JW LANGUAGE

JW Language Features

JW Language Features

ਇਸ ਵਿਚ ਕਈ ਭਾਸ਼ਾਵਾਂ ਹਨ

18 ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਨੂੰ ਆਪਣੀ ਮਾਂ-ਬੋਲੀ ਜਾਂ ਉਸ ਭਾਸ਼ਾ ਵਜੋਂ ਚੁਣੋ ਜੋ ਤੁਸੀਂ ਸਿੱਖਣੀ ਚਾਹੁੰਦੇ ਹੋ। ਅੰਗ੍ਰੇਜ਼ੀ, ਇੰਡੋਨੇਸ਼ੀਆਈ, ਇਤਾਲਵੀ, ਸਹੇਲੀ, ਸਪੇਨੀ, ਹਿੰਦੀ, ਕੋਰੀਆਈ, ਚੀਨੀ (ਸਰਲ) ਦੇ ਨਾਲ ਮੈਂਦਾਰਿਨ ਆਡੀਓ, ਜਪਾਨੀ, ਜਰਮਨ, ਟਾਗਾਲੋਗ, ਤੁਰਕੀ, ਥਾਈ, ਪੁਰਤਗਾਲੀ, ਫਰਾਂਸੀਸੀ, ਬੰਗਲਾ, ਮਿਆਨਮਾਰ ਅਤੇ ਰੂਸੀ ਵਿੱਚੋਂ ਕੋਈ ਵੀ ਭਾਸ਼ਾ ਚੁਣੋ।

 

ਪ੍ਰਚਾਰ ਸੰਬੰਧੀ ਜਾਣਕਾਰੀ

JW Language ਵਿਚ ਦਿੱਤੇ ਗਏ ਸ਼ਬਦਾਂ ਅਤੇ ਵਾਕਾਂ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਕਿ ਪ੍ਰਚਾਰ ਕਰਨ ਤੇ ਸਿਖਾਉਣ ਵੇਲੇ ਤੁਸੀਂ ਕੀ ਕਹਿ ਸਕਦੇ ਹੋ ਅਤੇ ਤੁਸੀਂ ਬਾਈਬਲ ਦੇ ਸ਼ਬਦ ਸਿੱਖ ਸਕਦੇ ਹੋ। ਇਸ ਵਿਚ ਕਈ ਟ੍ਰੈਕਟ ਵੀ ਹਨ। ਤੁਸੀਂ ਕਿਸੇ ਵੀ ਟ੍ਰੈਕਟ ਨੂੰ ਆਪਣੀ ਮਾਂ-ਬੋਲੀ ਦੇ ਨਾਲ-ਨਾਲ ਨਵੀਂ ਭਾਸ਼ਾ ਵਿਚ ਪੜ੍ਹ ਸਕਦੇ ਹੋ ਜੋ ਤੁਸੀਂ ਸਿੱਖ ਰਹੇ ਹੋ।

 

ਸਿੱਖਣ ਦੇ ਕਈ ਤਰੀਕੇ

  • ਪੜ੍ਹੋ: ਆਪਣੀ ਮਾਂ-ਬੋਲੀ ਦੇ ਨਾਲ-ਨਾਲ ਉਹ ਭਾਸ਼ਾ ਜੋ ਤੁਸੀਂ ਸਿੱਖ ਰਹੇ ਹੋ

  • ਸੁਣੋ: ਉਸ ਭਾਸ਼ਾ ਵਿਚ ਸ਼ਬਦਾਂ, ਵਾਕਾਂ ਅਤੇ ਪ੍ਰਕਾਸ਼ਨਾਂ ਦੀ ਰਿਕਾਰਡਿੰਗ

  • ਦੇਖੋ: ਬਾਈਬਲ ਕਿਉਂ ਪੜ੍ਹੀਏ? ਅਤੇ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਨਾਂ ਦੇ ਵੀਡੀਓ ਆਪਣੀ ਮਾਂ-ਬੋਲੀ ਦੇ ਨਾਲ-ਨਾਲ ਉਸ ਭਾਸ਼ਾ ਵਿਚ ਜੋ ਤੁਸੀਂ ਸਿੱਖ ਰਹੇ ਹੋ

  • ਕੁਇਜ਼: ਫਲੈਸ਼ ਕਾਰਡ ਮੋਡ

 

ਤੁਹਾਡੇ ਫੇਵਰੇਟ

ਜਿਹੜੇ ਵੀ ਸ਼ਬਦ ਜਾਂ ਗੱਲਾਂ ਤੁਹਾਨੂੰ ਔਖੀਆਂ ਲੱਗਦੀਆਂ ਹਨ ਜਾਂ ਤੁਸੀਂ ਵਾਰ-ਵਾਰ ਵਰਤਦੇ ਹੋ, ਉਨ੍ਹਾਂ ਨੂੰ ਆਪਣੇ ਫੇਵਰੇਟ ਵਜੋਂ ਸੇਵ ਕਰ ਸਕਦੇ ਹੋ ਤਾਂਕਿ ਤੁਸੀਂ ਉਨ੍ਹਾਂ ਨੂੰ ਆਸਾਨੀ ਨਾਲ ਦੇਖ ਸਕੋ। ਤੁਸੀਂ ਆਪਣੇ ਫੇਵਰੇਟ ਨੂੰ ਫਲੈਸ਼ ਕਾਰਡ ਮੋਡ ਵਿਚ ਵੀ ਦੇਖ ਸਕਦੇ ਹੋ।

 

ਅੰਗ੍ਰੇਜ਼ੀ ਵਿਚ ਸ਼ਬਦਾਂ ਦਾ ਉਚਾਰਣ

ਜਿਨ੍ਹਾਂ ਭਾਸ਼ਾਵਾਂ ਦੀ ਲਿਪੀ ਅੰਗ੍ਰੇਜ਼ੀ ਨਹੀਂ ਹੈ, ਉਨ੍ਹਾਂ ਦੇ ਉਚਾਰਣ ਅੰਗ੍ਰੇਜ਼ੀ ਅੱਖਰਾਂ ਵਿਚ ਦਿਖਾਏ ਗਏ ਹਨ।

 

ਮਦਦ

ਜੇ ਤੁਹਾਨੂੰ JW Language ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਸਾਡੀ ਵੈੱਬਸਾਈਟ ʼਤੇ ਆਨ-ਲਾਈਨ ਹੈਲਪ ਫ਼ਾਰਮ ਭਰ ਕੇ ਭੇਜੋ।