੇ ਹਨ
[ਸਫ਼ੇ 10 ਉੱਤੇ ਤਸਵੀਰ]
ਕ੍ਰਿਸਟੀਨਾ “ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਣ ਤੇ ਮੇਰਾ ਹੌਸਲਾ ਬੁਲੰਦ ਹੁੰਦਾ ਹੈ”
[ਸਫ਼ੇ 10 ਉੱਤੇ ਤਸਵੀਰ]
ਜਾਸਮੀਨ “ਉੱਥੇ ਮੈਨੂੰ ਅਪਣਾਪਣ ਮਹਿਸੂਸ ਹੁੰਦਾ ਹੈ ਕਿਉਂਕਿ ਸਾਰੇ ਮੇਰੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ”
[ਸਫ਼ੇ 10 ਉੱਤੇ ਤਸਵੀਰ]
ਸਾਇਮਨ ਜੋ ਗਵਾਹਾਂ ਦੇ ਉਸਾਰੀ ਪ੍ਰਾਜੈਕਟਾਂ ਵਿਚ ਮਦਦ ਕਰਦਾ ਹੈ “ਅਸੀਂ ਰਲ-ਮਿਲ ਕੇ ਕੰਮ ਕਰਨਾ ਸਿੱਖਿਆ”