Skip to content

Skip to table of contents

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਸ਼ੈਤਾਨ ਕਿੱਥੋਂ ਆਇਆ ਸੀ?

ਪਰਮੇਸ਼ੁਰ ਨੇ ਸ਼ੈਤਾਨ ਨੂੰ ਨਹੀਂ ਸੀ ਬਣਾਇਆ। ਇਸ ਦੀ ਬਜਾਇ, ਪਰਮੇਸ਼ੁਰ ਨੇ ਦੂਤ ਬਣਾਇਆ ਸੀ ਜੋ ਬਾਅਦ ਵਿਚ ਸ਼ੈਤਾਨ ਬਣ ਗਿਆ। ਯਿਸੂ ਨੇ ਇਸ ਗੱਲ ਵੱਲ ਸੰਕੇਤ ਕੀਤਾ ਸੀ ਕਿ ਇਕ ਸਮੇਂ ਤੇ ਸ਼ੈਤਾਨ ਸੱਚਾਈ ਦੇ ਰਾਹ ’ਤੇ ਚੱਲਦਾ ਸੀ ਅਤੇ ਉਸ ਨੇ ਕੋਈ ਗ਼ਲਤ ਕੰਮ ਨਹੀਂ ਸੀ ਕੀਤਾ। ਇਸ ਲਈ ਪਹਿਲਾਂ ਸ਼ੈਤਾਨ ਪਰਮੇਸ਼ੁਰ ਦਾ ਪੁੱਤਰ ਯਾਨੀ ਇਕ ਧਰਮੀ ਦੂਤ ਸੀ।—ਯੂਹੰਨਾ 8:44 ਪੜ੍ਹੋ।

ਫਿਰ ਚੰਗਾ ਦੂਤ ਬੁਰਾ ਕਿਵੇਂ ਬਣ ਗਿਆ?

ਜਿਹੜਾ ਦੂਤ ਸ਼ੈਤਾਨ ਬਣ ਗਿਆ, ਉਸ ਨੇ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਦਾ ਵਿਰੋਧ ਕੀਤਾ ਅਤੇ ਪਹਿਲੇ ਇਨਸਾਨੀ ਜੋੜੇ ਨੂੰ ਆਪਣੇ ਨਾਲ ਰਲ਼ ਜਾਣ ਲਈ ਉਕਸਾਇਆ। ਇਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸ਼ੈਤਾਨ ਬਣਾ ਲਿਆ ਜਿਸ ਦਾ ਮਤਲਬ ਹੈ “ਵਿਰੋਧੀ।”—ਉਤਪਤ 3:1-5; ਪ੍ਰਕਾਸ਼ ਦੀ ਕਿਤਾਬ 12:9 ਪੜ੍ਹੋ।

ਪਰਮੇਸ਼ੁਰ ਦੇ ਬਾਕੀ ਬੁੱਧੀਮਾਨ ਦੂਤਾਂ ਦੀ ਤਰ੍ਹਾਂ, ਇਸ ਦੂਤ ਕੋਲ ਸਹੀ-ਗ਼ਲਤ ਦੀ ਚੋਣ ਕਰਨ ਦੀ ਆਜ਼ਾਦੀ ਸੀ ਪਰ ਉਸ ਦੇ ਦਿਲ ਵਿਚ ਆਪਣੀ ਭਗਤੀ ਕਰਾਉਣ ਦੀ ਇੱਛਾ ਜਾਗ ਉੱਠੀ। ਉਸ ਦੀ ਆਪਣੀ ਵਡਿਆਈ ਕਰਾਉਣ ਦੀ ਇੱਛਾ ਇੰਨੀ ਜ਼ਬਰਦਸਤ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ।—ਮੱਤੀ 4:8, 9; ਯਾਕੂਬ 1:13, 14 ਪੜ੍ਹੋ।

ਸ਼ੈਤਾਨ ਇਨਸਾਨਾਂ ਨੂੰ ਉਦੋਂ ਤੋਂ ਕਿਵੇਂ ਭਰਮਾਉਂਦਾ ਆ ਰਿਹਾ ਹੈ? ਕੀ ਤੁਹਾਨੂੰ ਉਸ ਤੋਂ ਡਰਨਾ ਚਾਹੀਦਾ ਹੈ? ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਜਾਣ ਸਕਦੇ ਹੋ। (w13-E 02/01)