ਗੀਤ 56
ਸੱਚਾਈ ਦੇ ਰਾਹ ’ਤੇ ਚੱਲ
-
1. ਤੂੰ ਚੱਲ ਸੱਚ ਦੇ ਰਾਹ, ਨਾ ਹੈ ਬਿਹਤਰ ਰਾਹ ਕੋਈ
ਕਰ ਪੱਕਾ ਤੂੰ ਮਨ ਦਾ ਇਰਾਦਾ
ਯਹੋਵਾਹ ਸੰਗ ਚੱਲ, ਤੇਰਾ ਹਮਸਫ਼ਰ ਉਹੀ
ਯਕੀਨ ਕਰ, ਹਰ ਵਾਅਦਾ ਸੱਚਾ
(ਕੋਰਸ)
ਚੱਲ ਸੱਚਾਈ ʼਤੇ ਚੱਲ
ਕਰੀਂ ਹੌਸਲੇ ਬੁਲੰਦ
ਹਰ ਕਦਮ ਸੰਭਾਲ ਕੇ ਤੂੰ ਰੱਖੀਂ
ਤਦ ਮਿਲੇ ਤੈਨੂੰ ਜੀਵਨ
-
2. ਲਾਵੀਂ ਤੂੰ ਜੀ-ਜਾਨ, ਕਦੇ ਹਿੰਮਤ ਨਾ ਹਾਰੀਂ
ਦੇਵੀਂ ਰਾਜ ਨੂੰ ਪਹਿਲ ਤੂੰ ਹਮੇਸ਼ਾ
ਮਿਲੇ ਤੈਨੂੰ ਫਲ, ਭੁੱਲੇ ਨਾ ਮਿਹਨਤ ਤੇਰੀ
ਯਹੋਵਾਹ ਨੂੰ ਤੂੰ ਹੈਂ ਪਿਆਰਾ
(ਕੋਰਸ)
ਚੱਲ ਸੱਚਾਈ ʼਤੇ ਚੱਲ
ਕਰੀਂ ਹੌਸਲੇ ਬੁਲੰਦ
ਹਰ ਕਦਮ ਸੰਭਾਲ ਕੇ ਤੂੰ ਰੱਖੀਂ
ਤਦ ਮਿਲੇ ਤੈਨੂੰ ਜੀਵਨ
-
3. ਇਨਸਾਨ ਅਦਨਾ, ਹੈ ਬੇਜੋੜ ਰੱਬ ਦੀ ਹਸਤੀ
ਤੈਨੂੰ ਹਰ ਕਦਮ ’ਤੇ ਸਿਖਾਵੇ
ਨਾ ਰੁਕ ਤੂੰ ਕਿਤੇ, ਤੁਰੀ ਜਾਹ, ਅੰਗ-ਸੰਗ ਉਹੀ
ਅਸੀਸਾਂ ਦਾ ਮੀਂਹ ਨਾ ਰੁਕੇ
(ਕੋਰਸ)
ਚੱਲ ਸੱਚਾਈ ʼਤੇ ਚੱਲ
ਕਰੀਂ ਹੌਸਲੇ ਬੁਲੰਦ
ਹਰ ਕਦਮ ਸੰਭਾਲ ਕੇ ਤੂੰ ਰੱਖੀਂ
ਤਦ ਮਿਲੇ ਤੈਨੂੰ ਜੀਵਨ
(ਜ਼ਬੂ. 26:3; ਕਹਾ. 8:35; 15:31; ਯੂਹੰ. 8:31, 32 ਵੀ ਦੇਖੋ।)