ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 74-78

ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖੋ

ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖੋ

ਯਹੋਵਾਹ ਦੇ ਕੀਤੇ ਚੰਗੇ ਕੰਮਾਂ ’ਤੇ ਸੋਚ-ਵਿਚਾਰ ਕਰਨਾ ਜ਼ਰੂਰੀ ਹੈ

74:16; 77:6, 11, 12

  • ਪਰਮੇਸ਼ੁਰ ਦੇ ਬਚਨ ਵਿੱਚੋਂ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਨਾਲ ਇਹ ਦਿਲ ਵਿਚ ਬੈਠ ਜਾਂਦੀਆਂ ਹਨ ਅਤੇ ਪਰਮੇਸ਼ੁਰ ਦੇ ਗਿਆਨ ਲਈ ਸਾਡੀ ਕਦਰਦਾਨੀ ਵਧਦੀ ਹੈ

  • ਯਹੋਵਾਹ ਬਾਰੇ ਗਹਿਰਾਈ ਨਾਲ ਸੋਚਣ ਨਾਲ ਸਾਨੂੰ ਉਸ ਦੇ ਸ਼ਾਨਦਾਰ ਕੰਮਾਂ ਅਤੇ ਭਵਿੱਖ ਲਈ ਦਿੱਤੀ ਉਮੀਦ ਨੂੰ ਯਾਦ ਰੱਖਣ ਵਿਚ ਮਦਦ ਮਿਲਦੀ ਹੈ

ਯਹੋਵਾਹ ਦੇ ਕੰਮਾਂ ਵਿਚ ਸ਼ਾਮਲ ਹੈ:

74:16, 17; 75:6, 7; 78:11-17

  • ਸ੍ਰਿਸ਼ਟੀ

    ਜਿੰਨਾ ਜ਼ਿਆਦਾ ਅਸੀਂ ਸ੍ਰਿਸ਼ਟੀ ਬਾਰੇ ਸਿੱਖਾਂਗੇ, ਉੱਨੀ ਜ਼ਿਆਦਾ ਯਹੋਵਾਹ ਲਈ ਸਾਡੀ ਸ਼ਰਧਾ ਗਹਿਰੀ ਹੋਵੇਗੀ

  • ਮੰਡਲੀ ਵਿਚ ਨਿਯੁਕਤ ਕੀਤੇ ਭਰਾ

    ਸਾਨੂੰ ਉਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਅਗਵਾਈ ਲੈਣ ਲਈ ਨਿਯੁਕਤ ਕਰਦਾ ਹੈ

  • ਬਚਾਅ ਲਈ ਕੀਤੇ ਕੰਮ

    ਬਚਾਅ ਲਈ ਕੀਤੇ ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖਣ ਨਾਲ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਉਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨੀ ਚਾਹੁੰਦਾ ਹੈ ਤੇ ਉਸ ਵਿਚ ਇਹ ਕਾਬਲੀਅਤ ਵੀ ਹੈ