Skip to content

ਕੀ ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ?

ਕੀ ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ?

ਬਾਈਬਲ ਕਹਿੰਦੀ ਹੈ

ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ। ਪਰ ਯਿਸੂ ਨੇ ਵਿਆਹ ਦੇ ਬੰਧਨ ਨੂੰ ਤੋੜਨ ਦਾ ਸਿਰਫ਼ ਇਕ ਜਾਇਜ਼ ਕਾਰਨ ਦਿੱਤਾ ਸੀ। ਉਸ ਨੇ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ [ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸੰਬੰਧ ਰੱਖਣ] ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”—ਮੱਤੀ 19:9.

ਜਦੋਂ ਕੋਈ ਆਪਣੇ ਸਾਥੀ ਨੂੰ ਧੋਖੇ ਜਾਂ ਬੇਈਮਾਨੀ ਨਾਲ ਤਲਾਕ ਦਿੰਦਾ ਹੈ, ਤਾਂ ਪਰਮੇਸ਼ੁਰ ਇਸ ਨਾਲ ਘਿਰਣਾ ਕਰਦਾ ਹੈ। ਪਰਮੇਸ਼ੁਰ ਖ਼ੁਦ ਉਸ ਇਨਸਾਨ ਤੋਂ ਲੇਖਾ ਲਵੇਗਾ ਜੋ ਬਿਨਾਂ ਕਿਸੇ ਕਾਰਨ ਆਪਣੇ ਸਾਥੀ ਨੂੰ ਛੱਡ ਦਿੰਦਾ ਹੈ, ਖ਼ਾਸ ਕਰਕੇ ਜੇ ਉਹ ਕਿਸੇ ਹੋਰ ਨਾਲ ਵਿਆਹ ਕਰਾਉਣ ਲਈ ਇਸ ਤਰ੍ਹਾਂ ਕਰਦਾ ਹੈ।—ਮਲਾਕੀ 2:13-16; ਮਰਕੁਸ 10:9.