Skip to content

Skip to table of contents

ਸਖ਼ਤ ਜਾਨ ਕੀੜਾ

ਸਖ਼ਤ ਜਾਨ ਕੀੜਾ

ਸਖ਼ਤ ਜਾਨ ਕੀੜਾ

ਜਪਾਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

◼ “ਵਾਟਰ ਬੈਅਰ” ਨਾਂ ਦਾ ਨਿੱਕਾ ਜਿਹਾ ਕੀੜਾ ਪਾਣੀਆਂ ਵਿਚ ਵੱਸਦਾ ਹੈ ਜਿਵੇਂ ਕਿ ਹਰਿਆਲੀ, ਬਰਫ਼, ਨਹਿਰਾਂ, ਗਰਮ ਪਾਣੀ ਦੇ ਚਸ਼ਮੇ, ਝੀਲਾਂ, ਮਹਾਂਸਾਗਰ ਜਾਂ ਸ਼ਾਇਦ ਤੁਹਾਡੇ ਘਰ ਦਾ ਵਿਹੜਾ। ਮੰਨਿਆ ਜਾਂਦਾ ਹੈ ਕਿ ਇਹ ਸ੍ਰਿਸ਼ਟੀ ਦੇ ਸਭ ਤੋਂ ਸ਼ਕਤੀਸ਼ਾਲੀ ਜੀਵਾਂ ਵਿੱਚੋਂ ਇਕ ਹੈ। ਇਹ ਇੰਨਾ ਨਿੱਕਾ ਹੈ ਕਿ ਇਹ ਜਲਦੀ ਨਜ਼ਰ ਨਹੀਂ ਆਉਂਦਾ। ਇਸ ਦਾ ਚਾਰ ਿਨੱਕੇ-ਿਨੱਕੇ ਹਿੱਸਿਆਂ ਵਾਲਾ ਸਰੀਰ ਰੱਖਿਅਕ ਚਮੜੀ ਨਾਲ ਢਕਿਆ ਹੋਇਆ ਹੁੰਦਾ ਹੈ। ਇਸ ਦੀਆਂ ਅੱਠ ਲੱਤਾਂ ਨਹੁੰਦਰਾਂ ਨਾਲ ਸਜੀਆਂ ਹੋਈਆਂ ਹੁੰਦੀਆਂ ਹਨ। ਇਸ ਦੀ ਚਾਲ-ਢਾਲ ਐਨ ਰਿੱਛ ਵਰਗੀ ਹੈ ਜਿਸ ਕਰਕੇ ਇਸ ਨੂੰ “ਵਾਟਰ ਬੈਅਰ” ਕਿਹਾ ਜਾਂਦਾ ਹੈ।

ਵਾਟਰ ਬੈਅਰ ਹੌਲੀ-ਹੌਲੀ ਤੁਰਨ ਵਾਲਾ ਕੀੜਾ ਹੈ। ਇਹ ਦੀਆਂ ਸੈਂਕੜੇ ਹੀ ਕਿਸਮਾਂ ਹਨ ਤੇ ਮਾਦਾ ਕੀੜਾ 1 ਤੋਂ 30 ਆਂਡੇ ਦਿੰਦਾ ਹੈ। ਇਹ ਮੁੱਠ-ਭਰ ਗਿੱਲੀ ਰੇਤ ਜਾਂ ਮਿੱਟੀ ਵਿਚ ਲੱਖਾਂ ਦੀ ਗਿਣਤੀ ਵਿਚ ਪਾਏ ਜਾਂਦੇ ਹਨ। ਤੁਸੀਂ ਇਨ੍ਹਾਂ ਨੂੰ ਘਰਾਂ ਦੀਆਂ ਛੱਤਾਂ ਤੇ ਲੱਗੀ ਕਾਈ ਵਿਚ ਜ਼ਰੂਰ ਪਾਓਗੇ।

ਵਾਟਰ ਬੈਅਰ ਸਿਖਰ ਦੀ ਗਰਮੀ ਤੇ ਠੰਢ ਦੋਵੇਂ ਬਰਦਾਸ਼ਤ ਕਰ ਸਕਦੇ ਹਨ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਕ “ਕੁਝ ਕੀੜਿਆਂ ਨੂੰ ਅੱਠ ਦਿਨਾਂ ਤਕ ਬਿਨਾਂ ਹਵਾ ਵਾਲੇ ਵਾਤਾਵਰਣ ਵਿਚ ਰੱਖਿਆ ਗਿਆ, ਫਿਰ ਤਿੰਨਾਂ ਦਿਨਾਂ ਤਕ ਸਾਧਾਰਣ ਤਾਪਮਾਨ ਵਾਲੀ ਹੀਲੀਅਮ ਗੈਸ ਵਿਚ ਰੱਖਿਆ ਗਿਆ, ਫਿਰ ਕਈ ਘੰਟਿਆਂ ਤਕ ਸਿਫ਼ਰ ਤੋਂ 272 ਡਿਗਰੀ ਸੈਲਸੀਅਸ ਘੱਟ ਤਾਪਮਾਨ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਸਾਧਾਰਣ ਤਾਪਮਾਨ ਵਿਚ ਲਿਆਏ ਜਾਣ ਤੇ ਉਹ ਫਿਰ ਤੋਂ ਚੱਲਣ-ਫਿਰਨ ਲੱਗ ਗਏ।” ਇਸ ਤੋਂ ਇਲਾਵਾ, ਉਹ ਕਈ ਸੌ ਗੁਣਾ ਜ਼ਿਆਦਾ ਐਕਸ-ਰੇ ਰੇਡੀਏਸ਼ਨ ਦੀਆਂ ਕਿਰਨਾਂ ਸਹਾਰ ਸਕਦੇ ਹਨ ਜਦ ਕਿ ਇਹ ਮਾਤਰਾ ਸਾਡੇ ਸਰੀਰ ਲਈ ਜਾਨਲੇਵਾ ਹੈ। ਮੰਨਿਆ ਜਾਂਦਾ ਹੈ ਕਿ ਇਹ ਥੋੜ੍ਹੇ ਸਮੇਂ ਲਈ ਪੁਲਾੜ ਵਿਚ ਵੀ ਜ਼ਿੰਦਾ ਰਹਿ ਸਕਦੇ ਹਨ!

ਉਨ੍ਹਾਂ ਦੇ ਜੀਉਂਦੇ ਰਹਿਣ ਦਾ ਰਾਜ਼ ਇਹ ਹੈ ਕਿ ਉਹ ਮਰੇ ਹੋਇਆਂ ਵਰਗੀ ਹਾਲਤ ਵਿਚ ਚਲੇ ਜਾਂਦੇ ਹਨ ਜਿਸ ਦੌਰਾਨ ਉਨ੍ਹਾਂ ਦੀ ਪਾਚਣ ਸ਼ਕਤੀ ਬਹੁਤ ਹੀ ਹੌਲੀ ਹੋ ਜਾਂਦੀ ਹੈ। ਇਸ ਹਾਲਤ ਵਿਚ ਜਾਣ ਲਈ ਉਹ ਆਪਣੀਆਂ ਲੱਤਾਂ ਆਪਣੇ ਸਰੀਰ ਵਿਚ ਖਿੱਚ ਲੈਂਦੇ ਹਨ, ਸਰੀਰ ਦੇ ਪਾਣੀ ਦੀ ਥਾਂ ਇਕ ਖ਼ਾਸ ਕਿਸਮ ਦੀ ਸ਼ੱਕਰ ਬਣਾਉਂਦੇ ਹਨ ਅਤੇ ਆਪਣੇ ਸਰੀਰ ਨੂੰ ਮੋਮੀ ਪਦਾਰਥ ਨਾਲ ਢੱਕ ਕੇ ਗੇਂਦ ਦੀ ਸ਼ਕਲ ਇਖ਼ਤਿਆਰ ਕਰ ਲੈਂਦੇ ਹਨ। ਵਾਤਾਵਰਣ ਸਾਧਾਰਣ ਹੋਣ ਤੇ ਕੀੜੇ ਕੁਝ ਮਿੰਟਾਂ ਤੋਂ ਕੁਝ ਘੰਟਿਆਂ ਦੇ ਅੰਦਰ-ਅੰਦਰ ਦੁਬਾਰਾ ਤੁਰਨ-ਫਿਰਨ ਲੱਗ ਪੈਂਦੇ ਹਨ। ਇਕ ਵਾਰ 100 ਸਾਲਾਂ ਤਕ ਮਰੇ ਹੋਇਆਂ ਵਰਗੀ ਹਾਲਤ ਵਿਚ ਰਹੇ ਕੁਝ ਕੀੜਿਆਂ ਨੂੰ ਮੁੜ ਜੀਉਂਦਾ ਕੀਤਾ ਗਿਆ!

ਹਾਂ, ਇਹ ਿਨੱਕੇ “ਘਿਸਰਨ ਵਾਲੇ” ਜੀਵ ਆਪਣੇ ਹੀ ਅਨੋਖੇ ਤਰੀਕੇ ਨਾਲ ਯਹੋਵਾਹ ਦੀ ਮਹਿਮਾ ਕਰਦੇ ਹਨ।—ਜ਼ਬੂਰਾਂ ਦੀ ਪੋਥੀ 148:10, 13. (g 3/07)

[ਸਫ਼ਾ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Diane Nelson/Visuals Unlimited