Skip to content

Skip to table of contents

ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ ਹੋਵੇਗਾ?

ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ ਹੋਵੇਗਾ?

ਪੈਮੇਲਾ ਨੂੰ ਕੈਂਸਰ ਸੀ ਅਤੇ ਉਸ ਨੇ ਡਾਕਟਰਾਂ ਤੋਂ ਇਲਾਜ ਕਰਵਾਇਆ। ਨਾਲੇ ਉਸ ਨੇ ਰੱਬ ਨੂੰ ਵੀ ਬੇਨਤੀ ਕੀਤੀ ਕਿ ਉਹ ਇਸ ਬੀਮਾਰੀ ਨਾਲ ਲੜਨ ਵਿਚ ਉਸ ਦੀ ਮਦਦ ਕਰੇ। ਕੀ ਪ੍ਰਾਰਥਨਾ ਕਰਨ ਦਾ ਉਸ ਨੂੰ ਕੋਈ ਫ਼ਾਇਦਾ ਹੋਇਆ?

ਪੈਮੇਲਾ ਦੱਸਦੀ ਹੈ, “ਇਲਾਜ ਦੌਰਾਨ ਮੈਂ ਅਕਸਰ ਘਬਰਾ ਜਾਂਦੀ ਸੀ। ਪਰ ਮੈਂ ਜਦੋਂ ਵੀ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ, ਤਾਂ ਮੈਨੂੰ ਸਕੂਨ ਮਿਲਦਾ ਸੀ। ਭਾਵੇਂ ਮੇਰੇ ਅਜੇ ਵੀ ਦਰਦ ਹੁੰਦੀ ਰਹਿੰਦੀ ਹੈ, ਪਰ ਪ੍ਰਾਰਥਨਾ ਕਰਨ ਨਾਲ ਮੈਂ ਆਪਣਾ ਧਿਆਨ ਦਰਦ ’ਤੇ ਲਾਉਣ ਦੀ ਬਜਾਇ ਚੰਗੀਆਂ ਗੱਲਾਂ ’ਤੇ ਲਾ ਪਾਉਂਦੀ ਹਾਂ। ਜਦੋਂ ਲੋਕ ਮੇਰਾ ਹਾਲ-ਚਾਲ ਪੁੱਛਦੇ ਹਨ, ਤਾਂ ਮੈਂ ਕਹਿੰਦੀ ਹਾਂ, ‘ਬੇਸ਼ੱਕ ਮੈਂ ਬੀਮਾਰ ਰਹਿੰਦੀ ਹਾਂ, ਪਰ ਫਿਰ ਵੀ ਖ਼ੁਸ਼ ਹਾਂ।’”

ਅਸੀਂ ਸਿਰਫ਼ ਉਦੋਂ ਹੀ ਪ੍ਰਾਰਥਨਾ ਨਹੀਂ ਕਰ ਸਕਦੇ ਜਦੋਂ ਸਾਨੂੰ ਗੰਭੀਰ ਬੀਮਾਰੀ ਲੱਗ ਜਾਂਦੀ ਹੈ ਜਾਂ ਸਾਡੇ ’ਤੇ ਕੋਈ ਵੱਡੀ ਮੁਸ਼ਕਲ ਆ ਜਾਂਦੀ ਹੈ। ਅਸੀਂ ਉਦੋਂ ਵੀ ਪ੍ਰਾਰਥਨਾ ਕਰ ਸਕਦੇ ਹਾਂ ਜਦੋਂ ਸਾਨੂੰ ਕੋਈ ਛੋਟੀ-ਮੋਟੀ ਚਿੰਤਾ ਜਾਂ ਮੁਸ਼ਕਲ ਹੁੰਦੀ ਹੈ।

ਬਾਈਬਲ ਦੱਸਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰ 55:22) ਕਿੰਨੇ ਹੀ ਦਿਲਾਸੇ ਭਰੇ ਸ਼ਬਦ! ਜੇ ਤੁਸੀਂ ਰੱਬ ਨੂੰ ਸਹੀ ਤਰੀਕੇ ਨਾਲ ਪ੍ਰਾਰਥਨਾ ਕਰੋਗੇ, ਤਾਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰੇਗਾ।—“ ਪ੍ਰਾਰਥਨਾ ਕਰਨ ਨਾਲ ਤੁਹਾਨੂੰ . . .” ਨਾਂ ਦੀ ਡੱਬੀ ਦੇਖੋ।