Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

14 ਨੀਸਾਨ ਨੂੰ ਕਿਸ ਸਮੇਂ ਲੇਲੇ ਦੀ ਬਲ਼ੀ ਦਿੱਤੀ ਜਾਣੀ ਸੀ?

ਕੁਝ ਬਾਈਬਲ ਅਨੁਵਾਦਾਂ ਵਿਚ ਕਿਹਾ ਗਿਆ ਹੈ ਕਿ ਲੇਲੇ ਦੀ ਬਲ਼ੀ “ਸ਼ਾਮ ਨੂੰ” ਦਿੱਤੀ ਜਾਣੀ ਸੀ ਯਾਨੀ ਕਿ “ਤਰਕਾਲਾਂ ਵੇਲੇ” ਜਾਂ “ਘੁਸਮੁਸਾ ਹੋਣ ਤੇ।” ਇਸ ਲਈ ਲੇਲੇ ਦੀ ਬਲ਼ੀ 14 ਨੀਸਾਨ ਦੇ ਸ਼ੁਰੂ ਵਿਚ ਦਿੱਤੀ ਜਾਣੀ ਸੀ ਜਦੋਂ ਸੂਰਜ ਛਿਪਣ ਤੋਂ ਬਾਅਦ ਅਜੇ ਥੋੜ੍ਹਾ ਚਾਨਣ ਹੁੰਦਾ ਸੀ। (ਕੂਚ 12:6)12/15, ਸਫ਼ੇ 18-19.

ਨੌਜਵਾਨ ਬਾਈਬਲ ਦੇ ਕਿਹੜੇ ਅਸੂਲ ਵਰਤ ਕੇ ਸਹੀ ਫ਼ੈਸਲੇ ਕਰ ਸਕਦੇ ਹਨ?

ਤਿੰਨ ਅਸੂਲ: (1) ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰੋ। (ਮੱਤੀ 6:19-34) (2) ਦੂਜਿਆਂ ਦੀ ਸੇਵਾ ਕਰ ਕੇ ਖ਼ੁਸ਼ੀ ਪਾਓ। (ਰਸੂ. 20:35) (3) ਆਪਣੀ ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਪਾਓ। (ਉਪ. 12:1)1/15, ਸਫ਼ੇ 19-20.

“ਲੇਲੇ ਦਾ ਵਿਆਹ” ਕਦੋਂ ਹੋਵੇਗਾ? (ਪ੍ਰਕਾ. 19:7)

“ਲੇਲੇ ਦਾ ਵਿਆਹ” ਉਦੋਂ ਹੋਵੇਗਾ ਜਦੋਂ ਰਾਜਾ ਯਿਸੂ ਮਸੀਹ ਪੂਰੀ ਤਰ੍ਹਾਂ ਜਿੱਤ ਹਾਸਲ ਕਰੇਗਾ ਮਤਲਬ ਮਹਾਂ ਬਾਬਲ ਯਾਨੀ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰਨ ਤੇ ਆਰਮਾਗੇਡਨ ਦੀ ਲੜਾਈ ਜਿੱਤਣ ਤੋਂ ਬਾਅਦ।2/15, ਸਫ਼ਾ 10.

ਯਿਸੂ ਦੇ ਦਿਨਾਂ ਵਿਚ ਯਹੂਦੀ ਲੋਕ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਿਉਂ ਕਰ ਰਹੇ ਸਨ? (ਲੂਕਾ 3:15)

ਸਾਨੂੰ ਇਹ ਪੱਕਾ ਪਤਾ ਨਹੀਂ ਕਿ ਪਹਿਲੀ ਸਦੀ ਦੇ ਯਹੂਦੀ ਮਸੀਹ ਬਾਰੇ ਕੀਤੀ ਦਾਨੀਏਲ ਦੀ ਭਵਿੱਖਬਾਣੀ ਸਮਝਦੇ ਸਨ ਜਾਂ ਨਹੀਂ। (ਦਾਨੀ. 9:24-27) ਪਰ ਸ਼ਾਇਦ ਉਨ੍ਹਾਂ ਨੇ ਸੁਣਿਆ ਹੋਵੇ ਕਿ ਦੂਤਾਂ ਨੇ ਮਸੀਹ ਦੇ ਜਨਮ ਬਾਰੇ ਕੁਝ ਚਰਵਾਹਿਆਂ ਨੂੰ ਕੀ ਦੱਸਿਆ ਸੀ ਜਾਂ ਮੰਦਰ ਵਿਚ ਨੰਨ੍ਹੇ ਯਿਸੂ ਨੂੰ ਦੇਖ ਕੇ ਅੱਨਾ ਨਾਂ ਦੀ ਨਬੀਆ ਨੇ ਕੀ ਕਿਹਾ ਸੀ। ਨਾਲੇ ਜੋਤਸ਼ੀ ਵੀ ਉਸ ਬੱਚੇ ਨੂੰ ਲੱਭਣ ਆਏ ਸਨ ਜਿਸ ਨੇ “ਯਹੂਦੀਆਂ ਦਾ ਰਾਜਾ” ਬਣਨਾ ਸੀ। (ਮੱਤੀ 2:1, 2) ਬਾਅਦ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਵੀ ਦੱਸਿਆ ਸੀ ਕਿ ਮਸੀਹ ਜਲਦੀ ਹੀ ਆਵੇਗਾ।2/15, ਸਫ਼ੇ 26-27.

ਅਸੀਂ ਆਪਣੀ ਹਾਂ ਨੂੰ ਨਾਂਹ ਵਿਚ ਬਦਲਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ? (2 ਕੁਰਿੰ. 1:18)

ਇਹ ਸੱਚ ਹੈ ਕਿ ਕਈ ਵਾਰ ਗੱਲ ਸਾਡੇ ਵੱਸ ਵਿਚ ਨਹੀਂ ਹੁੰਦੀ ਜਿਸ ਕਰਕੇ ਸਾਨੂੰ ਕਿਸੇ ਨਾਲ ਆਪਣਾ ਪ੍ਰੋਗ੍ਰਾਮ ਬਦਲਣਾ ਪਵੇ। ਪਰ ਜੇ ਅਸੀਂ ਕੋਈ ਵਾਅਦਾ ਜਾਂ ਇਕਰਾਰ ਕਰਦੇ ਹਾਂ, ਤਾਂ ਸਾਨੂੰ ਇਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।3/15, ਸਫ਼ਾ 32.

ਜੇ ਇਕ ਮਸੀਹੀ ਭੈਣ ਜਾਂ ਭਰਾ ਕਮਾਈ ਕਰਨ ਲਈ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਂਦਾ ਹੈ, ਤਾਂ ਪਰਿਵਾਰ ’ਤੇ ਇਸ ਦਾ ਕੀ ਅਸਰ ਪੈ ਸਕਦਾ ਹੈ?

ਜਦ ਮਾਪੇ ਆਪਣੇ ਪਰਿਵਾਰ ਤੋਂ ਦੂਰ ਜਾਣ ਦਾ ਫ਼ੈਸਲਾ ਕਰਦੇ ਹਨ, ਤਾਂ ਬੱਚਿਆਂ ’ਤੇ ਬੁਰਾ ਅਸਰ ਪੈਂਦਾ ਹੈ। ਸ਼ਾਇਦ ਉਹ ਆਪਣੀ ਮੰਮੀ ਜਾਂ ਡੈਡੀ ਨਾਲ ਗੁੱਸੇ ਰਹਿਣ ਲੱਗ ਪੈਣ। ਆਪਣੇ ਪਤੀ ਜਾਂ ਪਤਨੀ ਤੋਂ ਦੂਰ ਰਹਿਣ ਕਰਕੇ ਸ਼ਾਇਦ ਉਨ੍ਹਾਂ ਦੇ ਮਨ ਵਿਚ ਗ਼ਲਤ ਕੰਮ ਕਰਨ ਦਾ ਖ਼ਿਆਲ ਆਵੇ।4/15, ਸਫ਼ੇ 19-20.

ਪ੍ਰਚਾਰ ਵਿਚ ਲੋਕਾਂ ਨਾਲ ਗੱਲ ਕਰਦਿਆਂ ਸਾਨੂੰ ਕਿਹੜੇ ਚਾਰ ਸਵਾਲ ਆਪਣੇ ਮਨ ਵਿਚ ਰੱਖਣੇ ਚਾਹੀਦੇ ਹਨ?

ਮੈਂ ਕਿਨ੍ਹਾਂ ਨਾਲ ਗੱਲ ਕਰ ਰਿਹਾ ਹਾਂ? ਮੈਂ ਉਨ੍ਹਾਂ ਨਾਲ ਕਿੱਥੇ ਗੱਲ ਕਰ ਰਿਹਾ ਹਾਂ? ਲੋਕਾਂ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਮੈਨੂੰ ਲੋਕਾਂ ਨਾਲ ਕਿੱਦਾਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ?5/15, ਸਫ਼ੇ 12-15.