Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਦੁਨੀਆਂ

ਦੁਨੀਆਂ ਵਿਚ ਭੁੱਖਮਰੀ ਦਾ ਇਹ ਕਾਰਨ ਨਹੀਂ ਕਿ ਅਨਾਜ ਦੀ ਘਾਟ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਕਿਸਾਨ 12 ਅਰਬ ਲੋਕਾਂ ਦੇ ਖਾਣ ਜੋਗੀ ਫ਼ਸਲ ਉਗਾਉਂਦੇ ਹਨ, ਜਦ ਕਿ ਧਰਤੀ ਉੱਤੇ ਸਿਰਫ਼ 7 ਅਰਬ ਲੋਕ ਰਹਿੰਦੇ ਹਨ। ਭੁੱਖਮਰੀ ਦੇ ਅਸਲੀ ਕਾਰਨ ਇਹ ਹਨ: ਮੁਨਾਫ਼ਾ ਖੱਟਣ ਦਾ ਲਾਲਚ, ਫ਼ਸਲ ਦੀ ਵੰਡ ਅਤੇ ਅਨਾਜ ਨੂੰ ਬਰਬਾਦ ਕਰਨਾ।

ਇੰਗਲੈਂਡ ਅਤੇ ਅਮਰੀਕਾ

ਫਾਈਨੈਂਸ ਇੰਡਸਟ੍ਰੀ ਵਿਚ ਕੰਮ ਕਰਨ ਵਾਲੇ 24% ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ “ਸਫ਼ਲ ਹੋਣ ਲਈ ਸ਼ਾਇਦ ਬੇਈਮਾਨੀ ਜਾਂ ਗ਼ੈਰ-ਕਾਨੂੰਨੀ ਕੰਮ ਕਰਨ ਦੀ ਲੋੜ ਪਵੇ।” ਇਨ੍ਹਾਂ ਵਿੱਚੋਂ 16% ਲੋਕਾਂ ਨੇ ਦੱਸਿਆ ਕਿ “ਜੇ ਉਨ੍ਹਾਂ ਨੂੰ ਫੜੇ ਜਾਣ ਦਾ ਕੋਈ ਡਰ ਨਾ ਹੋਵੇ,” ਤਾਂ ਉਹ ਅਪਰਾਧ ਕਰਨ ਲਈ ਤਿਆਰ ਹਨ।

ਅਰਜਨਟੀਨਾ

ਅਰਜਨਟੀਨਾ ਵਿਚ 5 ਅਧਿਆਪਕਾਂ ਵਿੱਚੋਂ 3 ਅਧਿਆਪਕ ਕੰਮ ’ਤੇ ਟੈਂਸ਼ਨ ਜਾਂ ਹਿੰਸਾ ਕਰਕੇ ਛੁੱਟੀ ਦੀ ਮੰਗ ਕਰਦੇ ਹਨ।

ਦੱਖਣੀ ਕੋਰੀਆ

ਆਉਣ ਵਾਲੇ ਸਮੇਂ ਵਿਚ ਦੱਖਣੀ ਕੋਰੀਆ ਵਿਚ ਜ਼ਿਆਦਾ ਲੋਕ ਇਕੱਲੇ ਹੀ ਰਹਿਣਗੇ।

ਚੀਨ

ਚੀਨ ਦੀ ਸਰਕਾਰ ਨੇ ਸ਼ਹਿਰਾਂ ਵਿਚ ਸਾਫ਼ ਹਵਾ ਦੇ ਨਵੇਂ ਪੱਧਰ ਕਾਇਮ ਕੀਤੇ ਹਨ ਜੋ 2016 ਵਿਚ ਲਾਗੂ ਹੋ ਜਾਣਗੇ। ਮੰਨਿਆ ਜਾਂਦਾ ਹੈ ਕਿ ਚੀਨ ਦੇ ਦੋ-ਤਿਹਾਈ ਸ਼ਹਿਰ ਉਨ੍ਹਾਂ ਪੱਧਰਾਂ ’ਤੇ ਪੂਰੇ ਉਤਰਨ ਵਿਚ ਅਸਫ਼ਲ ਹੋਣਗੇ। ਇਸ ਦੇ ਨਾਲ-ਨਾਲ ਦੱਸਿਆ ਜਾਂਦਾ ਹੈ ਕਿ ਕੁਦਰਤੀ ਸੋਮਿਆਂ ਤੋਂ ਮਿਲਣ ਵਾਲਾ ਪਾਣੀ “ਗੰਦਾ ਜਾਂ ਬਿਲਕੁਲ ਦੂਸ਼ਿਤ” ਹੋ ਚੁੱਕਾ ਹੈ। (g13 03-E)