Skip to content

Skip to table of contents

‘ਮੈਂ ਤੇਰੇ ਨਾਂ ਬਾਰੇ ਦੱਸਿਆ ਹੈ’

‘ਮੈਂ ਤੇਰੇ ਨਾਂ ਬਾਰੇ ਦੱਸਿਆ ਹੈ’

‘ਮੈਂ ਤੇਰੇ ਨਾਂ ਬਾਰੇ ਦੱਸਿਆ ਹੈ’

“ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ। . . . ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ।”​—ਯੂਹੰਨਾ 17:6, 26.

ਇਸ ਦਾ ਕੀ ਮਤਲਬ ਹੈ?: ਯਿਸੂ ਨੇ ਪ੍ਰਚਾਰ ਕਰਦੇ ਵੇਲੇ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸਿਆ। ਯਿਸੂ ਅਕਸਰ ਪਵਿੱਤਰ ਲਿਖਤਾਂ ਪੜ੍ਹਦਾ ਸੀ ਅਤੇ ਪੜ੍ਹਦੇ ਵੇਲੇ ਉਹ ਪਰਮੇਸ਼ੁਰ ਦਾ ਨਾਂ ਵੀ ਜ਼ਰੂਰ ਲੈਂਦਾ ਹੋਣਾ। (ਲੂਕਾ 4:16-21) ਉਸ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਹੇ ਪਿਤਾ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”​—ਲੂਕਾ 11:2.

ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਪਤਰਸ ਰਸੂਲ ਨੇ ਯਰੂਸ਼ਲਮ ਵਿਚ ਬਜ਼ੁਰਗਾਂ ਨੂੰ ਦੱਸਿਆ ਕਿ ਪਰਮੇਸ਼ੁਰ ਨੇ “ਆਪਣੇ ਨਾਂ ਲਈ ਲੋਕਾਂ ਨੂੰ” ਚੁਣਿਆ ਹੈ। (ਰਸੂਲਾਂ ਦੇ ਕੰਮ 15:14) ਰਸੂਲਾਂ ਅਤੇ ਹੋਰਾਂ ਨੇ ਪ੍ਰਚਾਰ ਕੀਤਾ ਕਿ “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਰਸੂਲਾਂ ਦੇ ਕੰਮ 2:21; ਰੋਮੀਆਂ 10:13) ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਵੀ ਇਹ ਨਾਮ ਵਰਤਿਆ। ਯਹੂਦੀਆਂ ਦੇ ਜ਼ਬਾਨੀ ਨਿਯਮਾਂ ਦੀ ਕਿਤਾਬ ਤੋਸੇਫਤਾ ਲਗਭਗ 300 ਈਸਵੀ ਦੇ ਅੰਤ ਤਕ ਪੂਰੀ ਕੀਤੀ ਗਈ ਸੀ। ਵਿਰੋਧੀਆਂ ਦੁਆਰਾ ਮਸੀਹੀ ਲਿਖਤਾਂ ਨੂੰ ਸਾੜਨ ਬਾਰੇ ਇਹ ਕਿਤਾਬ ਕਹਿੰਦੀ ਹੈ: “ਉਹ ਇੰਜੀਲ ਦੇ ਪ੍ਰਚਾਰਕਾਂ ਦੀਆਂ ਕਿਤਾਬਾਂ ਅਤੇ ਮਿਨਿਮ [ਸ਼ਾਇਦ ਯਹੂਦੀ ਮਸੀਹੀ] ਦੀਆਂ ਕਿਤਾਬਾਂ ਨੂੰ ਅੱਗ ਵਿਚ ਸਾੜ ਦਿੰਦੇ ਹਨ। ਉਨ੍ਹਾਂ ਨੂੰ ਜਿੱਥੇ ਕਿਤੇ ਵੀ ਇਹ ਕਿਤਾਬਾਂ ਮਿਲਦੀਆਂ ਹਨ, ਉਨ੍ਹਾਂ ਨੂੰ ਇਹ ਕਿਤਾਬਾਂ ਅਤੇ ਇਨ੍ਹਾਂ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਨਾਂ ਨੂੰ ਸਾੜਨ ਦੀ ਇਜਾਜ਼ਤ ਹੈ।”

ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: ਅਮਰੀਕਾ ਵਿਚ ਨੈਸ਼ਨਲ ਕੌਂਸਲ ਆਫ਼ ਦ ਚਰਚਿਜ਼ ਆਫ਼ ਕਰਾਇਸਟ ਦੁਆਰਾ ਪ੍ਰਵਾਨਿਤ ਬਾਈਬਲ ਦੇ ਰਿਵਾਈਜ਼ਡ ਸਟੈਂਡਰਡ ਵਰਯਨ ਦੇ ਮੁਖਬੰਧ ਵਿਚ ਲਿਖਿਆ ਹੈ: “ਯਹੂਦੀ ਧਰਮ ਵਿਚ ਮਸੀਹ ਦੇ ਜ਼ਮਾਨੇ ਤੋਂ ਪਹਿਲਾਂ ਹੀ ਪਰਮੇਸ਼ੁਰ ਲਈ ਇਕ ਖ਼ਾਸ ਨਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ, ਜਿਵੇਂ ਕਿ ਹੋਰ ਦੇਵਤਿਆਂ ਤੋਂ ਇੱਕੋ-ਇਕ ਪਰਮੇਸ਼ੁਰ ਦੀ ਵੱਖਰੀ ਪਛਾਣ ਕਰਾਉਣ ਦੀ ਲੋੜ ਹੋਵੇ। ਪੂਰੀ ਦੁਨੀਆਂ ਦੇ ਚਰਚਾਂ ਲਈ ਵੀ ਇਸ ਨਾਂ ਨੂੰ ਵਰਤਣਾ ਬਿਲਕੁਲ ਗ਼ਲਤ ਹੈ।” ਬਾਅਦ ਵਿਚ ਇਸ ਨਾਂ ਦੀ ਜਗ੍ਹਾ “ਪ੍ਰਭੂ” ਵਰਤਿਆ ਜਾਣ ਲੱਗ ਪਿਆ। ਹਾਲ ਹੀ ਵਿਚ ਵੈਟੀਕਨ ਨੇ ਆਪਣੇ ਬਿਸ਼ਪਾਂ ਨੂੰ ਹਿਦਾਇਤ ਦਿੱਤੀ: “ਭਜਨਾਂ ਅਤੇ ਪ੍ਰਾਰਥਨਾਵਾਂ ਵਿਚ ਚਾਰ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ ਯ ਹ ਵ ਹ a ਵਰਤਿਆ ਜਾਂ ਉਚਾਰਿਆ ਨਹੀਂ ਜਾਣਾ ਚਾਹੀਦਾ।”

ਅੱਜ ਕੌਣ ਪਰਮੇਸ਼ੁਰ ਦਾ ਨਾਂ ਵਰਤਦੇ ਅਤੇ ਲੋਕਾਂ ਨੂੰ ਦੱਸਦੇ ਹਨ? ਕਿਰਗਿਜ਼ਸਤਾਨਵਿਚ 15 ਸਾਲ ਦੇ ਇਕ ਨੌਜਵਾਨ ਸਰਗੇ ਨੇ ਇਕ ਫ਼ਿਲਮ ਦੇਖੀ ਸੀ ਜਿਸ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਸੀ। ਉਸ ਤੋਂ ਬਾਅਦ ਤਕਰੀਬਨ ਦਸ ਸਾਲਾਂ ਤਕ ਉਸ ਨੇ ਇਹ ਨਾਂ ਦੁਬਾਰਾ ਨਹੀਂ ਸੁਣਿਆ। ਬਾਅਦ ਵਿਚ ਜਦੋਂ ਸਰਗੇ ਅਮਰੀਕਾ ਰਹਿਣ ਲੱਗਾ, ਤਾਂ ਦੋ ਯਹੋਵਾਹ ਦੀਆਂ ਗਵਾਹਾਂ ਉਸ ਦੇ ਘਰ ਆਈਆਂ ਅਤੇ ਉਸ ਨੂੰ ਬਾਈਬਲ ਵਿੱਚੋਂ ਰੱਬ ਦਾ ਨਾਂ ਦਿਖਾਇਆ। ਸਰਗੇ ਨੂੰ ਉਨ੍ਹਾਂ ਲੋਕਾਂ ਨਾਲ ਮਿਲ ਕੇ ਬਹੁਤ ਖ਼ੁਸ਼ੀ ਹੋਈ ਜੋ ਰੱਬ ਦਾ ਨਾਂ ਯਹੋਵਾਹ ਵਰਤਦੇ ਸਨ। ਦਿਲਚਸਪੀ ਦੀ ਗੱਲ ਹੈ ਕਿ ਵੈਬਸਟਰਸ ਥਰਡ ਨਿਊ ਡਿਕਸ਼ਨਰੀ ਵਿਚ ਯਹੋਵਾਹ ਦੀ ਪਰਿਭਾਸ਼ਾ ਲਿਖੀ ਹੈ: “ਅੱਤ ਮਹਾਨ ਪਰਮੇਸ਼ੁਰ ਅਤੇ ਯਹੋਵਾਹ ਦੇ ਗਵਾਹ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਨ।”

[ਫੁਟਨੋਟ]

a ਪੰਜਾਬੀ ਵਿਚ ਆਮ ਤੌਰ ਤੇ ਪਰਮੇਸ਼ੁਰ ਦੇ ਨਾਂ ਦਾ ਉਚਾਰਣ “ਯਹੋਵਾਹ” ਹੈ।