Skip to content

Skip to table of contents

2 ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

2 ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

ਇਹ ਜਾਣਨਾ ਜ਼ਰੂਰੀ ਹੈ

ਜੇ ਇਸ ਸਵਾਲ ਦਾ ਜਵਾਬ ਹਾਂ ਵਿਚ ਹੈ, ਤਾਂ ਸ਼ਾਇਦ ਇਨਸਾਨ ਦੁੱਖਾਂ ਨੂੰ ਖ਼ੁਦ ਘਟਾ ਸਕਦੇ ਹਨ।

ਇਸ ਬਾਰੇ ਸੋਚੋ

ਇਨਸਾਨ ਕਿਸ ਹੱਦ ਤਕ ਅੱਗੇ ਦੱਸੇ ਦੁੱਖਾਂ ਲਈ ਜ਼ਿੰਮੇਵਾਰ ਹਨ?

  • ਬਦਸਲੂਕੀ।

    ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਮਾਨ ਮੁਤਾਬਕ 4 ਵਿਅਕਤੀਆਂ ਵਿੱਚੋਂ 1 ਨੂੰ ਬਚਪਨ ਵਿਚ ਬਹੁਤ ਜ਼ਿਆਦਾ ਮਾਰਿਆ-ਕੁੱਟਿਆ ਗਿਆ ਹੈ ਅਤੇ 3 ਔਰਤਾਂ ਵਿੱਚੋਂ 1 ਨੂੰ ਜ਼ਿੰਦਗੀ ਵਿਚ ਕਦੇ-ਨਾ-ਕਦੇ ਮਾਰਿਆ-ਕੁੱਟਿਆ ਗਿਆ ਜਾਂ ਉਹ ਬਦਫ਼ੈਲੀ (ਜਾਂ ਦੋਵਾਂ) ਦਾ ਸ਼ਿਕਾਰ ਹੋਈ ਹੈ।

  • ਪਿਆਰਿਆਂ ਦੀ ਮੌਤ ਦਾ ਗਮ।

    WHO ਦੁਆਰਾ ਛਾਪੇ 2018 ਦੇ ਵਿਸ਼ਵ ਸਿਹਤ ਦੇ ਅੰਕੜਿਆਂ ਮੁਤਾਬਕ, “ਸਾਲ 2016 ਵਿਚ ਪੂਰੀ ਦੁਨੀਆਂ ਵਿਚ ਲਗਭਗ 4,77,000 ਕਤਲ ਹੋਏ।” ਇਸ ਤੋਂ ਇਲਾਵਾ, ਇਸੇ ਸਾਲ ਤਕਰੀਬਨ 1,80,000 ਲੋਕ ਯੁੱਧਾਂ ਅਤੇ ਲੜਾਈਆਂ ਵਿਚ ਮਾਰੇ ਗਏ ਸਨ।

  • ਸਿਹਤ ਸਮੱਸਿਆਵਾਂ।

    ਲੇਖਕਾ ਫਰੈਨ ਸਮਿਥ ਨੇ ਇਕ ਰਸਾਲੇ ਵਿਚ ਲਿਖਿਆ: “ਇਕ ਅਰਬ ਤੋਂ ਜ਼ਿਆਦਾ ਲੋਕ ਸਿਗਰਟਨੋਸ਼ੀ ਅਤੇ ਤਮਾਖੂ ਦੇ ਸੇਵਨ ਕਰਕੇ ਪੰਜ ਸਭ ਤੋਂ ਜਾਨਲੇਵਾ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ, ਜਿਵੇਂ ਕਿ ਦਿਲ ਦੇ ਰੋਗ, ਸਟ੍ਰੋਕ, ਸਾਹ ਦੇ ਰੋਗ, ਦਮਾ ਅਤੇ ਫੇਫੜਿਆਂ ਦਾ ਕੈਂਸਰ।”—National Geographic.

  • ਸਮਾਜਕ ਅਸਮਾਨਤਾ।

    ਮਨੋਵਿਗਿਆਨੀ ਜੇਅ ਵਾਟਸ ਦੱਸਦਾ ਹੈ: “ਗ਼ਰੀਬੀ, ਸਮਾਜਕ ਰੁਤਬੇ, ਜਾਤੀਵਾਦ, ਆਦਮੀ-ਔਰਤ ਵਿਚ ਫ਼ਰਕ, ਸਭਿਆਚਾਰਕ ਭੇਦ-ਭਾਵ ਦਾ ਸਾਮ੍ਹਣਾ ਕਰਨ ਕਰਕੇ ਅਤੇ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋਣ ਕਰਕੇ ਲੋਕਾਂ ਨੂੰ ਤਣਾਅ, ਨਿਰਾਸ਼ਾ, ਡਿਪਰੈਸ਼ਨ ਤੇ ਡਰ ਵਰਗੀਆਂ ਭਾਵਨਾਵਾਂ ਨਾਲ ਜੂਝਣਾ ਪੈਂਦਾ ਹੈ।”

    ਹੋਰ ਜਾਣੋ

    jw.org/pa ’ਤੇ ਰੱਬ ਨੇ ਧਰਤੀ ਕਿਉਂ ਬਣਾਈ? ਨਾਂ ਦੀ ਵੀਡੀਓ ਦੇਖੋ।

ਬਾਈਬਲ ਕੀ ਕਹਿੰਦੀ ਹੈ?

ਇਨਸਾਨ ਜ਼ਿਆਦਾਤਰ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ।

ਜ਼ਿਆਦਾਤਰ ਦੁੱਖਾਂ ਪਿੱਛੇ ਮਾੜੀਆਂ ਸਰਕਾਰਾਂ ਦਾ ਹੱਥ ਹੈ। ਇਹ ਲੋਕਾਂ ਦੀ ਸੇਵਾ ਕਰਨ ਦਾ ਦਾਅਵਾ ਤਾਂ ਕਰਦੀਆਂ ਹਨ, ਪਰ ਅਸਲ ਵਿਚ ਇਨ੍ਹਾਂ ਨੇ ਹੀ ਲੋਕਾਂ ਦਾ ਜੀਣਾ ਔਖਾ ਕੀਤਾ ਹੈ।

“ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”ਉਪਦੇਸ਼ਕ ਦੀ ਪੋਥੀ 8:9.

ਦੁੱਖਾਂ ਨੂੰ ਘਟਾਇਆ ਜਾ ਸਕਦਾ ਹੈ।

ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਚੰਗੀ ਸਿਹਤ ਅਤੇ ਦੂਜਿਆਂ ਨਾਲ ਵਧੀਆ ਰਿਸ਼ਤੇ ਬਣਦੇ ਹਨ।

“ਸ਼ਾਂਤ ਮਨ ਸਰੀਰ ਦਾ ਜੀਉਣ ਹੈ, ਪਰ ਖ਼ੁਣਸ ਹੱਡੀਆਂ ਦਾ ਸਾੜ ਹੈ।”ਕਹਾਉਤਾਂ 14:30.

“ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।”ਅਫ਼ਸੀਆਂ 4:31.