ਇਹ ਕਿਸ ਦਾ ਕਮਾਲ ਹੈ?
ਐਂਮਪਰਰ ਪੈਂਗੁਇਨ ਦਾ ਖੰਭਾਂ ਵਾਲਾ ਕੋਟ
ਐਂਮਪਰਰ ਪੈਂਗੁਇਨ ਪਾਣੀ ਵਿਚ ਤੇਜ਼ੀ ਨਾਲ ਤੈਰ ਸਕਦਾ ਹੈ ਤੇ ਜੰਮੀ ਬਰਫ਼ ’ਤੇ ਤੇਜ਼ੀ ਨਾਲ ਛਲਾਂਗ ਮਾਰ ਸਕਦਾ ਹੈ। ਕਿਵੇਂ?
ਐਂਮਪਰਰ ਪੈਂਗੁਇਨ ਦਾ ਖੰਭ
ਜ਼ਰਾ ਸੋਚੋ: ਐਂਮਪਰਰ ਪੈਗੁਇਨ ਆਪਣੇ ਖੰਭਾਂ ਵਿਚ ਹਵਾ ਭਰ ਲੈਂਦਾ ਹੈ। ਇਹ ਹਵਾ ਸਿਰਫ਼ ਉਸ ਨੂੰ ਠੰਢ ਤੋਂ ਹੀ ਨਹੀਂ ਬਚਾਉਂਦੀ, ਸਗੋਂ ਇਹ ਇਸ ਨੂੰ ਦੁਗਣਾ ਜਾਂ ਤਿਗੁਣਾ ਤੇਜ਼ ਤੈਰਨ ਵਿਚ ਵੀ ਮਦਦ ਕਰਦੀ ਹੈ। ਕਿਵੇਂ? ਸਮੁੰਦਰੀ ਜੀਵ-ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਆਪਣੇ ਖੰਭਾਂ ਵਿੱਚੋਂ ਹਵਾ ਦੇ ਬੁਲਬੁਲੇ ਛੱਡਣ ਨਾਲ ਬਹੁਤ ਤੇਜ਼ੀ ਨਾਲ ਜਾ ਸਕਦਾ ਹੈ। ਜਦੋਂ ਇਹ ਬੁਲਬੁਲੇ ਛੱਡੇ ਜਾਂਦੇ ਹਨ, ਤਾਂ ਪੈਂਗੁਇਨ ਹੌਲੀ ਤੈਰਨ ਦੀ ਬਜਾਇ ਤੇਜ਼ੀ ਨਾਲ ਤੈਰ ਸਕਦਾ ਹੈ।
ਦਿਲਚਸਪੀ ਦੀ ਗੱਲ ਹੈ ਕਿ ਇੰਜੀਨੀਅਰ ਪਾਣੀ ਦੇ ਜਹਾਜ਼ਾਂ ਨੂੰ ਤੇਜ਼ੀ ਨਾਲ ਚਲਾਉਣ ਲਈ ਅਜਿਹੇ ਬੁਲਬੁਲਿਆਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਹਨ। ਪਰ ਖੋਜਕਾਰਾਂ ਦਾ ਮੰਨਣਾ ਹੈ ਕਿ ‘ਐਂਮਪਰਰ ਪੈਗੁਇਨ ਦੇ ਖੰਭਾਂ ਦਾ ਡੀਜ਼ਾਈਨ ਇੰਨਾ ਗੁੰਝਲਦਾਰ ਹੈ ਕਿ ਇਨ੍ਹਾਂ ਦੀ ਨਕਲ ਕਰ ਕੇ ਕੋਈ ਅਜਿਹੀ ਚੀਜ਼ ਬਣਾਉਣੀ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ।’
ਤੁਹਾਡਾ ਕੀ ਖ਼ਿਆਲ ਹੈ? ਕੀ ਐਂਮਪਰਰ ਪੈਂਗੁਇਨ ਦਾ ਖੰਭਾਂ ਵਾਲਾ ਕੋਟ ਆਪਣੇ ਆਪ ਹੀ ਬਣ ਗਿਆ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g13 09-E)