ਸਾਡੀ ਮਸੀਹੀ ਜ਼ਿੰਦਗੀ
ਅੰਤ ਆਉਣ ਤਕ ਦ੍ਰਿੜ੍ਹ ਹੋ ਕੇ ਖੜ੍ਹੇ ਰਹੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜਲਦੀ ਹੀ ਅਜਿਹੀਆਂ ਘਟਨਾਵਾਂ ਹੋਣਗੀਆਂ ਜਿਨ੍ਹਾਂ ਕਰਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਡੀ ਦਲੇਰੀ ਅਤੇ ਯਹੋਵਾਹ ’ਤੇ ਸਾਡੇ ਭਰੋਸੇ ਦੀ ਪਰਖ ਹੋਵੇਗੀ। ਝੂਠੇ ਧਰਮਾਂ ਦਾ ਨਾਸ਼ ਹੋਣ ਤੇ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। (ਮੱਤੀ 24:21; ਪ੍ਰਕਾ 17:16, 17) ਉਸ ਸਮੇਂ ਜਦ ਸਾਰੇ ਪਾਸੇ ਹਫੜਾ-ਦਫੜੀ ਮਚੀ ਹੋਵੇਗੀ, ਤਾਂ ਅਸੀਂ ਸ਼ਾਇਦ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਵਾਂਗੇ। (ਪ੍ਰਕਾ 16:21) ਫਿਰ ਸਾਡੇ ’ਤੇ ਮਾਗੋਗ ਦੇ ਗੋਗ ਦਾ ਹਮਲਾ ਹੋਵੇਗਾ। (ਹਿਜ਼ 38:10-12, 14-16) ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਲਈ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ’ਤੇ ਹੋਣ ਵਾਲੇ ਯੁੱਧ” ਨੂੰ ਸ਼ੁਰੂ ਕਰ ਦੇਵੇਗਾ। (ਪ੍ਰਕਾ 16:14, 16) ਜੇ ਅਸੀਂ ਅੱਜ ਨਿਹਚਾ ਦੀ ਪਰਖ ਹੋਣ ਤੇ ਦ੍ਰਿੜ੍ਹਤਾ ਨਾਲ ਖੜ੍ਹੇ ਰਹਿੰਦੇ ਹਾਂ, ਤਾਂ ਅਸੀਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਦਲੇਰੀ ਨਾਲ ਸਾਮ੍ਹਣਾ ਕਰ ਸਕਾਂਗੇ।
ਇਸ ਤਰ੍ਹਾਂ ਕਿਵੇਂ ਕਰੀਏ:
-
ਦਲੇਰੀ ਨਾਲ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਮੁਤਾਬਕ ਚੱਲੋ।—ਯਸਾ 5:20
-
ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਰਹੋ।—ਇਬ 10:24, 25
-
ਯਹੋਵਾਹ ਦੇ ਸੰਗਠਨ ਵੱਲੋਂ ਮਿਲੀਆਂ ਹਿਦਾਇਤਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨੋ।—ਇਬ 13:17
-
ਸੋਚ-ਵਿਚਾਰ ਕਰੋ ਕਿ ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ।—2 ਪਤ 2:9
-
ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਉੱਤੇ ਭਰੋਸਾ ਰੱਖੋ।—ਜ਼ਬੂ 112:7, 8
ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ ਨਾਂ ਦੀ ਵੀਡੀਓ ਦਾ ਕੁਝ ਹਿੱਸਾ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜਦੋਂ ਇਕ ਮੰਡਲੀ ਦੇ ਪ੍ਰਚਾਰਕਾਂ ਨੂੰ ਦੂਸਰੀ ਮੰਡਲੀ ਵਿਚ ਜਾਣ ਲਈ ਕਿਹਾ ਗਿਆ, ਤਾਂ ਉਨ੍ਹਾਂ ਦੀ ਆਗਿਆਕਾਰੀ ਦੀ ਪਰਖ ਕਿਵੇਂ ਹੋਈ?
-
ਦਲੇਰੀ ਅਤੇ ਆਗਿਆਕਾਰੀ ਵਿਚ ਕੀ ਸੰਬੰਧ ਹੈ?
-
ਆਰਮਾਗੇਡਨ ਆਉਣ ਤੇ ਸਾਨੂੰ ਦਲੇਰੀ ਦੀ ਕਿਉਂ ਲੋੜ ਪਵੇਗੀ?
-
ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਦਲੇਰੀ ਨਾਲ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ
ਬਾਈਬਲ ਦੇ ਕਿਹੜੇ ਬਿਰਤਾਂਤ ਕਰਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਹੋਵਾਹ ਸਾਨੂੰ ਬਚਾਵੇਗਾ?—2 ਇਤ 20:1-24