Skip to content

Skip to table of contents

ਦੁਨੀਆਂ ਤਬਾਹੀ ਦੇ ਰਾਹ ʼਤੇ

4 | ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

4 | ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਇਹ ਜ਼ਰੂਰੀ ਕਿਉਂ ਹੈ?

ਬਿਪਤਾਵਾਂ ਕਰਕੇ ਲੋਕ ਸ਼ਾਇਦ ਪਰੇਸ਼ਾਨ ਹੋ ਜਾਣ ਜਿਸ ਦਾ ਉਨ੍ਹਾਂ ਦੀ ਸਿਹਤ ʼਤੇ ਮਾੜਾ ਅਸਰ ਪਵੇ ਤੇ ਉਹ ਨਿਰਾਸ਼ ਹੋ ਜਾਣ। ਬਹੁਤ ਸਾਰੇ ਲੋਕਾਂ ਨੂੰ ਤਾਂ ਉਮੀਦ ਦੀ ਕੋਈ ਕਿਰਨ ਨਜ਼ਰ ਹੀ ਨਹੀਂ ਆਉਂਦੀ। ਉਹ ਇਨ੍ਹਾਂ ਹਾਲਾਤਾਂ ਵਿਚ ਕੀ ਕਰਦੇ ਹਨ?

  • ਕੁਝ ਲੋਕ ਭਵਿੱਖ ਬਾਰੇ ਸੋਚਦੇ ਹੀ ਨਹੀਂ।

  • ਕਈ ਜਣੇ ਆਪਣੀਆਂ ਚਿੰਤਾਵਾਂ ਭੁਲਾਉਣ ਲਈ ਜ਼ਿਆਦਾ ਸ਼ਰਾਬ ਪੀਂਦੇ ਹਨ ਤੇ ਨਸ਼ੇ ਕਰਦੇ ਹਨ।

  • ਕੁਝ ਤਾਂ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗ ਪੈਂਦੇ ਹਨ। ਉਹ ਕਹਿੰਦੇ ਹਨ, “ਜੀਉਣ ਦਾ ਕੀ ਫ਼ਾਇਦਾ?”

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  • ਤੁਹਾਡੇ ਹਾਲਾਤ ਇਕਦਮ ਬਦਲ ਸਕਦੇ ਹਨ। ਅੱਜ ਤੁਹਾਡੀ ਜ਼ਿੰਦਗੀ ਵਿਚ ਜੋ ਮੁਸ਼ਕਲਾਂ ਹਨ, ਸ਼ਾਇਦ ਉਨ੍ਹਾਂ ਵਿੱਚੋਂ ਕੁਝ ਕੱਲ੍ਹ ਹੋਣ ਹੀ ਨਾ।

  • ਜੇ ਮੁਸ਼ਕਲਾਂ ਖ਼ਤਮ ਨਾ ਵੀ ਹੋਣ, ਤਾਂ ਵੀ ਤੁਸੀਂ ਉਨ੍ਹਾਂ ਦਾ ਹੱਲ ਕੱਢਣ ਲਈ ਕੁਝ-ਨਾ-ਕੁਝ ਕਰ ਸਕਦੇ ਹੋ।

  • ਬਾਈਬਲ ਉਮੀਦ ਦਿੰਦੀ ਹੈ ਕਿ ਇਕ ਦਿਨ ਸਾਰੀਆਂ ਮੁਸ਼ਕਲਾਂ ਹਮੇਸ਼ਾ ਲਈ ਖ਼ਤਮ ਹੋ ਜਾਣਗੀਆਂ।

ਤੁਸੀਂ ਹੁਣ ਕੀ ਕਰ ਸਕਦੇ ਹੋ?

ਬਾਈਬਲ ਕਹਿੰਦੀ ਹੈ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”​—ਮੱਤੀ 6:34.

ਕੱਲ੍ਹ ਦੀ ਚਿੰਤਾ ਕਰਨ ਦੀ ਬਜਾਇ ਸਿਰਫ਼ ਅੱਜ ਬਾਰੇ ਸੋਚੋ। ਕੱਲ੍ਹ ਬਾਰੇ ਚਿੰਤਾ ਕਰਨ ਕਰਕੇ ਤੁਸੀਂ ਉਹ ਕੰਮ ਨਹੀਂ ਕਰ ਪਾਓਗੇ ਜੋ ਅੱਜ ਤੁਹਾਡੇ ਕੋਲ ਹਨ।

ਜੇ ਤੁਸੀਂ ਇਹ ਚਿੰਤਾ ਕਰੋਗੇ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਤਾਂ ਇਸ ਨਾਲ ਸਿਰਫ਼ ਤਣਾਅ ਵਧੇਗਾ ਤੇ ਤੁਹਾਡੀ ਉਮੀਦ ਧੁੰਦਲੀ ਹੋਵੇਗੀ।

ਬਾਈਬਲ ਵਧੀਆ ਉਮੀਦ ਦਿੰਦੀ ਹੈ

ਪੁਰਾਣੇ ਸਮੇਂ ਦੇ ਇਕ ਸੇਵਕ ਨੇ ਰੱਬ ਨੂੰ ਕਿਹਾ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਚਾਨਣ ਹੈ।” (ਜ਼ਬੂਰ 119:105) ਇਸ ਦਾ ਕੀ ਮਤਲਬ ਹੈ?

ਜਿਸ ਤਰ੍ਹਾਂ ਅਸੀਂ ਦੀਪਕ ਦੀ ਲੋਅ ਨਾਲ ਹਨੇਰੇ ਵਿਚ ਹਰ ਕਦਮ ਧਿਆਨ ਨਾਲ ਰੱਖ ਸਕਦੇ ਹਾਂ, ਉਸੇ ਤਰ੍ਹਾਂ ਬਾਈਬਲ ਵਿਚ ਦਿੱਤੀ ਵਧੀਆ ਸਲਾਹ ਕਰਕੇ ਅਸੀਂ ਜ਼ਿੰਦਗੀ ਦੇ ਹਰ ਕਦਮ ʼਤੇ ਸਹੀ ਫ਼ੈਸਲੇ ਕਰ ਸਕਦੇ ਹਾਂ।

ਜਿਸ ਤਰ੍ਹਾਂ ਅਸੀਂ ਚਾਨਣ ਵਿਚ ਦੂਰ ਤਕ ਦੇਖ ਸਕਦੇ ਹਾਂ, ਉਸੇ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਭਵਿੱਖ ਵਿਚ ਕੀ ਹੋਵੇਗਾ।