Skip to content

Skip to table of contents

Comstock Images/Stockbyte via Getty Images

ਖ਼ਾਸ ਮੁਹਿੰਮ

ਪਰਮੇਸ਼ੁਰ ਦਾ ਰਾਜ ਭ੍ਰਿਸ਼ਟ ਨੇਤਾਵਾਂ ਦਾ ਕੀ ਕਰੇਗਾ?

ਪਰਮੇਸ਼ੁਰ ਦਾ ਰਾਜ ਭ੍ਰਿਸ਼ਟ ਨੇਤਾਵਾਂ ਦਾ ਕੀ ਕਰੇਗਾ?

 ਲੋਕ ਭ੍ਰਿਸ਼ਟਾਚਾਰੀ ਨੇਤਾਵਾਂ ਤੋਂ ਅੱਕੇ ਪਏ ਹਨ। ਉਨ੍ਹਾਂ ਨੂੰ ਅਜਿਹੇ ਨੇਤਾ ਚਾਹੀਦੇ ਹਨ ਜਿਨ੍ਹਾਂ ʼਤੇ ਉਹ ਭਰੋਸਾ ਕਰ ਸਕਦੇ ਹਨ। ਦੁਨੀਆਂ ਭਰ ਵਿਚ ਇਕ ਸਰਵੇ ਕੀਤਾ ਗਿਆ ਅਤੇ ਉਸ ਨੂੰ 2023 ਵਿਚ ਛਾਪਿਆ ਗਿਆ। ਇਸ ਵਿਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਨੇਤਾਵਾਂ ʼਤੇ ਬਹੁਤ ਹੀ ਘੱਟ ਭਰੋਸਾ ਕਰਦੇ ਹਨ। a

 ਬਾਈਬਲ ਇਕ ਅਜਿਹੀ ਸਰਕਾਰ ਬਾਰੇ ਦੱਸਦੀ ਹੈ ਜਿਸ ਦਾ ਆਗੂ ਪੂਰੀ ਤਰ੍ਹਾਂ ਭਰੋਸੇਯੋਗ ਅਤੇ ਈਮਾਨਦਾਰ ਹੈ। ਨਾਲੇ ਇਹ ਆਗੂ ਬਿਲਕੁਲ ਵੀ ਭ੍ਰਿਸ਼ਟਾਚਾਰ ਨਹੀਂ ਕਰਦਾ। ਇਹ ਸਰਕਾਰ ਪਰਮੇਸ਼ੁਰ ਦਾ ਰਾਜ ਹੈ ਅਤੇ ਇਸ ਦਾ ਆਗੂ ਯਿਸੂ ਮਸੀਹ ਹੈ।​—ਯਸਾਯਾਹ 9:7.

 ਯਿਸੂ ਨੇ ਆਪਣੇ ਕੰਮਾਂ ਰਾਹੀਂ ਸਾਬਤ ਕੀਤਾ ਹੈ ਕਿ ਉਹ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਹੈ। (ਮੱਤੀ 9:35, 36) ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਣ ਕਰਕੇ ਉਹ ਜਲਦੀ ਹੀ ਉਨ੍ਹਾਂ ਲੋਕਾਂ ਲਈ ਨਿਆਂ ਤੇ ਸ਼ਾਂਤੀ ਲਿਆਵੇਗਾ ਜੋ ਉਸ ਦੀ ਅਗਵਾਈ ਨੂੰ ਕਬੂਲ ਕਰਦੇ ਹਨ।​—ਜ਼ਬੂਰ 72:12-14.

a 2023 Edelman Trust Barometer Global Report.