Skip to content

Skip to table of contents

ਸਿਗਰਟ ਪੀਣੀ ਛੱਡੋ—ਤੁਸੀਂ ਜਿੱਤ ਸਕਦੇ ਹੋ!

ਸਿਗਰਟ ਪੀਣੀ ਛੱਡੋ—ਤੁਸੀਂ ਜਿੱਤ ਸਕਦੇ ਹੋ!

ਸਿਗਰਟ ਪੀਣੀ ਛੱਡੋ​—ਤੁਸੀਂ ਜਿੱਤ ਸਕਦੇ ਹੋ!

ਤੁਹਾਡਾ ‘ਉਠ ਕੇ ਤਕੜੇ ਹੋਣ’ ਦਾ ਸਮਾਂ ਆ ਗਿਆ ਹੈ। (1 ਇਤਹਾਸ 28:10) ਤੁਸੀਂ ਪੂਰੀ ਤਰ੍ਹਾਂ ਸਫ਼ਲ ਹੋਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ?

ਇਕ ਤਾਰੀਖ਼ ਚੁਣੋ। ਅਮਰੀਕਾ ਵਿਚ ਇਕ ਸੰਸਥਾ (ਯੂ.ਐੱਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਸ) ਨੇ ਸੁਝਾਅ ਦਿੱਤਾ ਕਿ ਇਕ ਵਾਰ ਤੁਸੀਂ ਸਿਗਰਟ ਛੱਡਣ ਦੀ ਠਾਣ ਲਈ, ਤਾਂ ਸਿਗਰਟ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦਾ ਪਹਿਲਾ ਦਿਨ ਦੋ ਹਫ਼ਤਿਆਂ ਦੇ ਅੰਦਰ-ਅੰਦਰ ਹੋਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਇਰਾਦਾ ਪੱਕਾ ਰਹੇਗਾ। ਆਪਣੇ ਕਲੰਡਰ ’ਤੇ ਉਸ ਦਿਨ ਉੱਤੇ ਨਿਸ਼ਾਨ ਲਾਓ ਜਿਸ ਦਿਨ ਤੁਸੀਂ ਸਿਗਰਟ ਛੱਡਣ ਦਾ ਇਰਾਦਾ ਕੀਤਾ ਹੈ। ਆਪਣੇ ਸਾਰੇ ਦੋਸਤਾਂ ਨੂੰ ਦੱਸੋ ਅਤੇ ਉਸ ਤਾਰੀਖ਼ ’ਤੇ ਟਿਕੇ ਰਹੋ, ਭਾਵੇਂ ਤੁਹਾਡੇ ਹਾਲਾਤ ਬਦਲ ਵੀ ਜਾਣ।

ਕਾਗਜ਼ ਉੱਤੇ ਚੇਤੇ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਲਿਖੋ: ਤੁਸੀਂ ਹੇਠਾਂ ਦੱਸੀਆਂ ਗੱਲਾਂ ਲਿਖ ਸਕਦੇ ਹੋ ਅਤੇ ਉਹ ਕੁਝ ਵੀ ਲਿਖ ਸਕਦੇ ਹੋ ਜੋ ਤੁਹਾਡੇ ਇਰਾਦੇ ਨੂੰ ਮਜ਼ਬੂਤ ਕਰੇਗਾ:

● ਸਿਗਰਟ ਛੱਡਣ ਦਾ ਕਾਰਨ ਲਿਖੋ

● ਉਨ੍ਹਾਂ ਲੋਕਾਂ ਦੇ ਫ਼ੋਨ ਨੰਬਰ ਲਿਖੋ ਜਿਨ੍ਹਾਂ ਨੂੰ ਤੁਸੀਂ ਮੁਸ਼ਕਲ ਵੇਲੇ ਫ਼ੋਨ ਕਰ ਸਕੋਗੇ

● ਚੰਗੇ ਵਿਚਾਰ ਲਿਖੋ—ਸ਼ਾਇਦ ਤੁਸੀਂ ਬਾਈਬਲ ਦੀਆਂ ਕੁਝ ਆਇਤਾਂ ਲਿਖ ਸਕਦੇ ਹੋ, ਜਿਵੇਂ ਗਲਾਤੀਆਂ 5:22, 23, ਜੋ ਤੁਹਾਨੂੰ ਆਪਣਾ ਮਕਸਦ ਪੂਰਾ ਕਰਨ ਲਈ ਮਜ਼ਬੂਤ ਕਰ ਸਕਦੀਆਂ ਹਨ।

ਇਸ ਕਾਗਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਇਸ ਨੂੰ ਹਰ ਰੋਜ਼ ਵਾਰ-ਵਾਰ ਪੜ੍ਹੋ। ਜੇ ਸਿਗਰਟ ਛੱਡਣ ਤੋਂ ਬਾਅਦ ਕਿਤੇ ਤੁਹਾਡਾ ਸਿਗਰਟ ਪੀਣ ਨੂੰ ਜੀ ਕਰੇ, ਤਾਂ ਇਸ ਕਾਗਜ਼ ਨੂੰ ਪੜ੍ਹੋ।

ਆਦਤਾਂ ਬਦਲੋ: ਮਿੱਥੀ ਹੋਈ ਤਾਰੀਖ਼ ਤੋਂ ਪਹਿਲਾਂ, ਸਿਗਰਟ ਪੀਣ ਨਾਲ ਜੁੜੀਆਂ ਆਪਣੀਆਂ ਆਦਤਾਂ ਬਦਲੋ। ਮਿਸਾਲ ਲਈ, ਜੇ ਤੁਸੀਂ ਸਵੇਰੇ ਉੱਠਦੇ ਸਾਰ ਹੀ ਸਿਗਰਟ ਪੀਂਦੇ ਹੋ, ਤਾਂ ਇਕ ਘੰਟਾ ਇੰਤਜ਼ਾਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਖਾਣੇ ਦੇ ਦੌਰਾਨ ਜਾਂ ਖਾਣੇ ਤੋਂ ਬਾਅਦ ਸਿਗਰਟ ਪੀਂਦੇ ਹੋ, ਤਾਂ ਇਹ ਆਦਤ ਛੱਡੋ। ਉੱਥੇ ਨਾ ਜਾਓ ਜਿੱਥੇ ਦੂਸਰੇ ਲੋਕ ਸਿਗਰਟ ਪੀਂਦੇ ਹਨ। ਨਾਲੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਜਵਾਬ ਦੇਣ ਦੀ ਪ੍ਰੈਕਟਿਸ ਕਰੋ: “ਨਹੀਂ, ਮੈਂ ਹੁਣ ਸਿਗਰਟਾਂ ਪੀਣੀਆਂ ਛੱਡ ਦਿੱਤੀਆਂ ਹਨ।” ਅਜਿਹੇ ਕਦਮ ਚੁੱਕਣ ਨਾਲ ਤੁਸੀਂ ਨਾ ਸਿਰਫ਼ ਚੁਣੇ ਹੋਏ ਦਿਨ ਲਈ ਤਿਆਰ ਹੋਵੋਗੇ, ਪਰ ਤੁਸੀਂ ਯਕੀਨ ਵੀ ਕਰੋਗੇ ਕਿ ਇਕ ਦਿਨ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾਓਗੇ।

ਉਸ ਦਿਨ ਲਈ ਤਿਆਰੀ ਕਰੋ: ਜਿਵੇਂ ਤੁਹਾਡੀ ਸਿਗਰਟ ਛੱਡਣ ਦੀ ਤਾਰੀਖ਼ ਨੇੜੇ ਆ ਰਹੀ ਹੈ, ਤੁਸੀਂ ਸਿਗਰਟ ਦੇ ਬਦਲੇ ਕੁਝ ਚੀਜ਼ਾਂ ਖਾਣ ਵਾਸਤੇ ਜਮ੍ਹਾ ਕਰੋ ਜਿਵੇਂ ਗਾਜਰਾਂ, ਚਿਊਇੰਗ-ਗਮ, ਗਿਰੀਆਂ ਵਗੈਰਾ। ਸਾਰਿਆਂ ਨੂੰ ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਨੂੰ ਸਿਗਰਟ ਛੱਡ ਰਹੇ ਹੋ ਅਤੇ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਹਨ। ਉਹ ਦਿਨ ਆਉਣ ਤੋਂ ਇਕ ਦਿਨ ਪਹਿਲਾਂ ਆਪਣੀ ਐਸ਼ਟ੍ਰੇ ਅਤੇ ਲਾਈਟਰ ਨੂੰ ਸੁੱਟ ਦਿਓ ਅਤੇ ਉਹ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਲਲਚਾ ਸਕਦੀਆਂ ਹਨ ਜਿਵੇਂ ਘਰ ਵਿਚ, ਕਾਰ ਵਿਚ, ਜੇਬ ਵਿਚ ਜਾਂ ਕੰਮ ਵਾਲੀ ਜਗ੍ਹਾ ਨੇੜੇ-ਤੇੜੇ ਪਈਆਂ ਸਿਗਰਟਾਂ। ਇਹ ਜ਼ਰੂਰੀ ਹੈ ਕਿਉਂਕਿ ਮੇਜ਼ ’ਤੇ ਪਈ ਸਿਗਰਟ ਚੁੱਕਣ ਨਾਲੋਂ ਦੋਸਤ ਤੋਂ ਮੰਗਣੀ ਜਾਂ ਖ਼ਰੀਦਣੀ ਔਖੀ ਹੁੰਦੀ ਹੈ! ਨਾਲੇ ਪਰਮੇਸ਼ੁਰ ਨੂੰ ਲਗਾਤਾਰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗੋ ਖ਼ਾਸ ਕਰਕੇ ਆਪਣੀ ਅਖ਼ੀਰਲੀ ਸਿਗਰਟ ਪੀਣ ਤੋਂ ਬਾਅਦ।—ਲੁਕਾ 11:13.

ਕਈਆਂ ਨੇ ਆਪਣੀ ਇਸ ਭੈੜੀ ਆਦਤ ਤੋਂ ਛੁਟਕਾਰਾ ਪਾ ਲਿਆ ਹੈ। ਤੁਸੀਂ ਵੀ ਜਿੱਤ ਪਾ ਸਕਦੇ ਹੋ। ਅੱਛੀ ਸਿਹਤ ਅਤੇ ਆਜ਼ਾਦੀ ਦੀ ਭਾਵਨਾ ਤੁਹਾਡੀ ਉਡੀਕ ਕਰ ਰਹੀ ਹੈ। (g10-E 05)

[ਸਫ਼ਾ 32 ਉੱਤੇ ਤਸਵੀਰ]

ਕਾਗਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਇਸ ਨੂੰ ਦਿਨ ਵਿਚ ਵਾਰ-ਵਾਰ ਪੜ੍ਹੋ