ਵਿਆਹ ਟੁੱਟਣ ਤੋਂ ਬਚਿਆ

ਵਿਆਹ ਟੁੱਟਣ ਤੋਂ ਬਚਿਆ

ਵਿਆਹ ਟੁੱਟਣ ਤੋਂ ਬਚਿਆ

ਦੱਖਣੀ ਅਫ਼ਰੀਕਾ ਵਿਚ ਰਹਿੰਦੀ ਬੈੱਲਾ ਨਾਂ ਦੀ ਤੀਵੀਂ ਇਕ ਕੰਪਨੀ ਵਿਚ ਕੰਮ ਕਰਦੀ ਹੈ। ਕੰਪਨੀ ਦੀ ਮਾਲਕਣ ਨੂੰ ਪਤਾ ਲੱਗਾ ਕਿ ਬੈੱਲਾ ਦੇ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਆ ਰਹੀਆਂ ਸਨ। ਮਾਲਕਣ ਨੇ ਥਾਂਡੀ ਨਾਂ ਦੀ ਯਹੋਵਾਹ ਦੇ ਗਵਾਹ ਨੂੰ ਆਖਿਆ ਕਿ ਉਹ ਜਾ ਕੇ ਬੈੱਲਾ ਨਾਲ ਗੱਲ ਕਰੇ। ਬੈੱਲਾ ਨਾਲ ਗੱਲ ਕਰਨ ਤੇ ਥਾਂਡੀ ਨੂੰ ਪਤਾ ਚਲਿਆ ਕਿ ਉਸ ਨੇ ਆਪਣੇ ਪਤੀ ਨੂੰ ਤਲਾਕ ਦੇਣ ਦਾ ਫ਼ੈਸਲਾ ਕਰ ਲਿਆ ਸੀ।

ਥਾਂਡੀ ਨੇ ਬੈੱਲਾ ਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦੀਆਂ ਦੋ ਕਾਪੀਆਂ ਦਿੱਤੀਆਂ, ਇਕ ਉਸ ਵਾਸਤੇ ਤੇ ਇਕ ਉਸ ਦੇ ਪਤੀ ਵਾਸਤੇ। ਬੈੱਲਾ ਨੇ ਇਕ ਕਾਪੀ ਆਪਣੇ ਪਤੀ ਨੂੰ ਦੇ ਦਿੱਤੀ। ਇਕ ਹਫ਼ਤੇ ਬਾਅਦ ਥਾਂਡੀ ਨੂੰ ਪਤਾ ਲੱਗਾ ਕਿ ਬੈੱਲਾ ਦਾ ਪਤੀ ਕਿਤਾਬ ਪੜ੍ਹ ਰਿਹਾ ਸੀ ਤੇ ਪਤੀ-ਪਤਨੀ ਦੋਵੇਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੇ ਸਨ। ਤਿੰਨ ਮਹੀਨਿਆਂ ਬਾਅਦ ਬੈੱਲਾ ਨੇ ਥਾਂਡੀ ਨੂੰ ਕਿਹਾ ਕਿ ਪਰਮੇਸ਼ੁਰ ਨੂੰ ਕੀਤੀਆਂ ਉਨ੍ਹਾਂ ਦੀਆਂ ਦੁਆਵਾਂ ਸਦਕਾ ਤੇ ਉਸ ਕਿਤਾਬ ਸਦਕਾ ਉਨ੍ਹਾਂ ਦਾ ਵਿਆਹ ਟੁੱਟਣ ਤੋਂ ਬਚ ਗਿਆ। ਪਰ ਗੱਲ ਇੱਥੇ ਹੀ ਨਹੀਂ ਮੁਕੀ।

ਬੈੱਲਾ ਦਾ ਤਜਰਬਾ ਸੁਣ ਕੇ ਉਸ ਦੀ ਮਾਲਕਣ ਨੇ ਸੋਚਿਆ ਕਿ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਵੀ ਇਹ ਕਿਤਾਬ ਦਿੱਤੀ ਜਾਏ। 192 ਸਫ਼ਿਆਂ ਦੀ ਇਸ ਕਿਤਾਬ ਦੀਆਂ ਸੌ ਤੋਂ ਵਧ ਕਾਪੀਆਂ ਕੰਪਨੀ ਦੇ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ। ਇਸ ਕਿਤਾਬ ਦੇ ਕੁਝ ਅਧਿਆਇ ਹਨ “ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ,” “ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ” ਅਤੇ “ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ।”

ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਤੁਸੀਂ ਆਪਣੇ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਮੰਗਵਾ ਸਕਦੇ ਹੋ। ਇਸ ਪਰਚੀ ਨੂੰ ਪੰਜਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਦਿਓ। (g 2/07)

□ ਮੈਨੂੰ ਇਹ ਕਿਤਾਬ ਚਾਹੀਦੀ ਹੈ।

□ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।