Skip to content

Skip to table of contents

ਕੀ ਅੱਖੀਂ ਦੇਖ ਕੇ ਹੀ ਯਕੀਨ ਹੁੰਦਾ ਹੈ?

ਕੀ ਅੱਖੀਂ ਦੇਖ ਕੇ ਹੀ ਯਕੀਨ ਹੁੰਦਾ ਹੈ?

ਕੀ ਅੱਖੀਂ ਦੇਖ ਕੇ ਹੀ ਯਕੀਨ ਹੁੰਦਾ ਹੈ?

ਕਈ ਲੋਕ ਕਹਿੰਦੇ ਹਨ ਕਿ “ਨਾ ਰੱਬ ਬਾਰੇ ਸੱਚਾਈ ਜਾਣੀ ਜਾ ਸਕਦੀ ਹੈ ਤੇ ਨਾ ਹੀ ਉਸ ਭਾਵੀ ਜ਼ਿੰਦਗੀ ਦੀ ਸੱਚਾਈ ਜਾਣੀ ਜਾ ਸਕਦੀ ਹੈ, ਜਿਸ ਬਾਰੇ ਸਾਰੇ ਧਰਮ ਸਿਖਾਉਂਦੇ ਹਨ। ਸ਼ਾਇਦ ਭਵਿੱਖ ਵਿਚ ਇਨ੍ਹਾਂ ਵਿਸ਼ਿਆਂ ਤੇ ਕੁਝ ਚਾਨਣ ਪਵੇ, ਪਰ ਅੱਜ ਇਨ੍ਹਾਂ ਨੂੰ ਸਮਝਣਾ ਬਿਲਕੁਲ ਨਾਮੁਮਕਿਨ ਹੈ।”—ਬਰਟਰੈਂਡ ਰਸਲ ਨਾਮਕ ਅੰਗ੍ਰੇਜ਼ ਫ਼ਿਲਾਸਫ਼ਰ, 1953.

ਇਸ ਤਰ੍ਹਾਂ ਸੋਚਣ ਵਾਲਿਆਂ ਵਿੱਚੋਂ ਇਕ ਸੀ ਜੰਤੂ ਵਿਗਿਆਨੀ ਟੌਮਸ ਹੱਕਸਲੀ। ਉਸ ਦਾ ਜਨਮ 1825 ਵਿਚ ਹੋਇਆ ਸੀ ਅਤੇ ਉਹ ਚਾਰਲਜ਼ ਡਾਰਵਿਨ ਦੇ ਜ਼ਮਾਨੇ ਵਿਚ ਰਹਿੰਦਾ ਸੀ। ਇਹ ਦੋਵੇਂ ਵਿਕਾਸਵਾਦ ਦੀ ਥਿਊਰੀ ਦੇ ਹਿਮਾਇਤੀ ਸਨ। 1863 ਵਿਚ ਟੌਮਸ ਹੱਕਸਲੀ ਨੇ ਲਿਖਿਆ ਕਿ ਮਸੀਹੀਆਂ ਦੇ ਦਾਅਵੇ ਤੋਂ ਉਲਟ, ਉਸ ਨੇ ਅਜਿਹਾ ਕੋਈ ਸਬੂਤ ਨਹੀਂ ਦੇਖਿਆ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ “ਸਾਡੀ ਪਰਵਾਹ ਤੇ ਦੇਖ-ਭਾਲ ਕਰਨ ਵਾਲਾ” ਇਕ ਰੱਬ ਹੈ।

ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਨ੍ਹਾਂ ਦੋਹਾਂ ਦੇ ਖ਼ਿਆਲਾਂ ਨਾਲ ਹਾਮੀ ਭਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਜਿਸ ਨੂੰ ਦੇਖਿਆ ਨਹੀਂ ਉਸ ਦੀ ਹੋਂਦ ਦਾ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਭਾਣੇ ਕਿਸੇ ਗੱਲ ਦਾ ਸਬੂਤ ਦੇਖੇ ਬਿਨਾਂ ਉਸ ਵਿਚ ਵਿਸ਼ਵਾਸ ਕਰਨਾ ਮੂਰਖਤਾ ਹੈ।

ਕੀ ਬਾਈਬਲ ਇਹ ਸਿਖਾਉਂਦੀ ਹੈ ਕਿ ਸਾਨੂੰ ਰੱਬ ਦੀ ਹੋਂਦ ਦੇ ਸਬੂਤ ਤੋਂ ਬਿਨਾਂ ਉਸ ਵਿਚ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ? ਬਿਲਕੁਲ ਨਹੀਂ, ਬਾਈਬਲ ਇਸ ਤੋਂ ਐਨ ਉਲਟ ਸਿਖਾਉਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੰਨਾਂ ਦਾ ਕੱਚਾ ਇਨਸਾਨ ਹੀ ਸੁਣੀ-ਸੁਣਾਈ ਗੱਲ ਵਿਚ ਵਿਸ਼ਵਾਸ ਕਰਦਾ ਹੈ। ਇਸ ਵਿਚ ਲਿਖਿਆ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”—ਕਹਾਉਤਾਂ 14:15.

ਤਾਂ ਫਿਰ ਰੱਬ ਵਿਚ ਵਿਸ਼ਵਾਸ ਕਰਨ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਰੱਬ ਦੀ ਹੋਂਦ ਦਾ ਕੋਈ ਸਬੂਤ ਹੈ? ਜੇ ਰੱਬ ਹੈ, ਤਾਂ ਕੀ ਉਸ ਨੂੰ ਸਾਡੀ ਪਰਵਾਹ ਹੈ?

ਰੱਬ ਦੇ ਗੁਣ

ਪੌਲੁਸ ਨਾਂ ਦੇ ਬਾਈਬਲ ਦੇ ਇਕ ਲਿਖਾਰੀ ਨੇ ਅਥੇਨੀ ਫ਼ਿਲਾਸਫ਼ਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਰਮੇਸ਼ੁਰ ਨੇ “ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ।” ਪੌਲੁਸ ਨੇ ਉਨ੍ਹਾਂ ਨੂੰ ਅੱਗੇ ਕਿਹਾ ਕਿ ਪਰਮੇਸ਼ੁਰ ਇਨਸਾਨਾਂ ਦੀ ਪਰਵਾਹ ਕਰਦਾ ਹੈ ਅਤੇ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”—ਰਸੂਲਾਂ ਦੇ ਕਰਤੱਬ 17:24-27.

ਪੌਲੁਸ ਨੂੰ ਇੰਨਾ ਪੱਕਾ ਭਰੋਸਾ ਕਿਉਂ ਸੀ ਕਿ ਪਰਮੇਸ਼ੁਰ ਹੈ ਅਤੇ ਉਹ ਸਾਡੀ ਪਰਵਾਹ ਕਰਦਾ ਹੈ? ਉਸ ਨੇ ਰੋਮ ਸ਼ਹਿਰ ਵਿਚ ਰਹਿੰਦੇ ਮਸੀਹੀਆਂ ਨੂੰ ਚਿੱਠੀ ਵਿਚ ਇਸ ਦਾ ਇਕ ਕਾਰਨ ਲਿਖਿਆ। ਉਸ ਨੇ ਪਰਮੇਸ਼ੁਰ ਬਾਰੇ ਕਿਹਾ: ‘ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦਾ ਹੈ।’—ਰੋਮੀਆਂ 1:20.

ਅਗਲੇ ਸਫ਼ਿਆਂ ਤੇ ਰੱਬ ਦੇ ਤਿੰਨ ਗੁਣਾਂ ਬਾਰੇ ਚਰਚਾ ਕੀਤੀ ਗਈ ਹੈ, ਜਿਨ੍ਹਾਂ ਨੂੰ ਅਸੀਂ ਸ੍ਰਿਸ਼ਟੀ ਤੋਂ ਸਾਫ਼-ਸਾਫ਼ ਦੇਖ ਸਕਦੇ ਹਾਂ। ਇਨ੍ਹਾਂ ਮਿਸਾਲਾਂ ਦੀ ਜਾਂਚ ਕਰਦੇ ਹੋਏ, ਆਪਣੇ ਆਪ ਨੂੰ ਪੁੱਛੋ, ‘ਰੱਬ ਬਾਰੇ ਇਹ ਗੱਲਾਂ ਜਾਣ ਕੇ ਮੇਰੇ ਤੇ ਕੀ ਅਸਰ ਪੈਂਦਾ ਹੈ?’ (w08 5/1)

[ਸਫ਼ਾ 3 ਉੱਤੇ ਕੈਪਸ਼ਨ]

ਬਾਈਬਲ ਵਿਚ ਸਾਨੂੰ ਸਬੂਤ ਤੋਂ ਬਿਨਾਂ ਰੱਬ ਵਿਚ ਵਿਸ਼ਵਾਸ ਕਰਨ ਨੂੰ ਨਹੀਂ ਕਿਹਾ ਗਿਆ