ਗੀਤ 6

ਅੰਬਰ ਕਰੇ ਯਹੋਵਾਹ ਦੀ ਮਹਿਮਾ

ਅੰਬਰ ਕਰੇ ਯਹੋਵਾਹ ਦੀ ਮਹਿਮਾ

(ਜ਼ਬੂਰ 19)

  1. 1. ਅੰਬਰ ਨੀਲਾ ਕਰਦਾ ਮਹਿਮਾ ਯਹੋਵਾਹ

    ਚੰਨ, ਸੂਰਜ ਅਰ ਤਾਰੇ

    ਕਰਾਉਂਦੇ ਸਾਨੂੰ ਯਾਦ

    ਉੱਚੇ ਪਹਾੜ, ਗਹਿਰੇ ਸਾਗਰ ਵਿਸ਼ਾਲ

    ਗਵਾਹ ਨੇ ਤੇਰੀ ਤਾਕਤ ਦੇ

    ਹੈ ਤੇਰੀ ਬੁੱਧ ਕਮਾਲ

  2. 2. ਤੇਰੀ ਬਾਣੀ ਹੈ ਜੀਵਨ ਜਲ ਯਹੋਵਾਹ

    ਤੇਰੇ ਸ਼ਾਹੀ ਫ਼ਰਮਾਨ

    ਮਜ਼ਬੂਤ ਮਨ ਨੂੰ ਕਰਦੇ

    ਸੱਚਾ, ਨੇਕ ਹੈ ਤੇਰਾ ਹਰ ਫ਼ੈਸਲਾ

    ਸ਼ਹਿਦ ਤੋਂ ਮਿੱਠੇ ਤੇਰੇ ਬੋਲ

    ਦਿਲ ਨੂੰ ਚੰਗੇ ਲੱਗਦੇ

  3. 3. ਅਸੂਲ ਤੇਰੇ ਸੋਨੇ ਵਰਗੇ ਯਹੋਵਾਹ

    ਤੇਰੇ ਆਦੇਸ਼ ਮੰਨ ਕੇ

    ਦਿਲ ਨੂੰ ਸਕੂਨ ਮਿਲੇ

    ਤੇਰੇ ਅਲਫ਼ਾਜ਼, ਯੁਗਾਂ ਤੋਂ ਹਨ ਕਾਇਮ

    ਨਾਮ ਚਾਰੇ ਪਾਸੇ ਤੇਰਾ ਹੀ

    ਗੁਲਾਬ ਤਰ੍ਹਾਂ ਮਹਿਕੇ