ਗੀਤ 62
ਇਕ ਨਵਾਂ ਗੀਤ
(ਜ਼ਬੂਰ 98)
-
1. ਜਸ ਯਹੋਵਾਹ ਦੇ ਰਲ਼-ਮਿਲ ਕੇ ਗਾਓ ਖ਼ੁਸ਼ੀ ਨਾਲ
ਕਰਦੇ ਉਸ ਦੀ ਸੇਵਾ, ਸਿਰ ਝੁਕਦੇ ਸ਼ਰਧਾ ਨਾਲ
ਹੈ ਉਹ ਤਾਕਤਵਰ, ਕਰਿਸ਼ਮੇ ਯਾਦ ਕਰੋ ਉਸ ਦੇ
ਕਰੇਗਾ ਇਨਸਾਫ਼ ਉਹ, ਬਚਾਅ ਉਹ ਸਾਡਾ ਹੈ
(ਕੋਰਸ)
ਜ਼ੋਰ-ਸ਼ੋਰ ਨਾਲ
ਸੁਣਾਓ ਗੀਤ ਨਵਾਂ
ਜ਼ੋਰ-ਸ਼ੋਰ ਨਾਲ
ਯਹੋਵਾਹ ਦੇ ਗੁਣ ਗਾਓ
-
2. ਹੇ ਯਹੋਵਾਹ ਤੂੰ ਪੂਰੇ ਜਹਾਨ ਦਾ ਬਾਦਸ਼ਾਹ
ਸ਼ਾਨੋ-ਸ਼ੌਕਤ ਤੇਰੀ, ਰੁਤਬਾ ਤੇਰਾ ਮਹਾਨ
ਚੰਨ-ਸਿਤਾਰਿਆਂ ਨਾਲੋਂ ਹੈ ਉੱਚਾ ਤੇਰਾ ਨਾਂ
ਸੁਰ ਨਾਲ ਸੁਰ ਮਿਲਾ ਕੇ ਗਾਉਂਦੇ ਤੇਰਾ ਨਗ਼ਮਾ
(ਕੋਰਸ)
ਜ਼ੋਰ-ਸ਼ੋਰ ਨਾਲ
ਸੁਣਾਓ ਗੀਤ ਨਵਾਂ
ਜ਼ੋਰ-ਸ਼ੋਰ ਨਾਲ
ਯਹੋਵਾਹ ਦੇ ਗੁਣ ਗਾਓ
-
3. ਜਸ ਯਹੋਵਾਹ ਦੇ ਗਾਵੇ ਜ਼ਮੀਨ ਤੇ ਆਸਮਾਨ
ਸ਼ੋਰ ਮਚਾਵੇ ਸ੍ਰਿਸ਼ਟੀ ਕਿ ਤੂੰ ਹੈਂ ਮਹਿਮਾਵਾਨ
ਬਣ ਕੇ ਸਾਜ਼ ਹਵਾ ਇਹ ਸਾਰੀ ਕਾਇਨਾਤ ਗੂੰਜੇ
ਤੇਰੀ ਸ਼ੋਭਾ ਕਰਨ ਸੇਵਕ ਸਾਰੇ ਤੇਰੇ
(ਕੋਰਸ)
ਜ਼ੋਰ-ਸ਼ੋਰ ਨਾਲ
ਸੁਣਾਓ ਗੀਤ ਨਵਾਂ
ਜ਼ੋਰ-ਸ਼ੋਰ ਨਾਲ
ਯਹੋਵਾਹ ਦੇ ਗੁਣ ਗਾਓ
(ਜ਼ਬੂ. 96:1; 149:1; ਯਸਾ. 42:10 ਵੀ ਦੇਖੋ।)