ਗੀਤ 47

ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ

ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ

(1 ਥੱਸਲੁਨੀਕੀਆਂ 5:17)

  1. 1. ਹਰ ਦਿਲ ਦੀ ਸੁਣੇ ਯਹੋਵਾਹ ਆਵਾਜ਼

    ਨਾ ਕਦੇ ਮੋੜੇ ਮੇਰੀ ਫ਼ਰਿਆਦ

    ਤੂੰ ਕਰੀਬ ਮੇਰੇ ਜਿਵੇਂ ਦੋਸਤ ਸੱਚਾ

    ਤੈਨੂੰ ਮੈਂ ਦਿਲ ਦੀ ਕਹਾਣੀ ਦੱਸਾਂ

    ਰੋਜ਼ ਕਰਾਂ ਤੈਨੂੰ ਅਰਦਾਸ

  2. 2. ਜੀਵਨ ਦੇ ਸਾਹ ਹਰ ਦਿਨ ਮੈਨੂੰ ਦੇਵੇਂ

    ਮਾਫ਼ ਕਰੀਂ ਸਾਰੇ ਗੁਨਾਹ ਤੂੰ ਮੇਰੇ

    ਖ਼ਾਮੀਆਂ ਮੇਰੀ ਭੁਲਾ ਤੂੰ ਦੇਵੀਂ

    ਹੈ ਤੈਨੂੰ ਯਾਦ ਮਿੱਟੀ ਦੀ ਹਾਂ ਢੇਰੀ

    ਰੋਜ਼ ਕਰਾਂ ਤੈਨੂੰ ਅਰਦਾਸ

  3. 3. ਗਮ ਦੀਆਂ ਲਹਿਰਾਂ ਨੇ ਆ ਘੇਰਿਆ

    ਪਾਵਾਂ ਬੁੱਕਲ ਤੇਰੀ ਵਿਚ ਹੀ ਪਨਾਹ

    ਤੇਰੇ ਖੰਭਾਂ ਹੇਠ ਰਹਾਂਗਾ ਮਹਿਫੂਜ਼

    ਨਾ ਕਰੀਂ ਮੈਨੂੰ ਤੂੰ ਅੱਖਾਂ ਤੋਂ ਦੂਰ

    ਰੋਜ਼ ਕਰਾਂ ਤੈਨੂੰ ਅਰਦਾਸ