Skip to content

Skip to table of contents

ਜਾਗਰੂਕ ਬਣੋ! ਨੰ. 2 2020 | ਇੰਨੇ ਦੁੱਖ ਕਿਉਂ? 5 ਸਵਾਲਾਂ ਦੇ ਜਵਾਬ

ਕਦੇ-ਨਾ-ਕਦੇ ਸਾਰਿਆਂ ਨੂੰ ਦੁੱਖਾਂ ਦੀ ਮਾਰ ਝੱਲਣੀ ਪੈਂਦੀ ਹੈ, ਜਿਵੇਂ ਕਿ ਬੀਮਾਰੀ, ਐਕਸੀਡੈਂਟ, ਕੁਦਰਤੀ ਆਫ਼ਤ ਜਾਂ ਹਿੰਸਾ।

ਲੋਕਾਂ ਦੇ ਮਨਾਂ ਵਿਚ ਸਵਾਲ ਖੜ੍ਹਾ ਹੁੰਦਾ ਹੈ, ‘ਇੱਦਾਂ ਕਿਉਂ ਹੁੰਦਾ ਹੈ?’

  • ਕੁਝ ਲੋਕ ਮੰਨਦੇ ਹਨ ਕਿ ਦੁੱਖ ਉਨ੍ਹਾਂ ਦੀ ਕਿਸਮਤ ਵਿਚ ਹੀ ਲਿਖੇ ਹੋਏ ਹਨ ਜਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉੱਤੇ ਉਨ੍ਹਾਂ ਦਾ ਕੋਈ ਵੱਸ ਨਹੀਂ ਚੱਲਦਾ।

  • ਹੋਰ ਲੋਕ ਕਰਮਾਂ ’ਤੇ ਵਿਸ਼ਵਾਸ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਇਸ ਕਰਕੇ ਦੁੱਖ ਝੱਲਦੇ ਹਾਂ ਕਿਉਂਕਿ ਅਸੀਂ ਪਿਛਲੇ ਜਨਮ ਜਾਂ ਇਸ ਜਨਮ ਵਿਚ ਕੋਈ-ਨਾ-ਕੋਈ ਬੁਰਾ ਕੰਮ ਕੀਤਾ ਸੀ।

ਦੁੱਖਾਂ ਦੀ ਮਾਰ ਝੱਲਣ ਕਰਕੇ ਅਕਸਰ ਲੋਕਾਂ ਦੇ ਮਨਾਂ ਵਿਚ ਹੋਰ ਨਵੇਂ ਸਵਾਲ ਖੜ੍ਹੇ ਹੋ ਜਾਂਦੇ ਹਨ।

ਵੱਖੋ-ਵੱਖਰੇ ਵਿਸ਼ਵਾਸ

ਤੁਲਨਾ ਕਰੋ ਕਿ ਦੁੱਖਾਂ ਬਾਰੇ ਵੱਖੋ-ਵੱਖਰੇ ਧਰਮਾਂ ਦੇ ਵਿਸ਼ਵਾਸ ਕਿੰਨੇ ਵੱਖਰੇ ਹਨ।

1 ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਰੱਬ ਬਾਰੇ ਗ਼ਲਤ ਸਿੱਖਿਆ ਮਿਲਣ ਕਰਕੇ ਲੋਕ ਗੁਮਰਾਹ ਹੋਏ ਹਨ। ਪਰ ਰੱਬ ਬਾਰੇ ਸੱਚਾਈ ਕੀ ਹੈ?

2 ਕੀ ਇਨਸਾਨ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹਨ?

ਜੇ ਇਸ ਸਵਾਲ ਦਾ ਜਵਾਬ ਹਾਂ ਵਿਚ ਹੈ, ਤਾਂ ਸ਼ਾਇਦ ਇਨਸਾਨ ਦੁੱਖਾਂ ਨੂੰ ਖ਼ੁਦ ਘਟਾ ਸਕਦੇ ਹਨ।

3 ਚੰਗੇ ਲੋਕਾਂ ’ਤੇ ਦੁੱਖ ਕਿਉਂ ਆਉਂਦੇ ਹਨ?

ਬਾਈਬਲ ਇਸ ਸਵਾਲ ਦਾ ਜਵਾਬ ਜਾਣਨ ਵਿਚ ਸਾਡੀ ਮਦਦ ਕਰਦੀ ਹੈ।

4 ਕੀ ਅਸੀਂ ਦੁੱਖ ਸਹਿਣ ਲਈ ਹੀ ਪੈਦਾ ਹੋਏ ਹਾਂ?

ਕੀ ਰੱਬ ਇੰਨੀ ਸੋਹਣੀ ਸ੍ਰਿਸ਼ਟੀ ਬਣਾ ਕੇ ਦੁੱਖ ਤਕਲੀਫ਼ਾਂ ਰਹਿਣ ਦੇਵੇਗਾ? ਜੇ ਇਸ ਤਰ੍ਹਾਂ ਨਹੀਂ ਹੈ, ਤਾਂ ਦੁੱਖ ਕਿਉਂ ਆਉਂਦੇ ਹਨ?

5 ਕੀ ਦੁੱਖ ਕਦੇ ਖ਼ਤਮ ਹੋਣਗੇ?

ਬਾਈਬਲ ਦੱਸਦੀ ਹੈ ਕਿ ਰੱਬ ਦੁੱਖਾਂ ਨੂੰ ਕਿਵੇਂ ਖ਼ਤਮ ਕਰੇਗਾ।

ਤੁਹਾਡੀ ਮਦਦ ਲਈ

ਭਾਵੇਂ ਸਾਡੀਆਂ ਮੁਸ਼ਕਲਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ, ਪਰ ਇਕ ਭਰੋਸੇਮੰਦ ਕਿਤਾਬ ਸਾਨੂੰ ਸੇਧ ਦੇ ਸਕਦੀ ਹੈ।