Skip to content

ਕੀ ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰ ਕੇ ਮੁਕਤੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?

ਕੀ ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰ ਕੇ ਮੁਕਤੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?

ਨਹੀਂ। ਅਸੀਂ ਹਰ ਹਫ਼ਤੇ ਘਰ-ਘਰ ਪ੍ਰਚਾਰ ਕਰਦੇ ਹਾਂ, ਪਰ ਅਸੀਂ ਇਹ ਨਹੀਂ ਮੰਨਦੇ ਕਿ ਅਜਿਹੇ ਕੰਮ ਕਰਨ ਨਾਲ ਅਸੀਂ ਮੁਕਤੀ ਦੇ ਹੱਕਦਾਰ ਬਣਦੇ ਹਾਂ। (ਅਫ਼ਸੀਆਂ 2:8) ਕਿਉਂ ਨਹੀਂ?

ਜ਼ਰਾ ਇਸ ਮਿਸਾਲ ਬਾਰੇ ਸੋਚੋ: ਫ਼ਰਜ਼ ਕਰੋ ਕਿ ਇਕ ਨੇਕਦਿਲ ਆਦਮੀ ਵਾਅਦਾ ਕਰਦਾ ਹੈ ਕਿ ਹਰ ਕੋਈ ਜੋ ਕਿਸੇ ਖ਼ਾਸ ਜਗ੍ਹਾ ਅਤੇ ਖ਼ਾਸ ਸਮੇਂ ਤੇ ਪਹੁੰਚੇਗਾ ਉਹ ਉਸ ਨੂੰ ਇਕ ਕੀਮਤੀ ਤੋਹਫ਼ਾ ਦੇਵੇਗਾ। ਜੇ ਤੁਸੀਂ ਉਸ ਆਦਮੀ ਦੇ ਵਾਅਦੇ ਉੱਤੇ ਯਕੀਨ ਕਰਦੇ ਹੋ, ਤਾਂ ਕੀ ਤੁਸੀਂ ਉਸ ਦੀਆਂ ਹਿਦਾਇਤਾਂ ਮੁਤਾਬਕ ਨਹੀਂ ਚੱਲੋਗੇ? ਹਾਂ, ਜ਼ਰੂਰ ਚੱਲੋਗੇ! ਉਮੀਦ ਹੈ ਕਿ ਤੁਸੀਂ ਆਪਣੇ ਦੋਸਤ-ਮਿੱਤਰਾਂ ਅਤੇ ਪਰਿਵਾਰ ਨੂੰ ਵੀ ਦੱਸੋਗੇ ਤਾਂਕਿ ਉਨ੍ਹਾਂ ਨੂੰ ਵੀ ਤੋਹਫ਼ਾ ਮਿਲੇ। ਪਰ ਫਿਰ ਵੀ ਤੁਸੀਂ ਉਸ ਆਦਮੀ ਦਾ ਕਹਿਣਾ ਮੰਨ ਕੇ ਤੋਹਫ਼ੇ ਦੇ ਹੱਕਦਾਰ ਨਹੀਂ ਬਣਦੇ ਕਿਉਂਕਿ ਇਹ ਉਸ ਵੱਲੋਂ ਇਕ ਤੋਹਫ਼ਾ ਹੈ।

ਇਸੇ ਤਰ੍ਹਾਂ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ ਜੋ ਉਸ ਦਾ ਕਹਿਣਾ ਮੰਨਦੇ ਹਨ। (ਰੋਮੀਆਂ 6:23) ਅਸੀਂ ਦੂਸਰਿਆਂ ਨੂੰ ਵੀ ਇਹ ਗੱਲਾਂ ਦੱਸਦੇ ਹਾਂ ਤਾਂਕਿ ਉਹ ਵੀ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਯਕੀਨ ਕਰ ਕੇ ਬਰਕਤਾਂ ਪਾਉਣ। ਪਰ ਅਸੀਂ ਇਹ ਨਹੀਂ ਮੰਨਦੇ ਕਿ ਪ੍ਰਚਾਰ ਕਰਨ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਹੱਕਦਾਰ ਬਣਦੇ ਹਾਂ। (ਰੋਮੀਆਂ 1:17; 3:28) ਜੇ ਸੋਚਿਆ ਜਾਵੇ ਤਾਂ ਇਨਸਾਨ ਅਜਿਹਾ ਕੋਈ ਕੰਮ ਨਹੀਂ ਕਰ ਸਕਦਾ ਜਿਸ ਨਾਲ ਉਸ ਨੂੰ ਪਰਮੇਸ਼ੁਰ ਕੋਲੋਂ ਇੰਨੀ ਵੱਡੀ ਅਸੀਸ ਮਿਲ ਸਕੇ। ‘ਉਸ ਨੇ ਸਾਨੂੰ ਸਾਡੇ ਨੇਕ ਕੰਮਾਂ ਕਰਕੇ ਨਹੀਂ, ਸਗੋਂ ਆਪਣੀ ਰਹਿਮਦਿਲੀ ਕਰਕੇ ਬਚਾਇਆ।’—ਤੀਤੁਸ 3:5.